Join
Thursday, March 26, 2026
Thursday, March 26, 2026

ਖੀਵੇਵਾਲ ਪਿੰਡ ਨੇ ਸਰਬਸੰਮਤੀ ਨਾਲ ਪੰਚਾਇਤ ਦੀ ਕੀਤੀ ਚੋਣ

ਬਲਾਚੌਰ 19 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਹਲਕੇ ਦੇ ਪਿੰਡ ਖੀਵੇਵਾਲ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਪਿੰਡ ਵਾਸੀਆਂ ਵੱਲੋਂ ਕੀਤੀ ਗਈ। ਪਿਛਲੇ ਸਾਲ ਪੰਚਾਇਤ ਚੋਣਾਂ ਵਿੱਚ ਵੀ ਖੀਵੇਵਾਲ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਹੋਈ ਸੀ,ਪਰ ਨਵੀਂ ਚੁਣੀ ਸਰਪੰਚ ਦੀ ਨਿਯੁਕਤੀ ਤੋਂ ਪਹਿਲਾਂ ਹੀ ਮੌਤ ਹੋਣ ਕਾਰਨ ਸਰਪੰਚ ਦੀ ਚੋਣ ਦੋਬਾਰਾ ਕਰਵਾਈ ਗਈ, ਜਿਸ ਵਿੱਚ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਸ਼੍ਰੀਮਤੀ ਸ਼ਿੰਦੋ ਦੇਵੀ ਪਤਨੀ  ਮਦਨ ਲਾਲ ਨੂੰ ਪਿੰਡ ਵਾਸੀਆਂ ਵੱਲੋਂ ਚੁਣਿਆ ਗਿਆ।
ਇਸ ਮੌਕੇ ਸਾਰੇ ਹੀ ਪਿੰਡ ਵਾਸੀਆਂ ਵੱਲੋਂ ਨਵੀਂ ਚੁਣੀ ਸਰਪੰਚ ਨੂੰ ਵਧਾਈਆਂ ਦਿੱਤੀਆਂ। ਖੀਵੇਵਾਲ ਪਿੰਡ ਦੇ ਨੋਜਵਾਨ ਆਗੂ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਜਿਥੇ ਨਵੀਂ ਚੁਣੀ ਸਰਪੰਚ ਨੂੰ ਵਧਾਈ ਦਿੱਤੀ, ਨਾਲ ਹੀ ਪਿੰਡ ਵਾਸੀਆਂ ਦਾ ਇਸ ਭਾਈਚਾਰਕ ਸਾਂਝ ਵਾਲੇ ਸਹੀ ਫੈਸਲੇ ਲਈ ਧੰਨਵਾਦ ਕੀਤਾ। ਲੱਕੀ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਉਹ ਪੂਰੀ ਪੰਚਾਇਤ ਦਾ ਹਰ ਕੰਮ ਵਿੱਚ ਸਾਥ ਦੇਣਗੇ। ਇਸ ਮੌਕੇ ਸਰਪੰਚ ਨੂੰ ਵਧਾਈ ਦੇਣ ਲਈ ਪੂਰਾ ਪਿੰਡ ਨਵੀਂ ਚੁਣੀ ਸਰਪੰਚ ਦੇ ਘਰ ਪਹੁੰਚਿਆ।

Related Articles

LEAVE A REPLY

Please enter your comment!
Please enter your name here

Latest Articles

2

2