

ਕਈਆਂ ਨੂੰ ਘਰਾਂ ਵਿੱਚ ਹੀ ਕੀਤਾ ਨਜ਼ਰਬੰਦ
ਚੰਡੀਗੜ੍ਹ ਜਾਂਦੇ ਅਕਾਲੀਆਂ ਨੂੰ ਹਾਈਟੈੱਕ ਨਾਕਾ ਆਸਰੋਂ ਤੇ ਪੁਲਿਸ ਨੇ ਰੋਕਿਆ
ਨਵਾਂਸ਼ਹਿਰ /ਕਾਠਗੜ੍ਹ 2 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )- ਮੁਹਾਲੀ ਵਿੱਚ ਬਿਕਰਮ ਸਿੰਘ ਮਜੀਠੀਆਂ ਦੀ ਪੇਸ਼ੀ ਦੇ ਦੌਰਾਨ ਅਕਾਲੀ ਵਰਕਰਾਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਸੀ | ਅੱਜ ਮੁਹਾਲੀ ਨੂੰ ਵਿਰੋਧ ਕਰਨ ਜਾ ਰਹੇ ਕਈ ਅਕਾਲੀ ਵਰਕਰਾਂ ਤੇ ਨੇਤਾਵਾਂ ਨੂੰ ਪੁਲਿਸ ਵੱਲੋਂ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ | ਇਸੇ ਤਰ੍ਹਾਂ ਅੱਜ ਆਸਰੋਂ ਹਾਈਟੈੱਕ ਨਾਕੇ ਤੇ ਪੁਲਿਸ ਨੇ ਮੁਹਾਲੀ ਜਾ ਰਹੇ ਅਕਾਲੀਆਂ ਨੂੰ ਰੋਕ ਲਿਆ ਅਤੇ ਅਕਾਲੀਆਂ ਨੂੰ ਮੁਹਾਲੀ ਜਾਣ ਤੋਂ ਰੋਕਿਆ ਗਿਆ | ਇਸ ਸਬੰਧੀ ਅਕਾਲੀ ਵਰਕਰਾਂ ਤੇ ਨੇਤਾਵਾਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਖਤ ਸ਼ਬਦਾ ਵਿੱਚ ਨਿੰਦਾ ਕੀਤੀ ਹੈ | ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਆਏ ਦਿਨ ਗੋਲੀਬਾਰੀ, ਦੀਆਂ ਘਟਨਾਵਾਂ ਹੋ ਰਹੀਆਂ ਹਨ | ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਿਲਕੁਲ ਡਾਵਾਡੋਲ ਹੋ ਚੁੱਕੀ ਹੈ | ਲੋਕ ਆਪਣੇ ਆਪ ਨੂੰ ਅਸਰੁੱਖਿਅਤ ਮਹਿਸੂਸ ਕਰ ਰਹੇ ਹਨ। ਉਸ ਵੱਲ ਪੰਜਾਬ ਸਰਕਾਰ ਬਿਲਕੁਲ ਧਿਆਨ ਨਹੀਂ ਦੇ ਰਹੀ |ਮੁਹਾਲੀ ਜਾ ਰਹੇ ਅਕਾਲੀ ਆਗੂਆਂ ਨੇ ਕਿਹਾ ਕਿ ਕਿਹਾ ਪੰਜਾਬ ਸਰਕਾਰ ਸ਼ਰੇਆਮ ਬਿਕਰਮ ਸਿੰਘ ਮਜੀਠੀਆਂ ਨਾਲ ਧੱਕਾ ਕਰ ਰਹੀ ਹੈ। ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇ।


