Join
Sunday, March 29, 2026
Sunday, March 29, 2026

ਬਲਾਚੌਰ ਕੰਗਣਾ ਪੁੱਲ ਤੇ ਮੋਟਰਸਾਈਕਲ ਅਤੇ ਕਾਰ ਦੀ ਹੋਈ ਟੱਕਰ ਮੋਟਰਸਾਈਕਲ ਗੰਭੀਰ ਰੂਪ ਵਿੱਚ ਜ਼ਖਮੀ

ਬਲਾਚੌਰ 27 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਬਲਾਚੌਰ ਕੰਗਣਾ ਬਾਈਪਾਸ ਪੁੱਲ ਤੇ ਬਾਅਦ ਦੁਪਹਿਰ ਇੱਕ ਵਜੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਬਲਾਚੌਰ ਕੰਗਣਾ ਪੁਲ ਤੇ ਐਕਸੀਡੈਂਟ ਹੋ ਗਿਆ ਹੈ ਉਹ ਹਾਦਸੇ ਦੀ ਸੂਚਨਾ ਮਿਲਦੇ ਮੋਕੇ ਤੇ ਜਾ ਕੇ ਦੇਖਿਆ ਕਿ ਇੱਕ ਸਪਲੈਂਡਰ ਮੋਟਰਸਾਈਕਲ ਜਿਸ ਦਾ ਨੰਬਰ ਪੀਵੀ 32 ਜੇ 0 827 ਜਿਸ ਨੂੰ ਅਮਰੀਕ ਸਿੰਘ ਪੁੱਤਰ ਦੇਸ ਰਾਜ ਪਿੰਡ ਲਾਲਪੁਰ ਤਹਿਸੀਲ ਬਲਾਚੌਰ ਚਲਾ ਰਿਹਾ ਸੀ ਜਿਸ ਦੀ ਟੱਕਰ ਇਕ ਦਿੱਲੀ ਨੰਬਰ ਕਾਰ ਡੀ ਆਈ 1ਜੈਡ ਸੀ 2296 ਨਾਲ ਟੱਕਰ ਹੋ ਕੇ ਜੋ ਕਿ ਚੰਡੀਗੜ੍ਹ ਵਾਲੀ ਸਾਈਡ ਤੋਂ ਆ ਰਹੀ ਸੀ ਇਹ ਵਿਅਕਤੀ ਆਪਣੇ ਪਿੰਡ ਲਾਲਪੁਰ ਤੋਂ ਬਲਾਚੌਰ ਵਾਲੀ ਸਾਈਡ ਨੂੰ ਜਾ ਰਿਹਾ ਸੀ ਤਾਂ ਰੋਡ ਕ੍ਰੋਸ ਕਰਨ ਲੱਗਾ ਤਾਂ ਜਿਸ ਨਾਲ ਇਸ ਦੀ ਟੱਕਰ ਕਾਰ ਦੇ ਨਾਲ ਹੋ ਗਈ ਜਿਸ ਵਿੱਚ ਮੋਟਰਸਾਈਕਲ ਚਾਲਕ ਗੰਭੀਰ ਰੂਪ ਜਖਮੀ ਹੋ ਗਿਆ ਜਿਸ ਨੂੰ ਐਸਐਸਐਫ ਨੇ ਆਪਣੀ ਗੱਡੀ ਵਿੱਚ ਪਾ ਕੇ ਬਲਾਚੌਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਪਰਿਵਾਰ ਨੂੰ ਸੂਚਨਾ ਦਿੱਤੀ  ਗਈ। ਇਸ ਮੌਕੇ ਤੇ ਟੀਮ ਵੱਲੋਂ ਇਸ ਐਕਸੀਡੈਂਟ ਦੀ ਸੂਚਨਾ ਬਾਲਾਚੋਰ ਥਾਣਾ ਸਿਟੀ ਅਤੇ ਕੰਟਰੋਲ ਰੂਮ ਦਿੱਤੀ ਗਈ।

Related Articles

LEAVE A REPLY

Please enter your comment!
Please enter your name here

Latest Articles

2

2