Join
Monday, March 30, 2026
Monday, March 30, 2026

ਘਾਤਕ ਸਿੱਧ ਹੋਵੇਗਾ ਨੌਜਵਾਨਾਂ ਵਿੱਚ ਵੱਧ ਰਿਹਾ ਜੰਕਫੂਡ ਖਾਣ ਦਾ ਰੁਝਾਨ‌ – ਰਾਜਨ

ਬਲਾਚੌਰ, 24 ਜੂਨ (ਜਤਿੰਦਰ ਪਾਲ ਸਿੰਘ ਕਲੇਰ ) – ਅਜੋਕੇ ਸਮੇਂ ਦੌਰਾਨ ਜਿੱਥੇ ਨੌਜਵਾਨਾਂ ਵਿੱਚ ਜੰਕਫੂਡ ਖਾਣ ਦਾ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਉਥੇ ਹੀ ਨੌਜਵਾਨਾਂ ਵਿੱਚ ਮੋਟਾਪਾ ਵੀ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਜੋ ਆਉਣ ਵਾਲੇ ਸਮੇਂ ਦੌਰਾਨ ਬਹੁਤ ਹੀ ਘਾਤਕ ਸਿੱਧ ਹੋਵੇਗਾ।  ਇਹ ਪ੍ਰਗਟਾਵਾ ਜਿੰਮ ਟ੍ਰੇਨਰ ਰਾਜਨ ਰਾਜਪੂਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਅੱਜ ਕੱਲ ਤਲੀਆਂ ਹੋਈਆਂ ਅਤੇ ਬਰੀਕ ਮੈਦੇ ਦੀਆਂ ਬਣੀਆਂ ਹੋਈਆਂ ਚੀਜ਼ਾਂ ਖਾਣ ਨੂੰ ਵੀ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ ਜੋ ਉਨ੍ਹਾਂ ਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵੱਲੋਂ ਘਰ ਦਾ ਖਾਣਾ ਘੱਟ ਅਤੇ ਬਾਹਰਲੀਆਂ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਜਿਆਦਾ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਉਹ ਬਿਮਾਰੀਆਂ ਵੱਲ ਵੱਧਦੇ ਹੋਏ ਨਜ਼ਰ ਆ ਰਹੇ ਹਨ। ਰਾਜਨ ਰਾਜਪੂਤ ਨੇ ਕਿਹਾ ਕਿ  ਮੋਟਾਪੇ ਵਾਲਾ ਵਿਅਕਤੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ ਇਸ ਲਈ ਉਨ੍ਹਾਂ ਨੌਜਵਾਨਾਂ ਤੇ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਹਰ ਦਾ ਤਲਿਆ ਹੋਇਆ ਸਮਾਨ ਛੱਡ ਕੇ ਹਰੀਆਂ ਸਬਜ਼ੀਆਂ, ਪ੍ਰੋਟੀਨ ਭਰਪੂਰ ਚੀਜਾਂ, ਘਰ ਦਾ ਸਾਦਾ ਭੋਜਨ ਖਾਣਾ, ਦੁੱਧ, ਦਹੀ ਪਨੀਰ ਆਦਿ ਦਾ ਸੇਵਨ ਵੱਧ ਤੋਂ ਵੱਧ ਕਰਨ ਜਿਸ ਨਾਲ ਮੋਟਾਪਾ ਵੀ ਘਟੇਗਾ ਅਤੇ ਬਿਮਾਰੀਆਂ ਤੋਂ ਵੀ ਵੱਡੇ ਪੱਧਰ ਤੇ ਛੁਟਕਾਰਾ ਪ੍ਰਾਪਤ ਹੋਵੇਗਾ। ਉਨ੍ਹਾਂ  ਨੌਜਵਾਨਾਂ ਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਦਿਨ ਵਿੱਚ ਦੋ ਤੋਂ ਚਾਰ ਘੰਟੇ ਕਸਰਤ ਜਰੂਰ ਕਰਨ ਜਿਸ ਨਾਲ ਉਹ ਸਰੀਰਕ ਅਤੇ ਮਾਨਸਿਕ ਤੌਰ ਤੇ ਪੂਰੀ ਤਰਾਂ ਤੰਦਰੁਸਤ ਰਹਿਣਗੇ।


Related Articles

LEAVE A REPLY

Please enter your comment!
Please enter your name here

Latest Articles

2

2