ਜਲੰਧਰ (ਕਰਮਵੀਰ ਸਿੰਘ)-
ਮਹਾਨ ਤਪੱਸਵੀ, ਮਹਾਨ ਤਿਆਗੀ, ਫਕੀਰੀ ਦੇ ਮੁਜੱਸਮੇ, ਲੱਖਾਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਣ ਵਾਲੇ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਸਤਪਾਲ ਸਿੰਘ ਜੀ ਮਹਾਰਾਜ ਜੀ ਦਾ ਦੂਸਰਾ ਬਰਸੀ ਸਮਾਗਮ ਮਿਤੀ 27 ਜੂਨ ਦਿਨ ਸ਼ੁਕੱਰਵਾਰ ਸ਼ਾਮ 6 ਵਜੇ ਤੋਂ 10 ਵਜੇ ਤੱਕ ਗੁਰਦੁਆਰਾ ਬਾਵਾ ਟਾਹਲੀ ਸਾਹਿਬ ਖੋਜਕੀਪੁਰ ਨੰਗਲ ਸਲਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੈਡ ਗ੍ਰੰਥੀ ਜਸਵੀਰ ਸਿੰਘ ਨੇ ਦੱਸਿਆ 25 ਜੂਨ ਸ਼ਾਮ 07 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਜਿਨਾਂ ਦੇ ਭੋਗ 27 ਜੂਨ ਸ਼ਾਮ 07 ਵਜੇ ਪਾਏ ਜਾਣਗੇ।ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਦੌਰਾਨ ਬਾਬਾ ਮਹਿੰਦਰ ਸਿੰਘ ਜੀ ਮੁੱਖ ਸੇਵਾਦਾਰ ਸਾਹਰੀ ਵਾਲੇ, ਭਾਈ ਬਲਜੋਤ ਸਿੰਘ ਮਨਸੂਪੁਰ ਬਡਾਲੇ ਵਾਲੇ, ਬਾਬਾ ਪਿਆਰਾ ਸਿੰਘ ਜੀ ਸਿਰਥਲੇ ਵਾਲੇ, ਭਾਈ ਬਲਪ੍ਰੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜਥਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਕਥਾ ਰਾਹੀਂ ਨਿਹਾਲ ਕੀਤਾ ਜਾਵੇਗਾ।


