Join
Sunday, March 22, 2026
Sunday, March 22, 2026

ਸਵਰਾਜ਼ ਮਾਜ਼ਦਾ ਫੈਕਟਰੀ ਦੇ ਕੱਚੇ ਵਰਕਰਾਂ ਨੇ ਆਪਣੀਆਂ ਮੰਗਾ ਨੂੰ  ਲੈ ਕੇ  ਦਿੱਤਾ ਜਾ ਰਿਹਾ ਰੋਸ ਧਰਨਾ  ਦੂਸਰੇ ਦਿਨ ਵਿੱਚ ਦਾਖਲ ਹੋਈਆਂ 

ਗੇਟ ਦੇ ਬਾਹਰ ਵਰਕਰਾਂ ਨੇ ਫੈਕਟਰੀ ਦੇ ਅਧਿਕਾਰੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ 
ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਨੇ ਧਰਨੇ ਦਾ ਕੀਤਾ ਸਮਰਥਨ ਆਏ 

ਨਵਾਂਸ਼ਹਿਰ /ਕਾਠਗੜ੍ਹ 3 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ )

ਸਵਰਾਜ ਮਾਜ਼ਦਾ ਫੈਕਟਰੀ ਦੇ ਕੱਚੇ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ  ਲੈ ਕੇ ਫੈਕਟਰੀ ਦੇ ਗੇਟ ਅੱਗੇ ਧਰਨਾ ਦੂਸਰੇ ਦਿਨ ਵਿੱਚ ਦਾਖਲ ।ਹੋਈਆਂ ਕੱਚੇ ਵਰਕਰਾਂ ਵੱਲੋਂ ਅੱਜ ਫਿਰ ਫੈਕਟਰੀ ਦੇ ਅਧਿਕਾਰੀਆਂ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ |ਇਸ ਮੌਕੇ ਸਰਵਾਜ਼ ਮਾਜ਼ਦਾ ਫੈਕਟਰੀ ਦੇ ਕੱਚੇ ਤੌਰ ਤੇ ਕੰਮ ਕਰਨ ਵਾਲੇ ਵਰਕਰਾਂ ਦੇ ਹੱਕ ਵਿੱਚ ਉੱਘੇ ਸਮਾਜ ਸੇਵੀ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਹੱਕ ਵਿੱਚ ਆਏ ਅਤੇ ਉਨ੍ਹਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਹੋਏ ਦੱਸਿਆ ਕਿ ਇਹ ਨੋਜਵਾਨ ਪਿਛਲੇ ਲੰਮੇ ਸਮੇਂ ਤੋਂ ਫੈਕਟਰੀ ਵਿੱਚ ਕੰਮ ਕਰਦੇ ਆ ਰਹੇ। ਪਰ ਫੈਕਟਰੀ ਦੇ ਉੱਚ ਅਧਿਕਾਰੀਆਂ ਵੱਲੋਂ ਸਾਨੂੰ  ਠੇਕੇਦਾਰੀ ਸਿਸਟਮ ਤਹਿਤ ਹੀ ਡਿਊਟੀ ਤੇ ਰੱਖਿਆ ਜਾਂਦਾ ਹੈ। ਪਰ ਕੁੱਝ ਕੁ ਸਮਾਂ ਕੰਮ ਕਰਨ ਤੋਂ ਬਾਅਦ ਉਹਨਾਂ ਦੀ ਡਿਊਟੀ ਦੀ ਬ੍ਰੇਕ ਪਾ ਦਿੱਤੀ ਜਾਂਦੀ ਹੈ। ਜੋ ਕਿ ਸਰਾਸਰ ਗਲਤ ਹੈ। ਉਹਨਾਂ ਨੇ ਕਿਹਾ ਕਿ ਕਿ ਕੱਚੇ ਸਾਰੇ ਵਰਕਰਾਂ ਦੀ ਡਿਊਟੀ ਰੈਗੂਲਰ ਕੀਤੀ ਜਾਵੇ।