Friday, March 14, 2025

ਪੰਜਾਬ ਵਿੱਚ ਛੋਟੇ ਬੱਚਿਆਂ ਨੂੰ ਵੱਡੀ ਬਿਮਾਰੀ ਨੂੰ ਲੈ ਕੇ ਚੇਤਾਵਨੀ ਜਾਰੀ

ਪੰਜਾਬ ਵਿੱਚ ਖਸਰੇ ਦੀ ਵੱਡੀ ਬਿਮਾਰੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਨਾਲ ਬੱਚਿਆਂ ਦੇ ਸਾਹਮਣੇ ਵੱਡਾ ਖਤਰਾ ਖੜ੍ਹਾ ਹੋ ਗਿਆ ਹੈ। ਸਿਹਤ ਵਿਭਾਗ ਅਤੇ ਸਿਵਲ ਸਰਜਨ ਹੁਸ਼ਿਆਰਪੁਰ, ਡਾ. ਪਵਨ ਕੁਮਾਰ ਸ਼ਗੋਤਰਾ ਦੇ ਮਾਰਗਦਰਸ਼ਨ ਹੇਠ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੀਮਾ ਗਰਗ ਨੇ ਖਸਰੇ ਨੂੰ ਲੈ ਕੇ ਇਕ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਕਹਿਤ ਅਨੁਸਾਰ, ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੇ ਬੱਚੇ ਕੋਈ ਖਸਰੇ ਦਾ ਟੀਕਾ ਨਹੀਂ ਲਗਾਇਆ ਗਿਆ, ਤਾਂ ਉਹ ਆਪਣੇ ਬੱਚਿਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ।

ਡਾ. ਸੀਮਾ ਗਰਗ ਨੇ ਸੂਚਿਤ ਕੀਤਾ ਹੈ ਕਿ ਲੋਕਾਂ ਨੂੰ ਆਪਣੇ ਛੋਟੇ ਬੱਚਿਆਂ ਨੂੰ ਅਮਰੀਕਾ ਤੋਂ ਆਉਣ ਵਾਲੇ ਲੋਕਾਂ ਤੋਂ ਦੂਰੀ ‘ਤੇ ਰੱਖਣਾ ਚਾਹੀਦਾ ਹੈ, ਕਿਉਂਕਿ ਖਸਰਾ ਨਜ਼ਦੀਕਤਾ ਤੋਂ ਬਹੁਤ ਜਲਦੀ ਫੈਲ ਸਕਦਾ ਹੈ। ਸੰਕਰਮਿਤ ਵਿਅਕਤੀ ਦੇ ਜਾਣ ਤੋਂ ਬਾਅਦ ਵੀ ਇਸ ਦੇ ਕੀਟਾਣੂ ਘੰਟਿਆਂ ਤੱਕ ਹਵਾ ਵਿੱਚ ਰਹਿੰਦੇ ਹਨ। ਖਸਰੇ ਦੇ ਆਮ ਲੱਛਣਾਂ ਵਿੱਚ ਬੁਖਾਰ, ਲਾਲ ਧੱਫੜ ਅਤੇ ਜ਼ੁਕਾਮ ਸ਼ਾਮਲ ਹਨ। ਗੰਭੀਰ ਮਾਮਲਿਆਂ ਵਿੱਚ, ਇਹ ਦਿਮਾਗ ਵਿੱਚ ਸੋਜ ਅਤੇ ਨਮੂਨੀਆ ਤੱਕ ਪਹੁੰਚ ਸਕਦਾ ਹੈ, ਜੋ ਕਿ ਜਾਨਲੇਵਾ ਵੀ ਹੋ ਸਕਦਾ ਹੈ।

ਬੱਚੇ ਦੇ ਟੀਕਾਕਰਨ ਸਮੇਂ-ਸਾਰਣੀ ਮੁਤਾਬਕ ਪਹਿਲਾ ਖਸਰੇ ਦਾ ਟੀਕਾ ਇੱਕ ਮਹੀਨੇ ਦੀ ਉਮਰ ‘ਤੇ ਅਤੇ ਦੂਜਾ ਡੇਢ ਸਾਲ ਦੀ ਉਮਰ ‘ਤੇ ਦਿੱਤਾ ਜਾਂਦਾ ਹੈ। ਜੇਕਰ 5 ਸਾਲ ਦੀ ਉਮਰ ਤੱਕ ਖਸਰੇ ਦਾ ਟੀਕਾ ਨਹੀਂ ਲਗਵਾਇਆ ਗਿਆ, ਤਾਂ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਇਹ ਟੀਕਾ ਲਗਵਾਉਣਾ ਬਹੁਤ ਜਰੂਰੀ ਹੈ। ਦੂਜੇ ਟੀਕੇ ਦੀ ਖੁਰਾਕ ਇਕ ਮਹੀਨੇ ਦੇ ਅੰਤਰਾਲ ਨਾਲ ਦੇਣੀ ਚਾਹੀਦੀ ਹੈ। ਇਸ ਦੇ ਨਾਲ, ਬਚਿਆਂ ਨੂੰ ਵਿਟਾਮਿਨ ਏ ਸਪਲੀਮੈਂਟ ਵੀ ਦੇਣਾ ਲੋੜੀਂਦਾ ਹੈ। ਡੇਢ ਸਾਲ ਵਾਲਾ ਟੀਕਾਕਰਨ ਕਰਨ ਤੋਂ ਬਾਅਦ, 5 ਸਾਲ ਦੀ ਉਮਰ ਤੱਕ ਹਰ 6 ਮਹੀਨੇ ਬਾਅਦ ਵਿਟਾਮਿਨ ਏ ਦੇ ਸਪਲੀਮੈਂਟ ਲਗਾਤਾਰ ਦੇਣੇ ਜ਼ਰੂਰੀ ਹਨ। ਖਸਰਾ ਟੀਕਾ ਅਤੇ ਵਿਟਾਮਿਨ ਏ ਦੇ ਸਪਲੀਮੈਂਟ ਸਰਕਾਰੀ ਸਿਹਤ ਕੇਂਦਰਾਂ ਵਿੱਚ ਬਿਲਕੁਲ ਮੁਫਤ ਉਪਲਬਧ ਹਨ।

Related Articles

LEAVE A REPLY

Please enter your comment!
Please enter your name here

Latest Articles