ਨਵਾਸ਼ਹਿਰ /ਕਾਠਗੜ੍ਹ, 25 ਜੂਨ (ਜਤਿੰਦਰਪਾਲ ਸਿੰਘ ਕਲੇਰ ) ਮਾਸਟਰ ਚਰਨਜੀਤ ਸਿੰਘ ਸਿਆਣ, ਅਮਨਦੀਪ ਕੌਰ ਸਿਆਣ ਅਤੇ ਆਰਤੀ ਆਂਗਰਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਦੀ 6ਵੀਂ ਜਮਾਤ ਲਈ ਵਿਦਿਆਰਥਣ ਹਿਮਾਨੀ ਪੁੱਤਰੀ ਸਰਬਜੀਤ ਕੁਮਾਰ ਦੀ ਚੋਣ ਹੋਈ ਹੈ l ਉਹਨਾਂ ਦਸਿਆ ਕਿ ਇਹ ਵਿਦਿਆਰਥਣ ਕਾਠਗੜ੍ਹ ਵਿਖੇ ਹੁਕੜਾ ਭਰਾਵਾਂ ਦੇ ਅਤੇ ਮਰਹੂਮ ਸੀ ਐਚ ਟੀ ਇਕਬਾਲ ਚੌਧਰੀ ਦੇ ਸਹਿਯੋਗ ਨਾਲ ਚੱਲ ਰਹੇ ਮੁਫ਼ਤ ਕੋਚਿੰਗ ਸੈਂਟਰ ਵਿੱਚ ਕੋਚਿੰਗ ਲੈ ਕੇ ਇਸ ਮੁਕਾਮ ਤੇ ਪੁਜੀ ਹੈ l ਇਸ ਮੌਕੇ ਬਲਾਕ ਨੋਡਲ ਅਫ਼ਸਰ ਗਿਆਨ ਸਿੰਘ ਕਟਾਰੀਆ, ਸ਼ਿਵ ਕੁਮਾਰ ਟੋਂਸਾ, ਹਰਜੀਤ ਸਿੰਘ ਸਹੋਤਾ, ਨਰੇਸ਼ ਕੁਮਾਰ ਬਜਾੜ, ਧਰਮਪਾਲ ਸੁੱਧਾ ਮਾਜਰਾ,ਨਰਿੰਦਰ ਕੁਮਾਰ, ਦੀਪਕ ਦਾਸ, ਪਰਮਿੰਦਰ ਸਿੰਘ ਕਟਾਰੀਆ, ਮਨਪ੍ਰੀਤ ਸਿੰਘ ਆਦਿ ਅਧਿਆਪਕਾ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਜਰਾ ਜੱਟਾਂ ਦੇ ਸਮੂਹ ਸਟਾਫ ਨੂੰ ਵਧਾਈਆਂ ਦਿਤੀਆਂ l


