Join
Saturday, March 28, 2026
Saturday, March 28, 2026

ਰੁੱਖ ਲਗਾਓ, ਵਾਤਾਵਰਣ ਬਚਾਓ: ਨਵਾਂਸ਼ਹਿਰ ਵਿੱਚ ਟੈਂਟ ਐਸੋਸੀਏਸ਼ਨ ਅਤੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਦਾ ਸਾਂਝਾ ਉਪਰਾਲਾ

ਕਰਿਆਮ ਰੋਡ ‘ਤੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼
ਵਾਤਾਵਰਣ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ  – ਪ੍ਰਦੀਪ ਸ਼ਾਰਦਾ

ਨਵਾਂਸ਼ਹਿਰ 14 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ)

ਪੰਜਾਬ ਟੈਂਟ ਡੀਲਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਦੇ ਨਵਾਂਸ਼ਹਿਰ ਯੂਨਿਟ ਵੱਲੋਂ ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਸਹਿਯੋਗ ਨਾਲ ਕਰਿਆਮ ਰੋਡ, ਨਹਿਰ ਦੇ ਨੇੜੇ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਮਾਜ ਸੇਵੀ ਰਾਜਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਇਸ ਵਾਤਾਵਰਣ-ਸੇਵਾਕਾਰੀ ਉਪਰਾਲੇ ਦੀ  ਸਰਾਹਨਾ ਕੀਤੀ। ਇਸ ਮੌਕੇ ਕਨੇਰ ਅਤੇ ਗੁੜਹਲ ਦੇ  11 ਬੂਟੇ ਲਗਾਏ ਅਤੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ।

ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਨੇ ਕਿਹਾ,ਹਰ ਲਾਇਆ ਗਿਆ ਬੂਟਾ ਭਵਿੱਖ ਲਈ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ। ਸਾਡੀ ‘ਜਨਮਦਿਨ ‘ਤੇ ਰੁੱਖ ਲਗਾਓ’ ਜਾਂ ‘ਵਾਤਾਵਰਣ ਬਚਾਓ ਮੁਹਿੰਮ’ ਦਾ ਮਕਸਦ ਕੇਵਲ ਹਰੀਆਲੀ ਵਧਾਉਣਾ ਨਹੀਂ, ਸਗੋਂ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਜੁੜਾਅ ਪੈਦਾ ਕਰਨਾ ਹੈ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਮੁਹਿੰਮਾਂ ‘ਚ ਭਰਪੂਰ ਭਾਗ ਲੈਣ।

ਐਸੋਸੀਏਸ਼ਨ ਦੇ ਨੁਮਾਇੰਦੇ ਪ੍ਰਦੀਪ ਸ਼ਾਰਦਾ ਨੇ ਕਿਹਾ,ਵਾਤਾਵਰਣ ਸੰਭਾਲ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਡੀ ਐਸੋਸੀਏਸ਼ਨ ਕਾਰੋਬਾਰੀ ਗਤੀਵਿਧੀਆਂ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ ਵੱਲ ਵੀ ਸੰਵੇਦਨਸ਼ੀਲ ਹੈ। ਭਵਿੱਖ ਵਿੱਚ ਵੀ ਅਸੀਂ ਇਸ ਤਰ੍ਹਾਂ ਦੇ ਹੋਰ ਉਪਰਾਲਿਆਂ ਨੂੰ ਤਰਜੀਹ ਦੇਵਾਂਗੇ।

ਸਮਾਜ ਸੇਵੀ ਰਾਜਨ ਅਰੋੜਾ ਨੇ ਕਿਹਾ,ਅਸੀਂ ਸਾਰੇ ਧਰਤੀ ਮਾਂ ਦੀ ਛਾਂ ‘ਚ ਜੀਉਂਦੇ ਹਾਂ, ਉਸਦੀ ਹਵਾ ‘ਚ ਸਾਹ ਲੈਂਦੇ ਹਾਂ, ਅਤੇ ਉਸਦੇ ਅੰਨ ਨਾਲ ਜੀਵਨ ਚਲਾਉਂਦੇ ਹਾਂ। ਅਸੀਂ ਸਾਰੇ ਧਰਤੀ ਮਾਂ ਦੇ ਕਰਜ਼ਦਾਰ ਹਾਂ। ਇਹ ਕਰਜ਼ ਚੁਕਾਉਣ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ – ਰੁੱਖ ਲਗਾਉਣਾ ਅਤੇ ਉਸਦੀ ਸੇਵਾ ਕਰਨਾ।

ਜੇਕਰ ਹਰ ਵਿਅਕਤੀ ਇੱਕ ਰੁੱਖ ਨੂੰ ਆਪਣੇ ਬੱਚੇ ਵਾਂਗ ਪਾਲੇ, ਤਾਂ ਅਗਲੀਆਂ ਪੀੜ੍ਹੀਆਂ ਨੂੰ ਇੱਕ ਸਾਫ਼, ਸੁਰੱਖਿਅਤ ਅਤੇ ਹਰਾ-ਭਰਾ ਵਾਤਾਵਰਣ ਮਿਲ ਸਕਦਾ ਹੈ। ਇਸ ਮੋਕੇ  ਕੁਮਾਰ ਗੌਰਵ, ਹਨੀ ਕੁਮਾਰ,ਨਰੇਸ਼ ਬਾਂਸਲ ਅਤੇ ਰਾਜੂ ਸ਼ਰਮਾ ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2