Join
Saturday, March 21, 2026
Saturday, March 21, 2026

ਸ. ਮਲਕੀਤ ਸਿੰਘ ਨਮਿਤ ਅੰਤਿਮ ਅਰਦਾਸ

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
ਹਵਾ,ਧਰਤੀ,ਪਾਣੀ,ਬਜ਼ੁਰਗ ਸਾਨੂੰ ਸੰਭਲ ਕੇ ਰੱਖਣੇ ਜ਼ਰੂਰੀ

  ਨਵਾਸ਼ਹਿਰ 4 ਜੁਲਾਈ 2025 (ਜਤਿੰਦਰ ਪਾਲ ਸਿੰਘ ਕਲੇਰ)

ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਦੇ ਪਿਤਾ ਮਲਕੀਤ ਸਿੰਘ ਜੋ ਪਿਛਲੇ ਦਿਨੀਂ ਵਿਛੋੜਾ ਦੇ ਗਏ, ਉਨ੍ਹਾਂ ਨਮਿਤ ਦੀਵਾਨ ਟੋਡਰਮੱਲ ਹਾਲ ਦੇ ਵਿਚ ਅੰਤਿਮ ਅਰਦਾਸ ਕੀਤੀ ਗਈ। ਭੋਗ ਉਪਰੰਤ ਕੀਰਤਨੀ ਜਥੇ ਵੱਲੋਂ ‘ ਮਨੋਹਰ ਕੀਰਤਨ ਕੀਤਾ ਗਿਆ। ਉਪਰੰਤ । ਵੱਖ-ਵੱਖ ਸ਼ਖ਼ਸੀਅਤਾਂ ਨੇ ਸਰਦਾਰ ਮਲਕੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਡਾ. ਮਹਿਤਾਬ ਸਿੰਘ ਦੇ ਪਿਤਾ ਸ. ਮਲਕੀਤ ਸਿੰਘ ਬਹੁਤ ਸ਼ਾਂਤ ਮਈ, ਨੇਕ ਸੁਭਾਅ ਅਤੇ ਠੰਢੇ ਸੁਭਾ ਅਤੇ ਮਿਲਣਸਾਰ ਸਨ। ਸ.ਮਲਕੀਤ ਸਿੰਘ ਨੂੰ ਵੱਖ-ਵੱਖ ਧਾਰਮਿਕ,ਸਮਾਜਿਕ,ਸਮਾਜਸੇਵੀ ਅਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਨਾ ਪੂਰਾ ਹੋਣ ਵਾਲਾ ਪਾਇਆ। ਬਾਪ ਦਾ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਣਾ ਬੇਹੱਦ ਦੁਖਦਾਈ ਹੈ। ਸਟੇਜ ਸਕੱਤਰ ਨੇ ਉਨ੍ਹਾਂ ਕਿਹਾ ਹਵਾ,ਧਰਤੀ,ਪਾਣੀ,ਬਜ਼ੁਰਗ ਸਾਨੂੰ ਸੰਭਲ ਕੇ ਰੱਖਣੇ ਜ਼ਰੂਰੀ ਹਨ। ਪਰਮਾਤਮਾ ਪਰਿਵਾਰ ਨੂੰ ਇਸ ਮੁਸ਼ਕਿਲ ਘੜੀ ਵਿੱਚੋਂ ਨਿਕਲਣ ਦਾ ਬਲ ਬਖ਼ਸ਼ੇ ਅਤੇ ਸ. ਮਲਕੀਤ ਸਿੰਘ ਨੂੰ ਆਪਣੇ ਚਰਨਾ ਵਿੱਚ ਨਿਵਾਸ-ਸਥਾਨ ਬਖ਼ਸ਼ੇ । ਸ੍ਰੀ ਮਤੀ ਰਾਣੀ ਕੌਰ ਮਾਤਾ ਜੀ,ਸ.ਮਲਕੀਤ ਸਿੰਘ ਜੀ ਨੂੰ ਗੌਰਵ ਯਾਦਵ ਡੀ.ਜੀ.ਪੀ. ਪੰਜਾਬ, ਡੀ.ਆਈ.ਜੀ ਨੀਲਾਂਬਰੀ ਜਗਦੱਲੇ, ਐਸ.ਐਸ.ਪੀ ਖੰਨਾ ਜਯੋਤੀ ਯਾਦਵ, ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਆਈ.ਜੀ ਈਸ਼ਵਰ ਸਿੰਘ,ਸ਼੍ਰੀਮਤੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ, ਡਾਕਟਰ ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ਸਾਹਿਬ,ਰਜੀਵ ਵਰਮਾ ਵਧੀਕ ਡਿਪਟੀ ਕਮਿਸ਼ਨਰ, ਇਕਬਾਲ ਸਿੰਘ ਐੱਸ.ਪੀ ਸ਼.ਭ.ਸ.ਨਗਰ,ਸਰਬਜੀਤ ਸਿੰਘ ਬਾਹੀਆ ਐਸ.ਪੀ ਸ਼.ਭ.ਸ.ਨਗਰ, ਐੱਸ.ਪੀ ਸੁਖਨਾਜ਼ ਸਿੰਘ

ਡੀ.ਐੱਸ.ਪੀ ਹਰਤੇਸ਼ ਕੌਸ਼ਿਕ,ਦਲਜੀਤ ਸਿੰਘ ਖੱਖ ਡੀ.ਐੱਸ.ਪੀ. ਨਵਾਂਸ਼ਹਿਰ, ਐਸ.ਪੀ ਹਰਵੰਤ ਕੌਰ,  ਰਾਜ ਕੁਮਾਰ ਬਜਾੜ ਡੀ.ਐਸ.ਪੀ ਨਵਾਂਸ਼ਹਿਰ, ਹਰਜੀਤ ਸਿੰਘ ਰੰਧਾਵਾ ਡੀ.ਐੱਸ.ਪੀ. ਬੰਗਾ, ਡੀ.ਐਸ.ਪੀ ਅਮਰਬੀਰ ਸਿੰਘ ,ਇੰਸਪੈਕਟਰ ਅਵਤਾਰ ਸਿੰਘ, ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਪ੍ਰਧਾਨ ਭਲਵਾਨ ਭੁਪਿੰਦਰ ਪਾਲ ਸਿੰਘ ਜਾਡਲਾ, ਭਾਰਤੀ ਆਗਰਾ (ਬੌਬੀ) ਸ਼ਿਵ ਸੈਨਾ ਹਿੰਦ ਕੌਮੀ ਚੇਅਰਮੈਨ,ਸੋਹਣ ਲਾਲ ਢੰਡਾ, ਪ੍ਰਵੀਨ ਬੰਗਾ, ਮੱਖਣ ਸਿੰਘ ਗਰੇਵਾਲ,ਬਲਕਾਰ ਬਲ,ਪ੍ਰੀਆ ਕੌਰ, ਡਾਕਟਰ ਰੁਪਿੰਦਰ ਸਿੰਘ ਤੇ ਡਾਕਟਰ ਕੁਲਜੀਤ ਕੌਰ ,ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਚਰਨਾ ਵਿੱਚ ਨਿਵਾਸ-ਸਥਾਨ ਬਖ਼ਸ਼ਣ ਦੀ ਅਰਦਾਸ ਕੀਤੀ।

Related Articles

LEAVE A REPLY

Please enter your comment!
Please enter your name here

Latest Articles

2

2