ਕੰਪਨੀ ਵਿੱਚ ਕੰਮ ਕਰਨ ਵਾਲੇ ਵਰਕਰਾਂ  ਟੈਮਪਰੇਈ ਵਰਕਰਾਂ ਅਤੇ ਕੈਜੁਅਲ ਦੀ ਇਨਕਮ ਵਧਾਈ ਜਾਵੇ | ਵਰਕਰਾਂ ਦੀ ਤਨਖਾਹ ਘੱਟੋ-ਘੱਟ 25 ਤੋਂ 28 ਹਜ਼ਾਰ ਰੁਪਏ ਤੋਂ ਸ਼ੂਰੂ ਹੋਣੀ ਚਾਹੀਦੀ ਹੈ |  ਕੰਪਨੀ ਵਿੱਚ ਕੰਮ ਕਰਨ ਵਾਲੇ ਵਰਕਰਾਂ ,  ਕੈਜੁਅਲ , ਟੈਪਰੇਈ ਦਾ ਸਾਲ  6 ਮਹੀਨੇ  ਦਾ ਐਗਰੀਮੈਂਟ ਕੀਤਾ ਜਾਵੇ | ਕੰਪਨੀ ਵਿੱਚ ਪੱਕੇ ਅਤੇ ਕੱਚੇ ਵਰਕਰਾਂ ਵਿੱਚ ਭੇਦਭਾਵ ਨੂੰ  ਦੂਰ ਕੀਤਾ ਜਾਵੇ  | ਕੰਮ ਨੂੰ  ਲੈ ਕੇ ਭੇਦਭਾਵ ਬੰਦ ਕੀਤਾ ਜਾਵੇ | ਕੰਪਨੀ ਵਿੱਚ ਏ ਐਮ ਸੀ ਨੂੰ  ਖਤਮ ਕੀਤਾ ਜਾਵੇ | ਕੰਪਨੀ ਵੱਲੋਂ ਕੀਤੀ ਗਈ  ਛੁੱਟੀ ਦਾ ਕੈਜੁਅਲ ਅਤੇ ਟੈਪਰੇਈ ਵਰਕਰਾਂ ਦੀ ਸੈਲਰੀ ਵਿੱਚ ਕੋਈ ਵੀ ਕਟੌਤੀ ਨਾ ਕੀਤੀ ਜਾਵੇ | ਉਜਰਤ ਕਾਨੂੰਨਾਂ ਨੂੰ  ਕੰਪਨੀ ਲਾਗੂ ਕਰੇ | ਪੁਰਾਣੇ ਕਿਰਤ ਕਾਨੂੰਨਾਂ ਨੂੰ  ਬਹਾਲ ਕੀਤਾ ਜਾਵੇ |  ਕੰਪਨੀ ਵਿੱਚ  ਇੰਸਪੈਕਟਰੀ ਰਾਜ ਲਾਗੂ ਕੀਤਾ ਜਾਵੇ | ਕੰਪਨੀ ਵਿੱਚ ਹਾਦਸੇ ਦੇ ਕਾਰਨ ਕਿਸੇ ਵੀ ਵਰਕਰ ਨੂੰ  ਕੋਈ ਮੇਜਰ ਇੰਜਰੀ ਹੁੰਦੀ ਹੈ ਉਸ ਦੀ ਕੋਈ ਵੀ ਦਿਹਾੜੀ ਨਾ ਕੱਟੀ ਜਾਵੇ ਅਤੇ ਬਣਦਾ ਮੈਡੀਕਲ ਖਰਚਾ ਦਿੱਤਾ ਜਾਵੇ | ਸ਼ਿੰਦਾ ਨੇ ਕਿਹਾ ਕਿ ਜੇਕਰ ਇਹਨਾਂ ਨੋਜਵਾਨਾਂ ਦੀ ਜਾਇਜ਼ ਮੰਗਾਂ ਨੂੰ  ਜਲਦ ਨਾ ਮੰਨੀਆ  ਤਾਂ ਉਹ ਅਣਮਿੱਥੇ ਸਮੇ ਦੇ ਲਈ ਹੜਤਾਲ ਤੇ ਚਲੇ ਜਾਣਗੇ | ਜਿਸਦੀ ਜਿੰਮੇਵਾਰੀ ਕੰਪਨੀ ਮੈਨਜਮੇਂਟ ਦੀ ਹੋਵੇਗੀ |

Related Articles

LEAVE A REPLY

Please enter your comment!
Please enter your name here

Latest Articles

2

2