Join
Wednesday, March 25, 2026
Wednesday, March 25, 2026

ਪਿੰਡ ਵਿਰੋਧੀ ਲੈਂਡ ਪੂਲਿੰਗ ਸਕੀਮ ਰੱਦ ਕਰੋ – ਕਰਨ ਸਿੰਘ ਰਾਣਾਪੀੜਤ ਧਿਰਾਂ ਦੇ ਪਿੰਡਾਂ ਦੇ ਲੋਕ ਅਤੇ ਇਨਸਾਫ ਪਸੰਦ ਜਥੇਬੰਦੀਆਂ ਇਕ ਮੁੱਠ ਦਾ ਪ੍ਰਗਟ ਕਰਨ

ਬਲਾਚੌਰ 2 ਜੁਲਾਈ ( ਜਤਿੰਦਰਪਾਲ ਸਿੰਘ ਕਲੇਰ )- ਲੈਂਡ ਪੋਲਿੰਗ ਸਕੀਮ ਵਿਰੁੱਧ ਪੰਜਾਬ ਵਿੱਚ ਪਿੰਡਾਂ ਦੇ ਲੋਕਾਂ ਨੇ ਫੈਸਲਾਕੁਨ ਸੰਘਰਸ਼ ਕਰਨ ਦਾ ਮਨ ਬਣਾ ਲਿਆ ਹੈ | ਇਨਾ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਪੱਤਰ ਕਾਰਾ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਹਨਾਂ ਦੱਸਿਆ ਕਿ ਇਸ ਲੋਕ ਵਿਰੋਧੀ ਸਕੀਮ ਨੂੰ ਲਾਗੂ ਕਰਨ ਤੋਂ ਪਹਿਲਾਂ ਲੈਂਡ ਐਜੂਕੇਸ਼ਨ ਐਕਟ 2013 ਦੀਆਂ ਸ਼ਰਤਾਂ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਨਾ ਹੀ ਪੀੜਤ ਪਿੰਡਾਂ ਦੇ ਲੋਕਾਂ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਗਿਆ | ਲੈਂਡ ਪੋਲਿੰਗ ਸਕੀਮ ਕੇਵਲ ਕਾਰਪੋਰੇਟ ਲੁਟੇਰਾ ਧਿਰ ਦੇ ਨਿਰਦੇਸ਼ਾਂ ਤਹਿਤ ਲਾਗੂ ਕੀਤੀ ਜਾ ਰਹੀ ਹੈ, ਜਿਸ ਨਾਲ ਪਿੰਡਾਂ ਵਿੱਚ ਭਾਰੀ ਉਜਾੜਾ ਹੋਵੇਗਾ ਰੁਜਗਾਰ ਦਾ ਸੰਕਟ ਹੋਵੇਗਾ, ਮਨਰੇਗਾ ਬੰਦ ਹੋਵੇਗੀ, ਸਮਾਜਿਕ ਅਤੇ ਸਭਿਆ ਚਾਰਕ ਦੁਖਾਂਤ ਹੋਣਗੇ |
           ਸਾਥੀ ਰਾਣਾ ਨੇ ਦੱਸਿਆ ਕਿ ਪੰਜਾਬ ਵਿੱਚ ਪੀੜਤ ਪਿੰਡਾਂ ਨੇ ਖੇਤ ਬਚਾਓ, ਰੋਜ਼ਗਾਰ ਬਚਾਓ ਅਤੇ ਪਿੰਡ ਬਚਾਓ ਮੁਹਿੰਮ ਤਹਿਤ ਪੂਰੇ ਪੰਜਾਬ ਵਿੱਚ ਮੀਟਿੰਗਾਂ, ਆਮ ਇਜਲਾਸ ਅਤੇ ਰੈਲੀਆਂ ਕਰਕੇ ਸੰਘਰਸ਼ਾਂ ਦਾ ਬਿਗੁਲ ਵਜਾ ਦਿੱਤਾ ਹੈ | 26 ਜੂਨ ਨੂੰ ਪੰਜਾਬ ਸਰਕਾਰ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਇਸ ਸਬੰਧੀ ਲੰਬੀ ਵਿਚਾਰ ਚਰਚਾ ਕੀਤੀ ਸੀ | ਇਸ ਮੌਕੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਸਰਕਾਰ ਦੀ ਨੁਮਾਇੰਦਗੀ ਕਰਦੇ ਹੋਏ,ਜਥੇਬੰਦੀਆਂ ਦੇ ਆਗੂਆਂ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟ ਕੀਤੀ ਸੀ | ਮੰਤਰੀ ਜੀ ਨੇ ਭਰੋਸਾ ਦਿੱਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ  ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪਿੰਡਾਂ ਦੇ ਲੋਕਾਂ ਨਾਲ ਇਨਸਾਫ ਕੀਤਾ ਜਾਵੇਗਾ |  
