ਦੁਬਈ : ਭਾਰਤੀ ਕ੍ਰਿਕੇਟੀ ਟੀਮ ਚੈਂਪੀਅਨਜ਼ ਟਰਾਫ਼ੀ ਦੇ ਫ਼ਾਈਨਲ ਦੀਆਂ ਤਿਆਰੀਆਂ ’ਚ ਲੱਗੀ ਹੋਈ ਹੈ। ਪਰ 9 ਮਾਰਚ ਨੂੰ ਫ਼ਾਈਨਲ ਤੋਂ ਇਕ ਦਿਨ ਪਹਿਲਾਂ ਹੀ ਭਾਰਤੀ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਦੀਆਂ ਰੀਪੋਰਟਾਂ ਮੁਤਾਬਕ ਵਿਰਾਟ ਕੋਹਲੀ ਦੇ ਗਿੱਟੇ ’ਚ ਸੱਟ ਲੱਗ ਗਈ ਹੈ। ਉਨ੍ਹਾਂ ਨੂੰ ਨੈੱਟ ਸੈਸ਼ਨ ਦੌਰਾਨ ਇਹ ਸੱਟ ਲੱਗੀ।
ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਿਊਜ਼ ਮੁਤਾਬਕ ਵਿਰਾਟ ਕੋਹਲੀ 7 ਮਾਰਚ ਨੂੰ ਪ੍ਰੈਕਟਿਸ ਸੈਸ਼ਨ ਦੌਰਾਨ ਗੇਂਦਬਾਜ਼ਾਂ ਦਾ ਸਾਹਮਣਾ ਕਰ ਰਹੇ ਸਨ। ਤਾਂ ਇਕ ਗੇਂਦ ਉਨ੍ਹਾਂ ਦੇ ਗਿੱਟੇ ’ਤੇ ਲੱਗੀ, ਜਿਸ ਤੋਂ ਬਾਅਦ ਵਿਰਾਟ ਨੂੰ ਥੋੜ੍ਹਾ ਦਰਦ ਮਹਿਸੂਸ ਹੋਇਆ। ਇਹੀ ਨਹੀਂ ਵਿਰਾਟ ਨੂੰ ਅਪਣਾ ਅਭਿਆਸ ਅੱਧਵਿਚਕਾਰ ਹੀ ਛਡਣਾ ਪਿਆ। ਉਨ੍ਹਾਂ ਦੇ ਫ਼ੀਜ਼ੀਓ ਨੂੰ ਸਦਿਆ ਗਿਆ। ਹਾਲਾਂਕਿ ਵਿਰਾਟ ਪੂਰਾ ਸਮਾਂ ਮੈਦਾਨ ’ਚ ਹੀ ਰਹੇ।
ਇਸ ਦੌਰਾਨ ਭਾਰਤੀ ਕੋਚਿੰਗ ਸਟਾਫ਼ ਨੇ ਇਹ ਸਾਫ਼ ਕੀਤਾ ਹੈ ਕਿ ਵਿਰਾਟ ਕੋਹਲੀ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਕੋਚਿੰਗ ਸਟਾਫ਼ ਅਨੁਸਾਰ ਉਹ ਫ਼ਾਈਨਲ ਲਈ ਪੂਰੀ ਤਰ੍ਹਾਂ ਫ਼ਿੱਟ ਰਹਿਣਗੇ।