
ਜਲੰਧਰ, (ਕਰਮਵੀਰ ਸਿੰਘ)-
ਆਮ ਆਦਮੀ ਪਾਰਟੀ ਦੀ ਹਾਈਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਸਾਬਕਾ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਨੂੰ ਆਦਮਪੁਰ ਦਾ ਹਲਕਾ ਇੰਚਾਰਜ ਲਗਾਇਆ ਗਿਆ ਹੈ। ਅੱਜ ਜੰਡੂ ਸਿੰਘਾ ਦੇ ਇੱਕ ਸਥਾਨਕ ਹੋਟਲ ਵਿੱਚ ਪਵਨ ਕੁਮਾਰ ਟੀਨੂ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਹਾਈ ਕਮਾਂਡ ਲਈ ਇੱਕ ਧੰਨਵਾਦ ਰੈਲੀ ਕੀਤੀ ਗਈ ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਇਸ ਮੌਕੇ ਮਹਿੰਦਰ ਭਗਤ ਕੈਬਨਟ ਮੰਤਰੀ ਪੰਜਾਬ, ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ, ਬਲਵੀਰ ਸਿੰਘ ਬਿੱਟੂ ਡਿਪਟੀ ਮੇਅਰ ਜਿਲਾ ਜਲੰਧਰ, ਰਾਜਵਿੰਦਰ ਕੌਰ ਥਿਆੜਾ ਅਤੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ ਦਾ ਸਾਥ ਦੇਣ। ਪੰਜਾਬ ਦੀ ਭਗਵੰਤ ਮਾਨ ਸਰਕਾਰ ਰਿਸ਼ਵਤ ਖੋਰੀ ਅਤੇ ਨਸ਼ੇ ਦੇ ਵਿਰੁੱਧ ਬੜੇ ਵੱਡੇ ਪੱਧਰ ਤੇ ਕੰਮ ਕਰ ਰਹੀ ਆ ਇਸ ਕਰਕੇ ਲੋਕਾਂ ਨੂੰ ਵੀ ਚਾਹੀਦਾ ਹੈ ਉਹ ਅੱਗੇ ਆਉਣ ਅਤੇ ਇਸ ਕੰਮ ਵਿੱਚ ਸਰਕਾਰ ਦਾ ਸਾਥ ਦੇਣ ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾ ਸਕੀਏ। ਉਹਨਾਂ ਵੱਲੋਂ ਇਸ ਮੌਕੇ ਤੇ ਪਹੁੰਚੇ ਸਾਰੇ ਮੰਤਰੀ ਸਾਹਿਬਾਨਾਂ ਅਤੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਦਲਜੀਤ ਸਿੰਘ ਮਿਨਹਾਸ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਹਰਕੀਤ ਸਿੰਘ ਨਿੱਝਰ, ਡਾਕਟਰ ਨਿਰਮਲ ਕੌਲ ਸਰਪੰਚ ਹਰੀਪੁਰ, ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸ.ਜੀ.ਪੀ.ਸੀ, ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਮੋਰਚਾ, ਨਿਤਨ ਕੋਹਲੀ ਹਲਕਾ ਇੰਚਾਰਜ, ਚਰਨਜੀਤ ਸਿੰਘ ਚੰਨੀ, ਚੰਦਨ ਗਰੇਵਾਲ, ਸਰਪੰਚ ਲਖਬੀਰ ਸਿੰਘ, ਜਗਜੀਤ ਜੱਗੀ, ਪ੍ਰਭਦਿਆਲ ਰਾਮਪੁਰ, ਇੰਦਰਜੀਤ ਸਿੰਘ ਸੱਤੋਵਾਲੀ, ਜਸਦਿਆਲ ਭੋਗਪੁਰ, ਸੋਮਨਾਥ ਦੜੌਚ ਟਕਸਾਲੀ ਆਗੂ ਆਮ ਆਦਮੀ ਪਾਰਟੀ ਆਦਮਪੁਰ, ਬਲਜੀਤ ਸਿੰਘ ਲੰਬੜਦਾਰ ਪਧਿਆਣਾ, ਬਲਜੀਤ ਸਿੰਘ ਨਿੱਝਰ, ਸਤਵੰਤ ਵਿਰਕ, ਸੁਖਬੀਰ ਸਿੰਘ ਲੰਬੜਦਾਰ ਚਰਨਜੀਤ ਸ਼ੇਰੀ, ਜਸਪਾਲ ਸਿੰਘ ਚੋਮੋ, ਕੁਲਦੀਪ ਸਿੰਘ ਜਲਪੋਤ,
ਕ੍ਰਿਸ਼ਨਾ ਗਰੇਵਾਲ ਕੌਸ਼ਲਰ, ਬਿੰਦਾ ਗਰੇਵਾਲ, ਅਮਰੀਕ ਸਿੰਘ ਸਿਟੀ ਕੌਸ਼ਲਰ, ਸੁਰਿੰਦਰ, ਵਿਕਰਮ ਬੱਧਣ ਕੌਸ਼ਲਰ ਪਵਿੱਤਰ ਸਿੰਘ, ਸਤਵਿੰਦਰ ਅਰੋੜਾ ਪ੍ਰਧਾਨ ਵਪਾਰ ਮੰਡਲ ਆਦਮਪੁਰ, ਹਰਪ੍ਰੀਤ ਸੰਧੂ ਜੇ.ਸੀ ਮੈਂਬਰ, ਪ੍ਰਭਜੋਤ ਸਿੰਘ ਜੋਤੀ ਅਲਾਵਲਪੁਰ, ਅੰਮ੍ਰਿਤ ਪਾਲ ਸਿੰਘ ਬੋਬੀ, ਮਨਜੀਤ ਸਿੰਘ ਸਰਪੰਚ, ਤਰਸੇਮ ਸਿੰਘ ਕੋਟਲੀ, ਰੋਕੀ ਸਰਪੰਚ ਅਮਨਦੀਪ ਸਿੰਘ ਢਿੱਲੋ, ਸਰਪੰਚ ਅਸ਼ੋਕ ਕੁਮਾਰ ਕਪੂਰ ਪਿੰਡ, ਮੰਗਾਂ ਸਰਪੰਚ ਕਾਨਪੁਰ, ਕੁਲਦੀਪ ਕੌਰ ਸਰਪੰਚ, ਤਰਸੇਮ ਸਿੰਘ ਲੰਬੜਦਾਰ ਚੁਖਿਆਰਾ, ਰਕੇਸ਼ ਅਗਰਵਾਲ, ਜੋਗਿੰਦਰ ਸਿੰਘ, ਦਿਲਬਾਗ ਸਿੰਘ ਸਰਪੰਚ, ਬਲਵੀਰ ਮਹਿਮੀ ਕਪੂਰ ਪਿੰਡ, ਕਰਨੈਲ ਸਿੰਘ ਰਾਣਾ, ਅਮਰਜੀਤ ਸਿੰਘ ਸਰਪੰਚ, ਸੰਜੀਵ ਗਾਂਧੀ, ਸੋਨੂ ਭਾਟੀਆ, ਬਲਵੀਰ ਰਾਮਨਗਰ, ਬਲਵਿੰਦਰ ਬੁਗਾ ਅਤੇ ਹੋਰ ਕਈ ਉਨਾਂ ਦੇ ਸਮਰਥਕਾਂ ਵੱਲੋਂ ਪਵਨ ਕੁਮਾਰ ਟੀਨੂ ਨੂੰ ਹਲਕਾ ਇੰਚਾਰਜ ਲੱਗਣ ਤੇ ਵਧਾਈ ਦਿੱਤੀ ਗਈ।




