Join
Sunday, March 29, 2026
Sunday, March 29, 2026

ਸੀਪੀਆਈ (ਐਮ) 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰੇਗੀ : ਪ੍ਰੇਮ ਰੱਕੜ

ਬਲਾਚੌਰ 27 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) 

ਸੀਪੀਆਈ (ਐਮ) ਤਹਿਸੀਲ ਕਮੇਟੀ ਬਲਾਚੌਰ ਦੀ ਮੀਟਿੰਗ ਨੰਬਰਦਾਰ ਭਗਤ ਸਿੰਘ ਕੌਲਗੜ੍ਹ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਬਾਬਾ ਵਤਨ ਸਿੰਘ ਟੱਪਰੀਆਂ ਭਵਨ ਬਲਾਚੌਰ ਵਿਖੇ ਹੋਈ। ਮੀਟਿੰਗ ਵਿੱਚ ਲਏ ਫੈਸਲਿਆਂ ਦੀ ਜਾਣਕਾਰੀ ਦਿੰਦੇ ਮਾਸਟਰ ਪ੍ਰੇਮ ਰੱਕੜ ਤਹਿਸੀਲ ਸਕੱਤਰ ਨੇ ਦੱਸਿਆ ਕਿ ਦੇਸ਼ ਦੀਆਂ ਸਮੂਹ ਟਰੇਡ ਯੂਨੀਅਨਾਂ, ਅਜ਼ਾਦ ਫੈਡਰੇਸ਼ਨਾਂ, ਮੁਲਾਜ਼ਮ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਤੇ  9 ਜੁਲਾਈ ਨੂੰ ਕੀਤੀ ਜਾ ਰਹੀ ਹੜਤਾਲ ਦਾ ਸੀਪੀਆਈ (ਐਮ) ਮੁਕੰਮਲ ਸਮਰੱਥਨ ਕਰੇਗੀ। ਕਮਿਊਨਿਸਟ ਆਗੂਆਂ ਨੇ        ਸਨ ਅਤੀ, ਮਜ਼ਦੂਰਾਂ, ਕਿਸਾਨ, ਖੇਤ ਮਜ਼ਦੂਰ ਜਥੇਬੰਦੀਆਂ, ਵਪਾਰ ਮੰਡਲਾਂ, ਛੋਟੇ ਦੁਕਾਨਦਾਰਾਂ ਨੂੰ ਹੜਤਾਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ।

ਸੀਪੀਆਈ( ਐਮ )ਆਗੂਆਂ ਨੇ ਪੋਜੇਵਾਲ ਇਲਾਕੇ ਦੇ ਪਿੰਡਾਂ ਅੰਦਰ   ਨਜਾਇਜ਼ ਹੋ ਰਹੀ ਮਾਇਨਿੰਗ ਅਤੇ ਨਜਾਇਜ਼ ਚੱਲ ਰਹੇ ਸਟੋਨ ਕਰੱਸ਼ਰ ਨੂੰ ਬੰਦ ਕਰਨ ਲਈ ਜ਼ਿਲਾ ਪ੍ਰਸ਼ਾਸਨ ਦਾ ਸਵਾਗਤ ਕੀਤਾ ਅਤੇ ਚਿਤਾਵਨੀ ਦਿੱਤੀ  ਕਿ ਜੇਕਰ ਮੁੜ ਨਜਾਇਜ਼ ਮਾਇਨਿੰਗ ਅਤੇ ਸਟੋਨ ਕਰੱਸ਼ਰ ਚਾਲੂ ਕੀਤਾ ਗਿਆ ਤਾਂ ਜ਼ੋਰਦਾਰ ਸੰਘਰਸ਼ ਆਰੰਭ ਕੀਤਾ ਜਾਵੇਗਾ।

ਮੀਟਿੰਗ ਦੌਰਾਨ ਸੀਪੀਆਈ ਦੇ ਹਰਮਨ ਪਿਆਰੇ ਆਗੂ ਕਾਮਰੇਡ ਸੁਤੰਤਰ ਕੁਮਾਰ ਅਤੇ ਸੀਪੀਆਈ (ਐਮ )ਦੇ ਬਜ਼ੁਰਗ ਆਗੂ ਕਾਮਰੇਡ ਜਸਕਰਨ ਸਿੰਘ ਸੰਧੂ ਸਾਦਿਕ(ਮੁਕਤਸਰ )ਦੇ ਸਦੀਵੀ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸ਼ਰਧਾਂਜਲੀ ਭੇਟ ਕੀਤੀ ਗਈ ।

ਮੀਟਿੰਗ ਵਿੱਚ ਸਰਵਸਾਥੀ ਮਹਾਂ ਸਿੰਘ ਰੌੜੀ, ਭੁਪਿੰਦਰ ਸਿੰਘ ਕੌਲਗੜ੍ਹ,ਅੱਛਰ ਸਿੰਘ ਟੋਰੋਵਾਲ,ਬੀਰੂ ਰਾਮ ਸਾਬਕਾ ਸਰਪੰਚ, ਜਗਦੀਸ਼ ਰਾਮ ਹਾਜ਼ਰ ਸਨ।ਅੰਤ ਵਿੱਚ ਨੰਬਰਦਾਰ ਭਗਤ ਸਿੰਘ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ।

Related Articles

LEAVE A REPLY

Please enter your comment!
Please enter your name here

Latest Articles

2

2