ਹਰ ਬੱਚੇ ਨੂੰ ਸਵੇਰੇ ਆਪਣੇ ਮਾਪਿਆਂ ਦਾ ਅਤੇ ਆਪਣੇ ਗੁਰੂਆਂ ਦਾ ਵੀ ਸਤਿਕਾਰ ਕਰਨਾ ਚਾਹੀਦਾ- ਪੰ. ਅਮਰ ਰਾਜ ਜੋਸ਼ੀ


ਨਵਾਂਸ਼ਹਿਰ, 19 ਜੁਲਾਈ,(ਜਤਿੰਦਰ ਪਾਲ ਸਿੰਘ ਕਲੇਰ ) ਕਰਿਆਮ ਰੋਡ ’ਤੇ ਸਥਿਤ ਕੇ.ਸੀ. ਪਬਲਿਕ ਸਕੂਲ ਦੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਨੇ ਸ਼ਹਿਰ ਦੇ ਪੰਡੋਰਾ ਮੁਹੱਲਾ ’ਚ ਸੱਥਿਤ ਅਸ਼ਟਧਾਤੂ ਮੁਕਤੀਨਾਥ ਮਹਾਦੇਵ ਸ਼ਿਵ ਮੰਦਰ ਅਤੇ ਗੋਕੁਲ ਧਾਮ ਗਊਸ਼ਾਲਾ ਦੇ ਦਰਸ਼ਨ ਕੀਤੇ। ਸਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਅਤੇ ਗਰੁੱਪ ਸੀਈਓ ਅਸ਼ਵਨੀ ਦੱਤਾ ਨੇ ਕਲਾਸ ਅਧਿਆਪਕਾ ਹਿਨਾ ਪ੍ਰਭਾਕਰ ਅਤੇ ਵਿਦਿਆਰਥੀਆਂ ਦੀ ਬੱਸ ਨੂੰ ਰਵਾਨਾ ਕੀਤਾ। ਬੱਚੇ ਪੰਡੋਰਾ ਮੁਹੱਲਾ ’ਚ ਸਥਿਤ ਅਸ਼ਟਧਾਤੂ ਮੁਕਤੀਨਾਥ ਮਹਾਦੇਵ ਸ਼ਿਵ ਮੰਦਰ ਪੁੱਜੇ, ਜਿੱਥੇ ਪੰ. ਅਮਰ ਰਾਜ ਜੋਸ਼ੀ ਅਤੇ ਪ੍ਰਬੰਧਕ ਕਮੇਟੀ ਮੈਂਬਰ ਵਿਜੇ ਅੱਬੀ ਨੇ ਉਨ੍ਹਾਂ ਨੂੰ ਅਸ਼ਟਧਾਤੂ ਸ਼ਿਵਲਿੰਗ, ਸ਼ੀਤਲਾ ਮਾਤਾ, ਸ਼੍ਰੀ ਕ੍ਰਿਸ਼ਨ, ਹਨੂਮਾਨ ਜੀ, ਸ਼ਨੀਦੇਵ ਮਹਾਰਾਜ ਅਤੇ ਭੈਰੋ ਬਾਬਾ ਦੇ ਦਰਬਾਰ ’ਚ ਮੱਥਾ ਟਿਕਾ ਕੇ ਪ੍ਰਾਰਥਨਾ ਕਰਨੀ ਸਿਖਾਈ ਅਤੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਮਾਪਿਆਂ ਦੇ ਪੈਰ ਛੂਹਣੇ ਚਾਹੀਦੇ ਹਨ। ਇਸ ਤੋਂ ਬਾਅਦ ਸਾਨੂੰ ਮੰਦਰ ਜਾਣਾ ਚਾਹੀਦਾ ਹੈ ਅਤੇ ਭਗਵਾਨ ਦੇ ਦਰਸ਼ਨ ਕਰਨੇ ਚਾਹੀਦੇ ਹਨ। ਸਾਨੂੰ ਹਮੇਸ਼ਾ ਦੂਜਿਆਂ ਦੀ ਭਲਾਈ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਗਊ ਮਾਤਾ ’ਚ 33 ਕੋਟੀ ਦੇ ਦੇਵੀ-ਦੇਵਤੇ ਨਿਵਾਸ ਕਰਦੇ ਹਨ। ਇਸ ਤੋਂ ਬਾਅਦ ਸਾਰਿਆਂ ਨੇ ਗੋਕੁਲ ਧਾਮ ਗਊਸ਼ਾਲਾ ’ਚ ਗਊ ਮਾਤਾ ਦੀ ਪੂਜਾ ਅਤੇ ਸੇਵਾ ਕੀਤੀ। ਉੱਥੇ ਸਾਰਿਆਂ ਨੇ ਗਊਆਂ ’ਤੇ ਪੈ ਰਹੇ ਪਾਣੀ ਦੀ ਫੁੱਬਾਰੇ ਤੋਂ ਪਾਣੀ ਦੀ ਹੋ ਰਹੀ ਬਾਰਸ਼ ਦਾ ਆਨੰਦ ਵੀ ਮਾਣਿਆ। ਇਸ ਦੇ ਨਾਲ ਹੀ ਗਿਰ, ਸਾਹੀਵਾਲ, ਥਾਰਪਾਰਕਰ ਦੇ ਨਾਲ-ਨਾਲ ਲਾਲ ਅਤੇ ਚਿੱਟੇ ਰੰਗ ਦੀਆਂ ਲਗਭਗ 75 ਗਾਵਾਂ ਅਤੇ ਵੱਛੇ ਦੇਖਣ ਤੋਂ ਬਾਅਦ, ਉਨ੍ਹਾਂ ਦੇ ਪੈਰ ਛੂਹੇ ਅਤੇ ਉਨ੍ਹਾਂ ਨੂੰ ਚਾਰਾ ਵੀ ਪਾਇਆ। ਵਾਪਸੀ ’ਤੇ, ਵਿਦਿਆਰਥੀਆਂ ਨੇ ਸੀਈਓ ਅਸ਼ਵਨੀ ਦੱਤਾ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸਾਨੂੰ ਪਿੱਪਲ ਦੀ ਪੂਜਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਨੂੰ 24 ਘੰਟੇ ਆੱਕਸੀਜਨ ਦਿੰਦਾ ਹੈ। ਗਊ ਮਾਤਾ ਦੇ ਦਰਸ਼ਨ ਕਰਕੇ ਹੀ ਵਿਅਕਤੀ ਨੂੰ ਸਫਲਤਾ ਮਿਲਣ ਲੱਗਦੀ ਹੈ। ਮੌਕੇ ’ਤੇ ਵਿਪਨ ਕੁਮਾਰ, ਸਰਤਾਜ ਸਿੰਘ, ਰਜਤਦੀਪ ਆਦਿ ਵੀ ਮੌਜੂਦ ਸਨ।


