9 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਬਲਾਚੌਰ ਤੋਂ ਪੋਜੇਵਾਲ ਸਰਾਂ ਸੜਕ

ਨਵਾਂਸ਼ਹਿਰ /ਪੋਜੇਵਾਲ ਸਰਾਂ 30ਜੂਨ(ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ ) ਹਲਕੇ ਦੇ ਅੰਦਰ ਬਣਨ ਜਾ ਰਹੀਆਂ ਨਵੀਆਂ ਸੜਕਾਂ ਦਾ ਕਾਰਜ ਜਲਦ ਹੀ ਸ਼ੂਰੂ ਕਰਕੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਦੇ ਮੋਜੂਦਾ ਵਿਧਾਇਕ ਸ਼੍ਰੀਮਤੀ ਸ਼ੰਤੋਸ ਕਟਾਰੀਆ ਨੇ ਜਗਤਪੁਰ ਬਲਾਚੌਰ ਤੋਂ ਪੋਜੇਵਾਲ ਸਰਾਂ ਤੱਕ ਪੰਜਾਬ ਮੰਡੀ ਬੋਰਡ ਦੇ ਵੱਲੋਂ 9 ਕਰੋੜ 63 ਲੱਖ ਰੁਪਏ ਦੀ ਲਾਗਤ ਦੇ ਨਾਲ ਬਣ ਜਾ ਰਹੀ ਸੜਕ ਦੀ ਸ਼ੁਰੂਆਤ ਮੋਕੇ ਕਸਬਾ ਪੋਜੇਵਾਲ ਸਰਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਹਲਕਾ ਬਲਾਚੌਰ ਦੇ ਅਣਗੋਲੇ ਵਿਕਾਸ ਕਾਰਜਾਂ ਨੂੰ ਮੋਜੂਦਾ ਸਰਕਾਰ ਦੇ ਵੱਲੋਂ ਨੇਪਰੇ ਚੜ੍ਹੇ ਜਾ ਰਹੇ ਹਨ ਹਲਕਾ ਵਿਧਾਇਕਾ ਨੇ ਕਿਹਾ ਕਿ ਹਲਕੇ ਦੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਸੜਕਾਂ ਬਣਾਈਆਂ ਜਾ ਰਹੀਆਂ ਹਨ ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਦੋਰਾਨ ਪਿੰਡਾਂ ਦੇ ਅੰਦਰ ਬਣੀਆਂ ਲਿੰਕ ਸੜਕਾਂ ਦਾ ਮੁਨਿਆਦ ਤੋ ਪਹਿਲਾਂ ਹੀ ਟੁੱਟ ਜਾਣਾ ਸਰਕਾਰ ਤੇ ਠੇਕੇਦਾਰ ਦੀ ਆਪਸੀ ਮਿਲੀਭੁਗਤ ਦਾ ਨਿਸ਼ਾਨੀ ਹੈ ਜੋ ਕਿ ਹੁਣ ਹਲਕੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਵਿਧਾਇਕਾ ਨੇ ਵਿਭਾਗ ਤੇ ਸੜਕ ਦੇ ਠੇਕੇਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਸੜਕ ਦੇ ਕਾਰਜ ਦੇ ਦੋਰਾਨ ਕਿਸੇ ਵੀ ਤਰ੍ਹਾਂ ਦਾ ਘਟਿਆ ਮਟੀਰੀਅਲ ਵਰਤਿਆ ਗਿਆ ਤਾ ਉਸ ਠੇਕੇਦਾਰ ਤੇ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾ ਪਿੰਡਾਂ ਦੇ ਵਿੱਚੋਂ ਸੜਕਾਂ ਦਾ ਨਵੀਕਰਨ ਸ਼ੁਰੂ ਹੋਣ ਜਾ ਰਿਹਾ ਹੈ ਉਹ ਪਿੰਡਾਂ ਦੇ ਲੋਕ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਕਿ ਉਨ੍ਹਾਂ ਨੂੰ ਸੜਕ ਬਣਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ਜਿਸ ਦੇ ਨਾਲ ਹੀ ਜਲਦ ਹੀ ਸੜਕ ਦਾ ਕਾਰਜ ਪੂਰਾ ਕਰਕੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਕੀਤੀ ਜਾ ਸਕੇ ਇਸ ਮੋਕੇ ਪੰਜਾਬ ਮੰਡੀ ਬੋਰਡ ਦੇ ਚੀਫ ਸਰਦਾਰ ਗੁਰਵਿੰਦਰ ਸਿੰਘ ਚੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ 77ਲਿੰਕ ਰੋੜ ਹਨ ਜਿਨ੍ਹਾ ਦੀ ਲੰਬਾਈ 172 ਕਿੱਲੋਮੀਟਰ ਹੈ ਜਿਨ੍ਹਾ ਦਾ ਲਗਭਗ ਟੈਂਡਰ ਹੋ ਚੁੱਕਾ ਹੈ ਉਨ੍ਹਾਂ ਦੇ ਕਾਰਜ ਵੀ ਜਲਦ ਸ਼ੁਰੂ ਕੀਤੇ ਜਾਣਗੇ ਉਹਨਾ ਨੇ ਕਿਹਾ ਜੋ ਵੀ ਠੇਕੇਦਾਰ ਸੜਕ ਦਾ ਕਾਰਜ ਕਰੇਗਾ ਉਸ ਦੀ ਸੜਕ ਦੀ ਪੰਜ ਸਾਲ ਦੀ ਖੁਦ ਦੀ ਜਿੰਮੇਵਾਰੀ ਹੋਵੇਗੀ ਇਸ ਮੋਕੇ ਐਕਸੀਅਨ ਨਵਾਂਸ਼ਹਿਰ ਗੋਰਵ ਭੱਟੀ,ਐਸ ਡੀ ਓ ਜਗਜੀਤ ਰਾਣਾ,ਆਪ ਆਗੂ ਅਸ਼ੋਕ ਕਟਾਰੀਆ,ਸ਼ੁਦੇਸ਼ ਕਟਾਰੀਆ ਕਾਲਾ,ਪਰਮਜੀਤ ਸ਼ੰਮਾ ਸਰਪੰਚ,ਰਣਵੀਰ ਜੱਟਪੁਰ,ਪਵਨ ਰੀਠੂ,ਸਰਪੰਚ ਸਤਨਾਮ ਕਟਵਾਰਾ,ਸਰਪੰਚ ਕਮਲ ਲਾਡੀ ਨਵਾਗਰਾਂ,ਸਰਪੰਚ ਅਸ਼ੋਕ ਭੋਲੇਵਾਲ, ਸਰਪੰਚ ਰਾਮ ਸਰੂਪ,ਕੁਲਵਿੰਦਰ ਟੋਰੋਵਾਲ,ਦੇਸ ਰਾਜ ਭੂਮਾਂ,ਸਰਪੰਚ ਕਿਰਨਦੀਪ ਕੋਰ,ਹਰਮੇਸ਼ ਕਟਵਾਰਾ,ਹੁਸਨ,ਨਾਰੇਸ਼ ਨੀਟਾ,ਸੁਰਿੰਦਰ ਪਾਲ ਚਿੜੀ,ਨੰਬਰਦਾਰ ਰਾਮਨਾਥ,ਧਰਮ ਚੰਦ ਦੇਦੜ,ਪ੍ਰੇਮ ਚੇਚੀ,ਲੱਕੀ ਕਟਾਰੀਆ ਯੂਥ ਆਗੂ,ਚਾਨਣ ਬਜਾੜ,ਫੁੱਮਣ ਸਿੰਘ ਰੋੜ੍ਹੀ,ਕੇਸਰ ਕਟਵਾਰਾ ਆਦਿ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ ਤੇ ਲੋਕ ਮੋਕੇ ਤੇ ਹਾਜਿਰ ਸਨ