 ਲੈਂਡ ਪੋਲਿੰਗ ਦੀ ਸਕੀਮ ਦੇ ਇਤਿਹਾਸ ਦਾ ਜ਼ਿਕਰ ਕਰਦੇ ਹੋਏ ਸਾਥੀ ਰਾਣਾ ਨੇ ਦੱਸਿਆ ਕਿ ਇਹ ਸਾਰਾ ਗੋਰਖ ਧੰਦਾ ਕਾਰਪੋਰੇਟ ਅਤੇ ਲੈਂਡ ਮਾਫੀਆ ਨੂੰ ਅੰਨਾ ਮੁਨਾਫਾ ਦੇਣ ਦੀ ਸਾਜਿਸ਼ ਹੈ, ਜਿਸ ਵਿਚ ਅਫਸਰ ਸ਼ਾਹੀ ਅਤੇ ਹਾਕਮ ਸਿਆਸੀ ਧਿਰਾਂ ਵੀ ਹਿੱਸੇਦਾਰ ਹੁੰਦੀਆਂ ਹਨ | ਨਿਊ ਚੰਡੀਗੜ੍ਹ ਦੀ ਤਜਵੀਜ ਸਰਦਾਰ ਬੇਅੰਤ ਸਿੰਘ ਮੁੱਖ ਮੰਤਰੀ ਸਮੇਂ ਬਣਾਈ ਗਈ ਸੀ ਅਤੇ ਇਸ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਨੇ ਲਾਗੂ ਕੀਤਾ ਸੀ | ਜਿਹੜੇ ਪਿੰਡਾਂ ਦੇ ਲੋਕਾਂ ਦਾ ਉਜਾੜਾ ਉਸ ਸਮੇਂ ਹੋਇਆ ਸੀ ਉਹਨਾਂ ਵਿੱਚੋਂ 90% ਪਰਿਵਾਰ ਬਰਬਾਦ ਹੋ ਚੁੱਕੇ ਹਨ  | ਇਥੋਂ ਤੱਕ ਕਿ ਜਿਨਾਂ ਪੀੜਿਤ ਕਿਸਾਨਾਂ ਨੂੰ ਪਲਾਟ ਵੀ ਦਿੱਤੇ ਗਏ ਉਹ ਵੀ ਰਹਿਣ ਯੋਗ ਨਹੀਂ ਹਨ | ਉਨਾਂ ਸਪਸ਼ਟ ਕਿਹਾ ਕਿ ਸਾਰੀਆਂ ਹਾਕਮ ਸਿਆਸੀ ਧਿਰਾਂ ਇਸ ਲੁੱਟ ਵਿੱਚ ਹਿੱਸੇਦਾਰ ਹਨ ਇਸ ਲਈ ਪੀੜਿਤ ਪਿੰਡਾਂ ਦੇ ਲੋਕਾਂ ਅਤੇ ਇਨਸਾਫ ਪਸੰਦ ਜਥੇਬੰਦੀਆਂ ਨੂੰ ਇੱਕ ਮੁੱਠਤਾ ਪ੍ਰਗਟ ਕਰਕੇ ਸੰਘਰਸ਼ ਲੜਨਾ ਹੋਵੇਗਾ ਉਹਨਾਂ ਆਸ ਪ੍ਰਗਟ ਕੀਤੀ ਕਿ ਪੰਜਾਬ ਦੇ ਲੋਕਾਂ ਦੀ ਜਿੱਤ ਹੋਵੇਗੀ |
ਸਾਥੀ ਰਾਣਾ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਹੀ 39% ਉਪਜਾਊ ਜਮੀਨ ਦਾ ਸ਼ਹਿਰੀ ਕਰਨ ਹੋ ਚੁੱਕਾ ਹੈ ਜਦ ਕਿ ਪੂਰੇ ਦੇਸ਼ ਵਿੱਚ ਇਸ ਦੀ ਅÏਸਤ 31% ਹੈ | ਉਹਨਾਂ ਪੰਜਾਬ ਦੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਪੀੜਤ ਪਿੰਡਾਂ ਦੇ ਲੋਕਾਂ ਨੂੰ ਭਰਪੂਰ ਸਹਿਯੋਗ ਕੀਤਾ ਜਾਵੇ | ਉਹਨਾਂ ਮੰਗ ਕੀਤੀ ਕਿ ਸਰਕਾਰ ਇਸ ਖੇਤੀ ਵਿਰੋਧੀ ਸਕੀਮ ਨੂੰ ਤੁਰੰਤ ਰੱਦ ਕਰੇ | ਇਸ ਮੌਕੇ ਉਨਾਂ ਨਾਲ ਸਰਦਾਰ ਪ੍ਰੀਤਮ ਸਿੰਘ ਸਿਲੋ ਮਾਸਕੋ ਇੰਚਾਰਜ ਜਿਲਾ ਰੂਪਨਗਰ ਵੀ ਹਾਜਰ ਸਨ |

Related Articles

LEAVE A REPLY

Please enter your comment!
Please enter your name here

Latest Articles

2

2