
ਨਵਾਂਸ਼ਹਿਰ/ਕਾਠਗੜ੍ਹ 26 ਜੂਨ(ਜਤਿੰਦਰ ਪਾਲ ਸਿੰਘ ਕਲੇਰ )
ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਿਤੀ 26.06.2025 ਨੂੰ ਐਨ.ਡੀ.ਪੀ.ਐਸ ਐਕਟ ਤਹਿਤ ਬਰਾਮਦ ਕੀਤੇ ਗਏ ਨਸੀਲੇ ਪਦਾਰਥਾਂ ਨੂੰ ਮਾਨਯੋਗ ਅਦਾਲਤ ਪਾਸੋਂ ਹੁਕਮ ਹਾਸਲ ਕਰਨ ਉਪਰੰਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਦੇ ਦਿਸਾ ਨਿਰਦੇਸਾਂ ਅਨੁਸਾਰ ਨਸ਼ਟ ਕੀਤਾ ਗਿਆ ਹੈ।

ਉਨ੍ਹਾ ਨੇ ਇਸ ਸਬੰਧੀ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮੇਂ-ਸਮੇ ਸਿਰ ਜ਼ਿਲ੍ਹੇ ਦੀ ਡਰੱਗ ਡਿਸਪੋਜਲ ਕਮੇਟੀ ਵਲੋਂ ਐਨ.ਡੀ.ਪੀ.ਐਸ ਐਕਟ ਤਹਿਤ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਮਾਨਯੋਗ ਅਦਾਲਤ ਅਤੇ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਨਿਜੀ ਫੈਕਟਰੀ ਵਿਚ ਨਸ਼ਟ ਕੀਤਾ ਗਿਆ ਹੈ ਅੱਜ ਮਿਤੀ 26.06.2025 ਨੂੰ ਡਿਸਪੋਜਲ ਕਮੇਟੀ ਵਲੋਂ ਉਹਨਾਂ ਦੀ ਨਿਗਰਾਨੀ ਹੇਠ ਜਿਲ੍ਹਾ ਦੇ ਵੱਖ-ਵੱਖ ਥਾਣਿਆ ਵਲੋਂ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਮੁਕੱਦਮਿਆ ਵਿੱਚੋਂ 44 ਮੁਕੱਦਮਿਆ ਵਿੱਚ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਹੈ। ਨਸ਼ਟ ਕੀਤੇ ਨਸ਼ੀਲੇ ਪਦਾਰਥਾਂ ਵਿੱਚ ਡੋਡੇ ਚੂਰਾ ਪੋਸਤ:- 2 ਕੁਆਂਟਲ 46 ਕਿਲੋ 45 ਗ੍ਰਾਮ ਤੇ,ਹੈਰੋਇਨ:982.96 ਗ੍ਰਾਮ ਤੇ ਗਾਂਜਾ: 3 ਕਿਲੋ 800 ਗ੍ਰਾਮ
ਤੇ ਚਰਸ:-4 ਕਿਲੋ 900 ਗ੍ਰਾਮ ਤੇ ਨਸ਼ੀਲੀਆ ਗੋਲੀਆ:- 40 ਤੇ
ਟੀਕੇ:-03 ਨਸ਼ਟ ਕੀਤੇ ਗਏ ਹਨ


