ਨਵਾਂਸ਼ਹਿਰ /ਕਾਠਗੜ੍ਹ 29 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਆਸਰੋ ਚੋਕੀ ਨੇੜੇ ਬੱਸ ਥੱਲੇ ਸਕੂਟਰੀ ਆਉਣ ਨਾਲ ਆਉਣ ਨਾਲ ਔਰਤ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੋਕੀ ਇੰਚਾਰਜ ਏ ਐਸ ਆਈ ਸਿੰਕਦਰ ਸਿੰਘ ਨੇ ਦੱਸੀਆਂ ਕਿ ਰੀਤੂ ਪਤਨੀ ਜੋਗਿੰਦਰ ਸਿੰਘ ਵਾਸੀ ਗੜ੍ਹਡੋਲੀਆਂ ਜਿਲ੍ਹਾਂ ਰੋਪੜ੍ਹ ਉਹ ਆਪਣੀ ਸਕੂਟਰੀ ਜਿਸ ਦਾ ਨੰਬਰ ਪੀ ਬੀ 12 ਜੇ 3187 ਜੋ ਕਿ ਆਸਰੋਂ ਤੋ ਰੋਪੜ੍ਹ ਸਾਇਡ ਨੂੰ ਜਾ ਰਹੀ ਸੀ। ਅਤੇ ਰੋਪੜ੍ਹ ਸਾਇਡ ਤੋਂ ਪੰਜਾਬ ਰੋਡਵੇਜ਼ ਪਠਾਨਕੋਟ ਡਿਪੂ ਦੀ ਬੱਸ ਜਿਸ ਦਾ ਨੰਬਰ ਪੀ ਬੀ 06 ਬੀ ਬੀ 3760 ਜਿਸ ਨੂੰ ਡਰਾਇਵਰ ਮਨਜੀਤ ਸਿੰਘ ਚਲਾ ਰਿਹਾ ਸੀ ਇਹ ਬੱਸ ਰੋਪੜ੍ਹ ਤੋਂ ਬਲਾਚੌਰ ਸਾਇਡ ਜਾ ਰਹੀ ਸੀ । ਜਦੋਂ ਇਹ ਬੱਸ ਆਸਰੋਂ ਚੋਕੀ ਦੇ ਨੇੜੇ ਪਹੁੰਚੀ ਤਾਂ ਅਚਾਨਕ ਸਕੂਟਰੀ ਅਤੇ ਬੱਸ ਦੀ ਟੱਕਰ ਹੋ ਸਕੂਟਰੀ ਬੱਸ ਦੇ ਅਗਲੇ ਹਿੱਸੇ ਵਿੱਚ ਫਸ ਗਈ। ਜਿਸ ਨਾਲ ਸਕੂਟਰੀ ਸਵਾਰ ਔਰਤ ਗੰਭੀਰ ਹੋ ਗਈ। ਜਿਸ ਨੂੰ ਆਸਰੋਂ ਪੁਲਿਸ ਵੱਲੋਂ ਆਪਣੀ ਸਰਕਾਰੀ ਗੱਡੀ ਵਿੱਚ ਪਾ ਕੇ ਇਲਾਜ਼ ਲਈ ਰੋਪੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ। ਔਰਤ ਦੇ ਗੰਭੀਰ ਸੱਟਾਂ ਹੋਣ ਕਰਕੇ ਉਸ ਦੀ ਮੌਤ ਹੋ ਗਈ। ਆਸਰੋਂ ਪੁਲਿਸ ਵੱਲੋਂ ਬੱਸ ਅਤੇ ਸਕੂਟਰੀ ਨੂੰ ਕਬਜ਼ੇ ਵਿੱਚ ਲੈ ਕੇ ਅਗਰੇਲੀ ਕਾਰਵਾਈ ਸ਼ੁਰੂ ਦਿੱਤੀ ਹੈ।


