Join
Monday, March 16, 2026
Monday, March 16, 2026

ਕੈਬਨਿਟ ਮੰਤਰੀ ਹਰਜੋਤ ਬੈਂਸ ਸਵ.ਰਣਧੀਰ ਸਿੰਘ ਤੇ ਰਿਟ.ਮਾਸਟਰ ਕਮਲਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ

ਰੂਪਨਗਰ /ਨੰਗਲ 06 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਆਪਣੇ ਹਲਕੇ ਦੇ ਉਨ੍ਹਾਂ ਪਰਿਵਾਰਾ ਨਾਲ ਦੁੱਖ ਸਾਝਾਂ ਕੀਤਾ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਪਿਛਲੇ ਦਿਨੀ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। 

ਸ.ਹਰਜੋਤ ਸਿੰਘ ਬੈਂਸ ਰਿਟ. ਮਾਸਟਰ ਸਵ.ਕਮਲਜੀਤ ਸਿੰਘ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਵੰਡਾਇਆ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਦਾ ਸਮੁੱਚਾ ਜੀਵਨ ਸੇਵਾ ਦੀ ਭਾਵਨਾਂ ਵਿੱਚ ਲੰਘ ਜਾਦਾਂ ਹੈ। ਸਮਾਜ ਨੂੰ ਸਹੀ ਸੇਧ ਅਤੇ ਵਿਦਿਆਰਥੀਆਂ ਦਾ ਭਵਿੱਖ ਸਵਾਰਨ ਵਿੱਚ ਅਧਿਆਪਕਾਂ ਦੀ ਬਹੁਤ ਵੱਡੀ ਦੇਣ ਹੈ। ਉਨ੍ਹਾਂ ਪਰਿਵਾਰ ਨਾਲ ਮਾਸਟਰ ਜੀ ਦੇ ਜੀਵਨ ਕਾਲ ਦੇ ਅਨੁਭਵ ਸਾਝੇ ਕੀਤੇ। ਸਮਾਜ ਵਿਚ ਮਾਸਟਰ ਕਮਲਜੀਤ ਸਿੰਘ ਨੇ ਵਿਸੇਸ਼ ਯੋਗਦਾਨ ਦਿੱਤਾ। ਉਹ ਅਰਸਾ ਪਹਿਲਾ ਸੇਵਾ ਮੁਕਤ ਹੋ ਗਏ ਸਨ, ਪ੍ਰੰਤੂ ਇਲਾਕੇ ਵਿੱਚ ਅੱਜ ਵੀ ਬਹੁਤ ਹਰਮਨ ਪਿਆਰੇ ਸਨ। 

ਕੈਬਨਿਟ ਮੰਤਰੀ ਨੇ ਸਵ.ਰਣਧੀਰ ਸਿੰਘ ਦੇ ਪਰਿਵਾਰ ਨਾ ਦੁੱਖ ਵੰਡਾਇਆ। ਰਣਧੀਰ ਸਿੰਘ ਦੇਸ਼ ਦੀ ਸੁਰੱਖਿਆਂ ਫੋਰਸ ਵਿੱਚ ਸੇਵਾ ਨਿਭਾਉਣ ਉਪਰੰਤ ਰਿਟਾਇਰ ਹੋ ਕੇ ਆਪਣੇ ਪਰਿਵਾਰ ਵਿੱਚ ਰਹਿ ਰਹੇ ਸਨ, ਜ਼ਿਨ੍ਹਾਂ ਨੂੰ ਕੁਝ ਸਮਾਂ ਪਹਿਲਾ ਬਿਮਾਰੀ ਨੇ ਘੇਰ ਲਿਆ ਅਤੇ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸੇਵਾ ਦੀ ਭਾਵਨਾ ਨਾਲ ਡਿਊਟੀ ਕੀਤੀ ਅਤੇ ਆਪਣੇ ਪਿੰਡ ਵਿਚ ਵੀ ਉਨ੍ਹਾਂ ਭੂਮਿਕਾ ਬਹੁਤ ਹੀ ਚੰਗੀ ਰਹੀ। ਉਹ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਦੇ ਰਹੇ, ਅਜਿਹੀਆ ਵਿਛੜੀਆ ਰੂਹਾਂ ਦੇ ਚਲੇ ਜਾਣ ਨਾਲ ਪਰਿਵਾਰ ਤੋ ਇਲਾਵਾ ਸਮਾਜ ਨੂੰ ਵੀ ਘਾਟਾ ਪਿਆ ਹੈ। ਸ.ਬੈਂਸ ਨੇ ਕਿਹਾ ਕਿ ਅਸੀ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਉਹ ਵਿਛਡੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਸਥਾਨ ਬਖਸ਼ਣ।

Related Articles

LEAVE A REPLY

Please enter your comment!
Please enter your name here

Latest Articles

2