Join
Sunday, March 29, 2026
Sunday, March 29, 2026

ਬਦਲਾਖੋਰੀ ਤਹਿਤ ਕੀਤੀ ਕਾਰਵਾਈ ਨਾਲ ਸਹਿਮਤ ਨਹੀਂ : ਗੁਰਪ੍ਰੀਤ ਗੁੱਜਰ ਰੈਲਮਾਜਰਾ 

ਨਵਾਸ਼ਹਿਰ 26 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਬਿਕਰਮ ਸਿੰਘ ਮ ਜੀ ਠੀ ਆ ਵਿਜੀਲੈਂਸ ਦੀ ਕਾਰਵਾਈ ਨਾਲ ਅਸਹਿਮਤੀ ਜਤਾਈ ਹੈ। ਗੁਰਪ੍ਰੀਤ ਗੁੱਜਰ ਨੇ ਕਿਹਾ ਕਿ ਇਹ ਸਾਰੀ ਕੀਤੀ ਗਈ ਕਾਰਵਾਈ  ‘ਚੋ’ ਸਿਰਫ ਬਦਲੇ ਦੀ ਭਾਵਨਾ ਝਲਕਦੀ ਹੈ ਇਸ ਕਾਰਵਾਈ ਨਾਲ ਕੋਈ ਵੀ ਸਹਿਮਤ ਨਹੀ ਹੈ। ਜੇ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਵਿਜੀਲੈਂਸ ਕਾਰਵਾਈ ਬਿਨਾਂ ਕਿਸੇ ਠੋਸ ਸਬੂਤ ਤੋਂ ਕੀਤੀ ਹੈ ਤਾਂ ਇਹ ਨੈਤਿਕ ਤੌਰ ‘ਤੇ ਵੀ ਸ਼ਰਮਸ਼ਾਰ ਕਰਨ ਵਾਲੀ ਘਟਨਾ  ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇਹ ਕਾਰਵਾਈ ਇੱਕ ਬਹੁਤ ਵੱਡੀ ਬੁਖਲਾਹਟ ਭਰੀ ਹੈ। ਜਿਸ ਨੂੰ ਆਉਣ ਵਾਲੇ ਸਮੇਂ ਪੰਜਾਬ ਦੇ ਲੋਕ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਸੱਚਾਈ ਜੱਗ ਜਾਹਿਰ ਕਰ ਦੇਣਗੇ।


Related Articles

LEAVE A REPLY

Please enter your comment!
Please enter your name here

Latest Articles

2

2