“ਸੋਹਣ ਭੂੰਬਲਾ ਦੀ ਹੋਈ ਅਚਾਨਕ ਮੌਤ ਨਾਲ ਇਲਾਕੇ ‘ਚ ਫੈਲੀ ਸੋਗ ਦੀ ਲਹਿਰ”

ਨਵਾਂਸ਼ਹਿਰ /ਕਾਠਗੜ੍ਹ 18 ਜੁਲਾਈ (ਜਤਿੰਦਰਪਾਲ ਸਿੰਘ ਕਲੇਰ )- ਪਿੰਡ ਬਾਗੋਵਾਲ ਦੇ ਸੋਹਣ ਲਾਲ ਭੂੰਬਲਾ ਪੁੱਤਰ ਸਵ: ਠੇਕੇਦਾਰ ਨਸੀਬ ਚੰਦ ਭੂੰਬਲਾ ਬਾਗੋਵਾਲ (ਪਟਿਆਲਾ ਵਾਲੇ) ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅੱਜ ਉਨ੍ਹਾਂ ਦੀ ਅਚਾਨਕ ਹੋਈ ਮੌਤ ਦੀ ਖਬਰ ਸੁਣਦੇ ਸਾਰ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ | ਸੋਹਣ ਲਾਲਾ ਭੂੰਬਲਾ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ। ਉਹਨਾਂ ਦੀ ਬੇਵਖਤੀ ਮੌਤ ਨਾਲ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅੱਜ ਦੁਪਹਿਰ ਸੋਹਣ ਲਾਲ ਭੂੰਬਲਾ ਦਾ ਅੰਤਿਮ ਸੰਸਕਾਰ ਪਿੰਡ ਬਾਗੋਵਾਲ ਦੇ ਸ਼ਮਸ਼ਾਨਘਾਟ ਵਿੱਚ ਹਜ਼ਾਰਾਂ ਨਮ ਅੱਖਾਂ ਨਾਲ ਕੀਤਾ ਗਿਆ | ਉਨ੍ਹਾਂ ਦਾ ਚਿੰਤਾ ਨੂੰ ਅਗਨੀ ਉਨ੍ਹਾਂ ਦੇ ਬੇਟਾ ਯੁਵਰਾਜ ਚੌਧਰੀ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ | ਇਸ ਮੌਕੇ ਤੇ ਵੱਡੀ ਗਿਣਤੀ ‘ਚ ਪਰਿਵਾਰਕ ਮੈਂਬਰ , ਰਿਸ਼ਤੇਦਾਰ, ਸਕੇ ਸਬੰਧੀਆ ਨੇ ਸੋਹਣ ਲਾਲ ਭੂੰਬਲਾ ਨੂੰ ਅੰਤਿਮ ਵਿਦਾਇਗੀ ਦਿੱਤੀ |ਇਸ ਮੌਕੇ ਚੌਧਰੀ ਧਨੀ ਰਾਮ ਚੇਚੀ ਬਾਗੋਵਾਲ , ਚੌਧਰੀ ਦੁਰਗਾ ਦਾਸ, ਚੌਧਰੀ ਰਾਮਪਾਲ, ਚੌਧਰੀ ਧਰਮਪਾਲ, ਚੌਧਰੀ ਹਰਬੰਸ ਲਾਲ ਬਾਗੋਵਾਲ, ਠੇਕੇਦਾਰ ਪਰਮਾਨੰਦ ਭੂੰਬਲਾ ( ਕਾਲਾ) ਪਟਿਆਲਾ ਚੌਧਰੀ ਰੋਸ਼ਲ ਲਾਲ ਭੂੰਬਲਾ, ਚੌਧਰੀ ਬਾਲ ਕਿਸ਼ਨ ਬਾਗੋਵਾਲ, ਬਲਰਾਮ ਬਜਾੜ, ਸ਼ਾਮ ਲਾਲ, ਪ੍ਰਧਾਨ ਮਹਿੰਦਰ ਪਾਲ ਭੂੰਬਲਾ, ਰਾਜ ਕੁਮਾਰ ਬਜਾੜ, ਬੱਬੂ ਚੇਚੀ, ਓਮਕਾਰ ਚੇਚੀ, ਨਰੇਸ਼ ਕੁਮਾਰ ਬਜਾੜ, ਲੱਕੀ ਚੌਧਰੀ ਰੋਪੜ੍ਹ , ਵਾਸਦੇਵ ਭਾਟੀਆ, ਸੇਠੀ ਭਾਟੀਆ, ਜਸਪਾਲ ਪਾਲੀ ਪ੍ਰਧਾਨ ਚੰਡੀਗੜ੍ਹ, ਅਜੇ ਮੰਗੂਪੁਰ, ਜਸਵਿੰਦਰ ਕੁਮਾਰ ਵਿੱਕੀ ਕਾਠਗੜ੍ਹ, ਪ੍ਰੇਮ ਚੰਦ ਕਲਾਰ, ਕਾਬਲ ਚੇਚੀ, ਧਰਮਪਾਲ ਚੇਚੀ, ਨਰਿੰਦਰ ਚੇਚੀ ਕਾਠਗੜ੍ਹ, ਇੰਸਪੈਕਟਰ ਰਾਜ ਖਟਾਣਾ ਭਰਥਲਾ, ਨਰਿੰਦਰ ਭਾਟੀਆ ਧਕਤਾਣਾ , ਰਾਜ ਕੁਮਾਰ ਲੁਧਿਆਣਾ, ਠੇਕੇਦਾਰ ਸੁਰਿੰਦਰ ਕੁਮਾਰ ਹਿਸਾਰ, ਹੀਰਾ ਖੇਪੜ, ਚਰਨਜੀਤ ਸਿੰਘ ਖੇਪੜ, ਮਨੋਜ ਕੁਮਾਰ ਖੇਪੜ, ਮਾ: ਰਵਿੰਦਰ ਸੂਰਾਪੁਰੀ, ਦਰਸ਼ਨ ਲਾਲ ਥੋਪੀਆ, ਵਿਜੇ ਕੁਮਾਰ ਬੇਹਰੜੀ, ਪਾਲ ਚੰਡੀਗੜ੍ਹ, ਇੰਸਪੈਕਟਰ ਸੁਰਿੰਦਰ ਮੀਲੂ ਪਟਿਆਲਾ, ਠੇਕੇਦਾਰ ਰੋਸ਼ਨ ਲਾਲ ਸਮਾਣਾ, ਬੰਤ ਰਾਮ ਹੱਕਲਾ ਪਟਿਆਲਾ, ਅਸ਼ਵਨੀ ਖੇਪੜ ਸਮੇਤ ਇਲਾਕੇ ਭਰ ਤੋਂ ਰਿਸ਼ਤੇਦਾਰ, ਸੱਜਣ ਮਿੱਤਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।


