Join
Saturday, March 28, 2026
Saturday, March 28, 2026

ਪਿੰਡ-ਡੇ-ਮੀਲ ਕੁੱਕ ਅਤੇ ਸਫਾਈ ਸੇਵਕ ਚੌਕੀਦਾਰਾਂ ਦੀਆਂ ਮੰਗਾਂ ਨੂੰ ਭਰੰਤ ਪ੍ਰਵਾਨ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ – ਰਿੰਕੀ

ਨਵਾਂਸ਼ਹਿਰ, 14 ਜੁਲਾਈ – (ਜਤਿੰਦਰ ਪਾਲ ਸਿੰਘ ਕਲੇਰ ) 

ਮਿੱਡ-ਡੇ-ਮੀਲ ਕੁੱਕ ਅਤੇ ਦਰਜ਼ਾ-4 ਕਰਮਚਾਰੀਆਂ ਦੀ ਮੀਟਿੰਗ ਜਸਵੀਰ ਕੌਰ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਚਿਹਰੀ ਰੋਡ, ਨਵਾਂ ਸ਼ਹਿਰ ਵਿਖੇ ਹੋਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਰਿੰਕੀ ਮੀਤ ਪ੍ਰਧਾਨ ਪੰਜਾਬ ਅਤੇ ਨਰਿੰਦਰ ਕੁਮਾਰ ਸੁਦਨ ਜਿਲ੍ਹਾ ਪ੍ਰਧਾਨ ਨੇ ਵੀ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਰਿੰਕੀ ਨੇ ਦੱਸਿਆ ਕਿ ਪਿੰਡ-ਡੇ-ਮੀਲ ਕੁੱਕਾ ਦੀਆਂ ਢੇਰ ਸਾਰੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਵਨ ਸੈਕਟਰੀਏਟ ਵਿਚ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਬਹੁਤ ਮੀਟਿੰਗਾਂ ਕੀਤੀਆਂ, ਮੀਟਿੰਗਾਂ ਕਰ-ਕਰ ਕੇ ਵਰਕਰ ਥੱਕ ਚੁਕੇ ਹਨ। ਪਰ ਮੰਤਰੀ ਮੈਡਲ ਅਤੇ ਉਚ ਅਧਿਕਾਰੀਆ ਦੇ ਮੰਗਾ ਸਬੰਧੀ ਕੋਈ ਵੀ ਕੰਨ ਤੇ ਜੂੰ ਨਹੀਂ ਸਰਕੀ। ਇਸ ਮੀਟਿੰਗ ਵਿਚ ਰਿੰਕੀ ਨੇ ਇਹ ਵੀ ਦੱਸਿਆ ਕਿ ਜਿਨੇ ਵੀ ਸਫਾਈ ਸੇਵਕ ਚੌਕੀਦਾਰ ਪੰਜਾਬ ਵਿੱਚ 3000 ਅਤੇ 5000 ਤਨਖ਼ਹ ਤੇ ਕੰਮ ਕਰਦੇ ਹਨ, ਇਨ੍ਹਾਂ ਕਰਮਚਾਰੀਆਂ ਸੰਬੰਧੀ ਮਿਤੀ 19-06-2025 ਨੂੰ ਡੀ.ਪੀ.ਆਈ ਸੈਕੰਡਰੀ ਨਾਲ ਇਕ ਟੇਬਲ ਟਾਕ ਮੀਟਿੰਗ ਕੀਤੀ ਉਸ ਵਿੱਚ ਸੂਬਾ ਪ੍ਰਧਾਨ ਕਰਮਚੰਦ ਚੰਡਾਲੀਆ ਵੱਲੋਂ ਪੇਸ਼ ਕੀਤੇ ਗਏ ਮੰਗ ਪੱਤਰਾਂ ਅਨੁਸਾਰ ਉਨ੍ਹਾਂ ਮੰਗਾਂ ਤੇ ਵਿਚਾਰ ਵਟਾਂਦਰਾ ਬੜੀ ਸ਼ਾਂਤ ਮਈ ਢੰਗ ਨਾਲ ਕੀਤਾ। ਪ੍ਰਾਇਮਰੀ ਜਾਂ ਹਾਈ ਸਕੂਲ ਜਾਂ ਮਿੱਡਲ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਮੁਤਾਬਕ ਜੋ ਸਫ਼ਾਈ ਸੇਵਕ ਰੱਖੇ ਗਏ ਹਨ । ਉਨ੍ਹਾਂ ਦਾ ਸਰਕਾਰ ਵੱਲੋਂ ਡਿਊਟੀ ਦਾ ਸ਼ੋਸ਼ਣ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਜੇਕਰ 100 ਤੋਂ ਵੀ ਬੱਚਾ ਘਟ ਜਾਂਦਾ ਹੈ ਤਾਂ ਉਸ ਸਫ਼ਾਈ ਸੇਵਕ ਨੂੰ ਹਟਾ ਦਿੱਤਾ ਜਾਂਦਾ ਹੈ। ਡੀ.ਪੀ.ਆਈ ਸੈਕੰਡਰੀ ਨੇ ਇਸ ਗੱਲ ਦੇ ਬੜਾ ਅਫ਼ਸੋਸ ਕਰਦੇ ਹੋਏ ਦੱਸਿਆ ਕਿ ਇਹ ਧੱਕਾ ਹੈ। ਸਕੂਲ ਵਿੱਚ 20 ਬੰਦੇ ਕਿਉਂ ਨਾ ਹੋਣ ਉੱਥੇ ਵੀ ਸਫ਼ਾਈ ਸੇਵਕ ਦੀ ਲੋੜ ਹੈ ਅਤੇ ਡਿਊਟੀ ਸੰਬੰਧੀ ਵੀ ਕਲੀਅਰ ਕਰ ਦਿੱਤਾ ਕਿ ਇਨ੍ਹਾਂ ਸਫ਼ਾਈ ਸੇਵਕਾਂ ਦੀ ਡਿਊਟੀ ਸਕੂਲ ਲੱਗਣ ਤੋਂ ਇਕ ਘੰਟਾ ਪਹਿਲਾਂ ਅਤੇ ਸਕੂਲ ਸਮੇਂ 2 ਘੰਟੇ ਟੈਟਲ 3 ਘੰਟੇ ਡਿਊਟੀ ਹੋਵੇਗੀ। ਬੜੇ ਅਫ਼ਸੋਸ ਦੀ ਗੱਲ ਹੈ ਕਿ 3000 ਰੁਪਏ ਤਨਖਾਹ ਲੈਣ ਵਾਲੇ ਸਫ਼ਾਈ ਸੇਵਕਾਂ ਤੋਂ ਫੇਰ ਸਰਕਾਰ ਵੱਲੋਂ ਦੋਬਾਰਾ ਲੋਟਰ ਜਾਰੀ ਕਰ ਦਿੱਤਾ ਗਿਆ ਕਿ ਇਨ੍ਹਾਂ ਸਫ਼ਾਈ ਸੇਵਕਾਂ ਤੋਂ ਸਾਰਾ ਦਿਨ ਹੀ ਕੰਮ ਲਿਆ ਜਾਵੇ। ਜੱਥੇਬੰਦੀ ਮੰਗ ਕਰਦੀ ਹੈ ਕਿ ਮਿੱਡ-ਡੇ-ਮੀਲ ਕੁੱਕਾ ਦੀ ਤਨਖਾਹ ਹਰਿਆਣਾ ਸਰਕਾਰ ਦੇ ਬਰਾਬਰ ਕੀਤੀ ਜਾਵੇ ਅਤੇ ਚੌਕੀਦਾਰਾਂ ਦੀ ਤਨਖਾਹ ਦੁੱਗਣੀ ਕੀਤੀ ਜਾਵੇ। ਜੇਕਰ ਸਰਕਾਰ ਨੇ ਇਨ੍ਹਾਂ ਦੀਆ ਮੰਗਾ ਤੇ ਤੁਰੰਤ ਗੌਰ ਨਾ ਕੀਤਾ ਤਾਂ ਇਹ ਜੱਥੇਬੰਦੀ ਬੀ.ਐੱਮ.ਐਸ ਸੂਬਾ ਪ੍ਰਧਾਨ ਕਰਮਚੰਦ ਚਿਡਾਲੀਆ ਦੀ ਅਗਵਾਈ ਹੇਠ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਤੇ ਮਨਜੀਤ ਕੌਰ, ਦਲਜੀਤ ਕੌਰ, ਅਮਰਜੀਤ ਕੌਰ, ਰਣਜੀਤ ਕੌਰ, ਰੇਖਾ ਰਾਣੀ, ਆਸ਼ਾ ਰਾਣੀ, ਨਵਜੋਤ, ਜਸਵਿੰਦਰ ਕੌਰ, ਜਸਵੀਰ ਕੌਰ, ਪ੍ਰਵੀਨ ਰਾਣੀ, ਪਰਮਜੀਤ ਕੌਰ ਅਤੇ ਰੀਨਾ ਰਾਣੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2