Join
Thursday, March 26, 2026
Thursday, March 26, 2026

ਐਮ.ਆਰ. ਸਿਟੀ ਸਕੂਲ ਦੀ ਵਾਲੀਬਾਲ ਟੀਮ ਨੇ ਦਿਖਾਇਆ ਜ਼ਬਰਦਸਤ ਪ੍ਰਦਰਸ਼ਨ, CBSE ਕਲੱਸਟਰ xviin ਵਿੱਚ ਦੂਜਾ ਸਥਾਨ

ਬਲਾਚੌਰ 21 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਐਮ.ਆਰ. ਸਿਟੀ ਪਬਲਿਕ ਸਕੂਲ, ਬਲਾਚੌਰ ਦੀ ਅੰਡਰ-19 ਲੜਕਿਆਂ ਦੀ ਵਾਲੀਬਾਲ ਟੀਮ ਨੇ ਸੀ.ਬੀ.ਐਸ.ਈ. ਕਲੱਸਟਰ XVIII ਟੂਰਨਾਮੈਂਟ ਵਿੱਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਟੂਰਨਾਮੈਂਟ ਵਿੱਚ ਕੁੱਲ 42 ਟੀਮਾਂ ਨੇ ਭਾਗ ਲਿਆ। ਟੀਮ ਨੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਕੌਸ਼ਲ, ਸਹਿਯੋਗ ਅਤੇ ਦ੍ਰਿੜਤਾ ਦਾ ਪਰਚਾ ਲਹਿਰਾਇਆ। ਪਹਿਲੇ ਮੈਚ ਵਿੱਚ ਟੀਮ ਨੇ ਆਕਸਫੋਰਡ ਇੰਟਰਨੈਸ਼ਨਲ ਸਕੂਲ, ਬੇਗੋਵਾਲ ਨੂੰ 25-11, 25-6 ਦੇ ਸਕੋਰ ਨਾਲ ਹਰਾਇਆ। ਫਿਰ ਪ੍ਰੀ-ਕਵਾਟਰ ਮੈਚ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ ਨੂੰ 25-9, 25-11 ਨਾਲ ਹਰਾਇਆ। ਕਵਾਟਰ ਫਾਈਨਲ ਵਿੱਚ BBS ਵਿਦਿਆ ਪੀਠ, ਉਧਮਪੁਰ (ਜੰਮੂ) ਨੂੰ 25-21, 25-16 ਨਾਲ ਹਰਾ ਕੇ ਅੱਗੇ ਵਧੇ। ਸੈਮੀਫਾਈਨਲ ਵਿੱਚ ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ, ਜੰਡਿਆਲਾ ਨੂੰ 25-21, 25-19 ਨਾਲ ਹਰਾਇਆ। ਫਾਈਨਲ ਮੈਚ ਵਿੱਚ ਆਰਮੀ ਪਬਲਿਕ ਸਕੂਲ, ਜੰਮੂ ਵਿਰੁੱਧ ਟੀਮ ਨੇ ਜ਼ਬਰਦਸਤ ਮੁਕਾਬਲਾ ਕੀਤਾ, ਪਰ 17-25, 24-26, 19-25 ਦੇ ਨਤੀਜੇ ਨਾਲ ਕੁਝ ਅੰਤਰ ਨਾਲ ਹਾਰ ਗਏ ਅਤੇ ਦੂਜਾ ਸਥਾਨ ਹਾਸਲ ਕੀਤਾ। ਟੀਮ ਆਪਣੇ ਪੂਲ (ਲੋਅਰ ਹਾਫ) ਵਿੱਚ ਪਹਿਲੇ ਸਥਾਨ ‘ਤੇ ਰਹੀ ਅਤੇ ਫਾਈਨਲ ਤੋਂ ਪਹਿਲਾਂ ਤੱਕ ਅਜੇਤੂ ਰਹੀ। ਉਲੇਖਣਯੋਗ ਹੈ ਕਿ ਸਾਡੇ ਸਕੂਲ ਦੀ ਟੀਮ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਕਲੱਸਟਰ ਟੂਰਨਾਮੈਂਟ ਜਿੱਤ ਕੇ ਨੈਸ਼ਨਲ ਲਈ ਕਵਾਲੀਫਾਈ ਕਰਦੀ ਆ ਰਹੀ ਹੈ, ਜੋ ਕਿ ਇਸ ਦੀ ਸਥਿਰ ਉਤਕ੍ਰਿਸ਼ਟਤਾ ਦਾ ਸਬੂਤ ਹੈ।

ਸਕੂਲ ਚੇਅਰਮੈਨ ਸ਼੍ਰੀ ਰਾਮਜੀ ਦਾਸ ਅਤੇ ਪ੍ਰਿੰਸੀਪਲ ਸ੍ਰੀਮਤੀ ਰਿਤੂ ਬਤਰਾ ਨੇ ਟੀਮ ਅਤੇ ਕੋਚ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ। ਕੋਚ ਰੋਹਿਤ ਕੁਮਾਰ ਜੀ ਨੂੰ ਖਿਡਾਰੀਆਂ ਦੀ ਪ੍ਰਸ਼ਿਕਸ਼ਣ, ਰਣਨੀਤੀ ਅਤੇ ਉਤਸ਼ਾਹਵਰਧਨ ਲਈ ਖਾਸ ਤੌਰ ‘ਤੇ ਸ਼ਲਾਘਾ ਕੀਤੀ ਗਈ, ਜਿਸ ਨੇ ਟੀਮ ਦੀ ਕਾਮਯਾਬੀ ਵਿੱਚ ਅਹਿਮ ਭੂਮਿਕਾ ਨਿਭਾਈ।

Related Articles

LEAVE A REPLY

Please enter your comment!
Please enter your name here

Latest Articles

2

2