ਲੱਖਾਂ ਸਿਧਾਨਾ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਰਵਾਈ ਕੀਤੀ ਜਾਵੇ:ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ
ਬਲਦੇਵ ਰਾਜ ਭੋਲੇਵਾਲ,
ਨਵਾਂਸ਼ਹਿਰ /ਕਾਠਗੜ੍ਹ 30 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਕੱਲ 28,ਤੇੇ 29,ਦੀ ਦਰਮਿਆਨੀ ਰਾਤ ਨੂੰ ਬਰਨਾਲਾ ਪੁਲਿਸ ਦਾ ਨੰਗਾ ਨਾਚ ਉਸ ਵੇਲੇ ਸਾਹਮਣੇ ਆਇਆ ਜਦੋਂ ਪੁਲਿਸ ਲੱਖਾਂ ਸਿੰਘ ਸਿਧਾਨਾ ਤੇ ਉਸ ਦੇ ਸਾਥੀ ਨਾਲ ਮਾਰਕੁੱਟ ਕੀਤੀ | ਲੱਖਾਂ ਸਿੰਘ ਸਿਧਾਣਾ ਆਪਣੇ ਸਰਕਾਰੀ ਗੰਨਮੈਨਾਂ ਨਾਲ ਪਟਿਆਲਾ ਤੋਂ ਅਪਣੇ ਘਰ ਜਾਂ ਰਿਹਾ ਸੀ । ਪੰਜਾਬ ਪੁਲਿਸ ਨੇ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਮਾਰਕੁੱਟ ਕੀਤੀ ਜੋ ਕਿ ਬਹੁਤ ਹੀ ਨਿੰਦਣਯੋਗ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉੱਘੇ ਸਮਾਜ ਸੇਵੀ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਲੱਖਾਂ ਸਿੰਘ ਸਿਧਾਣਾ ਦਾ ਕਤਲ ਕਰਵਾਉਣਾ ਚਾਹੁੰਦੀ ਹੈ। ਜਿਵੇਂ ਪਿਛਲੇ ਦਿਨੀਂ ਨਰਿੰਦਰ ਦੀਪ ਸਿੰਘ ਬਠਿੰਡਾ ਦਾ ਸੀਆਈਏ ਬਠਿੰਡਾ ਨੇ ਕਤਲ ਕਰ ਦਿੱਤਾ ਸੀ ਜਾਂ ਕਰਨਲ ਬਾਠ ਨਾਲ ਕੁੱਟਮਾਰ ਕਰਨਾ ਜਾ ਸਰਪੰਚ ਬਾਵਾ ਇੰਨਾਂ ਸਾਰਿਆਂ ਦੇ ਦੋਸ਼ੀ ਹੁਣ ਤੱਕ ਸ਼ਰੇਆਮ ਖੁਲੇਆਮ ਘੁੰਮਦੇ ਹਨ |
ਇਸ ਕਰਕੇ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹੀ ਪੰਜਾਬ ਵਿੱਚ ਆਮ ਆਦਮੀ ਵੀ ਸੁਰੱਖਿਅਤ ਨਹੀਂ ਹੈ | ਆਏ ਦਿਨ ਸ਼ਰੇਆਮ ਗੋਲੀਆ ਤੇ ਕਤਲ ਹੋ ਰਹੇ ਹਨ | ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਪਰ ਜੋ ਪੰਜਾਬ ਲਈ ਬੋਲਦਾ ਜਾਂ ਉਸ ਨੂੰ ਮਾਰਿਆ ਜਾ ਰਿਹਾ ਜਾਂ ਪੁਲਿਸ ਵੱਲੋਂ ਕੁਟਿਆ ਜਾ ਰਿਹਾ ,ਪਰਚਾ ਦੇ ਕੇ ਜੇਲ ਵਿੱਚ ਸੁੱਟਿਆ ਜਾ ਰਿਹਾ ਹੈ | ਇੱਕ ਪਾਸੇ ਸਰਕਾਰ ਢਿੰਡੋਰਾ ਪਿੱਟਦੀ ਹੈ ਯੁੱਧ ਨਸ਼ਿਆਂ ਵਿਰੁੱਧ ਪਰ ਦੂਜੇ ਪਾਸੇ ਇਨ੍ਹਾਂ ਦੇ ਸਾਰੇ ਮੁਲਾਜ਼ਮ ਰਾਤ ਨੂੰ ਦਾਰੂ ਨਾਲ ਰੱਜੇ ਹੋਏ ਸਨ ਇਸ ਸਬੰਧੀ ਲੱਖਾਂ ਸਿੰਘ ਸਿਧਾਣਾ ਨੇ ਉੱਚ ਅਧਿਕਾਰੀਆਂ ਨੂੰ ਦੱਸਿਆਂ ਸਰਕਾਰ ਕਿਸੇ ਦੀ ਆਵਾਜ਼ ਨੂੰ ਨਹੀ ਦਬਾ ਸਕਦੀ |
ਅਸੀਂ ਪਾਰਟੀ ਬਾਜੀ ਉਪਰ ਉੱਠਕੇ ਪਹਿਲਾਂ ਵੀ ਉਹ ਚਾਹੇ ਭਾਨੇ ਸਿੱਧੂ ਨਾਲ ਧੱਕੇ ਦੀ ਗੱਲ ਹੋਵੇ ਜਾਂ ਬੁੱਢੇ ਦਰਿਆ ਦੇ ਮਾਮਲੇ ਦੀ ਗੱਲ ਹੋਵੇ। ਉਸ ਵਿੱਚ ਵੀ ਆਪਣੇ ਸਾਥੀਆਂ ਨਾਲ ਪਹੁੰਚ ਕੇ ਸਮਰਥਨ ਕੀਤਾ ਹੈ। ਅੱਜ ਵੀ ਲੱਖਾਂ ਸਿੰਘ ਸਿਧਾਨਾ ਤੋ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ । ਇਸ ਮੌਕੇ
ਮੱਖਣ ਰਾਮ ਪੰਚ,
ਸੱਤਪਾਲ ਪਾਲੀ,
ਦਰਸ਼ਨ ਪੰਚ,
ਰਵੀ ਸ਼ੰਕਰ,
ਜਗਤਾਰ ਖਾਨ,
ਪਵਨ ਦੀਪ ਸਿੰਘ ਬਾਜਵਾ,
ਬਲਵਿੰਦਰ ਸਿੰਘ,
ਮਨੋਹਰ ਲਾਲ,
ਰਾਮਪਾਲ,
ਦੀਪਕ ਕੁਮਾਰ,
ਦਿਲਬਾਗ ਸਿੰਘ,
ਰਿੰਕੂ ਸੱਜਣ ਸਿੰਘ ਚੋਹਾਨ,
ਗੱਜਣ ਸਿੰਘ ਚੋਹਾਨ,
ਹੰਸ ਰਾਜ,
ਰਾਜ ਕੁਮਾਰ ਆਦਿ ਨੇ ਬਰਨਾਲਾ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਉਕਤ ਮਾਰਕੁੱਟ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।


