ਬਲਾਚੌਰ /ਪੋਜੇਵਾਲ ਸਰਾਂ 13ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਸ਼ਿਵਾਲਿਕ ਦੀਆਂ ਪਹਾੜੀਆ ਦੇ ਵਿੱਚ ਸਥਿੱਤ ਬਾਬਾ ਜੰਬੂ ਜੀਤ ਦੇ ਧਾਰਿਮਕ ਅਸਥਾਨ ਤੇ ਸਾਵਣ ਦੇ ਮਹੀਨੇ ਦੇ ਐਤਵਾਰ ਮਿਤੀ 18,19,20 ਤਰੀਕ ਨੂੰ ਕਰਵਾਏ ਜਾ ਰਹੇ ਤਿੰਨ ਦਿਨਾ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਇਸ ਮੋਕੇ ਪਿੰਡ ਝੰਡੂਪੁਰ ਤੋ ਸਿਵਾਲਿਕ ਦੀਆਂ ਪਹਾੜੀਆ ਦੇ ਵਿੱਚੋਂ ਬਾਬਾ ਜੂੰਬ ਜੀਤ ਦੇ ਧਾਰਮਿਕ ਅਸਥਾਨ ਨੂੰ ਪਿੰਡ ਤੋ ਆਉਣ ਜਾਣ ਵਾਲੇ ਕੱਚੇ ਰਸਤੇ ਨੂੰ ਹਰ ਸਾਲ ਦੀ ਤਰ੍ਹਾਂ ਸਮੂਹ ਨਗਰ ਨਿਵਾਸੀ ਨੋਜਵਾਨ ਸਭਾ ਤੇ ਐਨ ਆਰ ਵੀਰ ਪਿੰਡ ਝੰਡੂਪੁਰ ਵੱਲੋਂ ਉਸ ਨੂੰ ਕੰਕਰੀਟ ਦਾ ਬਣਾਉਣ ਦੀ ਸੇਵਾ ਨਗਰ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਦੇ ਵੱਲੋਂ ਕੀਤਾ ਗਿਆ ਉਹਨਾਂ ਵੱਲੋਂ ਪਿੰਡ ਦੇ ਹੋਰ ਵਿਕਾਸ ਕਾਰਜਾਂ ਨੂੰ ਕਰਾਉਣ ਦਾ ਵੀ ਵਿਸ਼ਵਾਸ਼ ਦਬਾਇਆ ਹਲਕਾ ਵਿਧਾਇਕਾ ਨੇ ਕਿਹਾ ਕਿ ਪਿੰਡ ਦੇ ਨੋਜਵਾਨਾ ਵੱਲੋਂ ਕੀਤਾ ਜਾ ਰਿਹਾ ਇਹ ਹਰ ਸਾਲ ਰਸਤੇ ਦਾ ਕਾਰਜ ਬਹੁਤ ਹੀ ਸਲਾਗਾਯੋਗ ਕਾਰਜ ਹੈ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਧਾਨ ਸਭਾ ਹਲਕਾ ਬਲਾਚੋਰ ਦੇ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਦੇ ਵੱਲੋਂ ਸੜਕ ਦੇ ਲਈ ਪਿਛਲੇ ਸਾਲ ਵੀ ਸੜਕ ਦੇ ਕਾਰਜ ਦੇ ਲਈ ਐਟਰ ਲੋਕ ਦਿੱਤੀ ਸੀ ਤੇ ਹੁਣ ਉਨ੍ਹਾਂ ਦੇ ਵੱਲੋਂ ਨੋਜਵਾਨਾਂ ਨੂੰ ਸੜਕ ਬਣਾਉਣ ਦੇ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਸਮੂਹ ਨਗਰ ਦੇ ਵੱਲੋਂ ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ ਦਾ ਧੰਨਵਾਦ ਕੀਤਾ ਗਿਆ ਨੋਜਵਾਨਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 3-4ਕਿੱਲੋਮੀਟਰ ਦਾ ਇਹ ਕੱਚਾ ਰਸਤਾ ਸਲਾਨਾ ਜੋੜ ਮੇਲੇ ਦੀ ਤਿਆਰੀ ਨੂੰ ਲੈ ਕਿ ਪੱਕਾ ਕੀਤਾ ਜਾ ਰਿਹਾ ਹੈ ਇਸ ਮੋਕੇ ਪਿੰਡ ਦੇ ਨੋਜਵਾਨਾ ਵੱਲੋਂ ਮੁਫ਼ਤ ਟਰੈਕਟਰਾ ਦੀ ਸੇਵਾ ਤੇ ਮਿਸਤਰੀਆ ਵੱਲੋਂ ਮੁਫਤ ਸੇਵਾ ਕੀਤੀ ਜਾ ਰਹੀ ਹੈ ਪਿੰਡ ਝੂੰਡੂਪੁਰ ਦੇ ਨੋਜਵਾਨਾ ਵੱਲੋਂ ਤਿਆਰ ਕੀਤੇ ਜਾ ਰਹੇ ਰਸਤੇ ਨੂੰ ਦੇਖਣ ਦੇ ਲਈ ਕਿਲ੍ਹਾਂ ਸ੍ਰੀ ਆਨੰਦਗੜ੍ਹ ਸਾਹਿਬ ਆਨੰਦਪੁਰ ਸਾਹਿਬ ਤੋ ਬਾਬਾ ਸਤਨਾਮ ਸਿੰਘ ਜੀ ਵਿਸ਼ੇਸ਼ ਤੋਰ ਤੇ ਪਹੁੰਚੇ ਇਸ ਮੋਕੇ ਸਰਪੰਚ ਦਰਸ਼ਨਾ ਦੇਵੀ,ਪਵਨ ਕੁਮਾਰ ਰੀਠੂ,ਨਰੇਸ਼ ਕੁਮਾਰ ਨੀਟਾ,ਹੁਸਨ ਬੂਥਗੜ੍ਹ,ਸੁੱਚਾ ਬੂਥਗੜ੍ਹ,ਸੇਠੀ ਕਟਾਰੀਆ ਮਾਲੇਵਾਲ,ਵਿੱਕੀ ਮਾਲੇਵਾਲ,ਪ੍ਰਧਾਨ ਹੁਸਨ ਲਾਲ, ਨੀਕੂ ਭਗਤ ਜੀ,ਸਾਬਕਾ ਥਾਣੇਦਾਰ ਰੋਸ਼ਨ ਲਾਲ ਕਿਸਾਣਾ,ਹਰਮੇਸ਼ ਲਾਲ,ਕਾਲਾ ਮਹੈਸ਼ੀ,ਸੁਰਿੰਦਰ ਪਾਲ,ਰਾਹੁਲ ਫੋਜੀ, ਗੋਪੀ ਕਨੇਡਾ,ਅਰੂਣ ਚੇਲਾ,ਅਜੇ ਭਾਟੀਆ,ਸੰਜੇ ਕੁਮਾਰ,ਵਿਸ਼ਾਲ ਭਾਟੀਆ,ਬੀਰਬਲ,ਰਾਮਪਾਲ,ਰੋਹਿਤ ਕੁਮਾਰ,ਹੈਪੀ, ਮਨੀ,ਲਾਡੀ,ਪ੍ਰਿਸ,ਬਿੰਦਰ ਕੁਮਾਰ, ਹਰਜਿੰਦਰ ਭਾਟੀਆ,ਪੰਕਜ ਕਿਸਾਣਾ, ਮੋਹਿਤ,ਕਰਨ ਮਿਸਤਰੀ,ਰਾਮਪਾਲ,ਬਲਵਿੰਦਰ ਬਿੰਦੂ.ਅਮਰੀਕ ਮਿਸਤਰੀ,ਬਿੰਦਰ ਮਿਸਤਰੀ,ਕਾਕੂ,ਬਿੰਦਰ ਭਾਟੀਆ,ਧਰਮਵੀਰ,ਦੇਸਰਾਜ,ਨਰਿੰਦਰ ਕੁਮਾਰ,ਬਿੰਦਰ ਕੁਮਾਰ,ਅਮਰਜੀਤ ਕਾਲਾ,ਜਸਵੀਰ ਕਿਸਾਣਾ, ਕਰਨ ਕੁਮਾਰ ਆਦਿ ਪਿੰਡਵਾਸੀ ਨੋਜਵਾਨ ਮੋਕੇ ਤੇ ਸੇਵਾ ਵਿੱਚ ਹਾਜਿਰ ਸਨ। ਇਸ ਮੋਕੇ ਪਿੰਡ ਬੂਥਗੜ੍ਹ ਦੇ ਨੋਜਵਾਨਾ ਦਾ ਵੀ ਸੜਕ ਦੀ ਸੇਵਾ ਵਿੱਚ ਵਿਸ਼ੇਸ਼ ਸਹਿਯੋਗ ਰਿਹਾ |


