Join
Monday, March 30, 2026
Monday, March 30, 2026

ਭਾਰਤ ਦੀ ਰਾਜਨੀਤੀ ਵਿਚ ਅੱਜ ਤੋ ਹੋਈ ਨਵੇ ਅਧਿਆਏ ਦੀ ਸੁਰੂਆਤ- ਹਰਜੋਤ ਬੈਂਸ 

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲੁਧਿਆਣਾ ਪੱਛਮੀ ਦੇ ਵੋਟਰਾਂ ਦਾ ਕੀਤਾ ਧੰਨਵਾਦ
ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਦੀ ਦਿੱਤੀ ਵਧਾਈ
ਸਮੁੱਚੇ ਪੰਜਾਬ ਦੇ ਵੋਟਰਾਂ ਨੇ ਮਾਨ ਸਰਕਾਰ ਦੀ ਕਾਰਗੁਜਾਰੀ ਤੇ ਲਗਾਈ ਮੋਹਰ

ਰੂਪਨਗਰ /ਨੰਗਲ 23 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਕਿਹਾ ਹੈ ਕਿ ਅੱਜ ਦੇਸ਼ ਦੀ ਰਾਜਨੀਤੀ ਵਿੱਚ ਨਵੇ ਅਧਿਆਏ ਦੀ ਸੁਰੂਆਤ ਹੋਈ ਹੈ। ਪੰਜਾਬ ਦੀ ਸਭ ਤੋ ਅਰਬਨ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੰਜੀਵ ਅਰੋੜਾ ਨੂੰ ਮਿਸਾਲੀ ਜਿੱਤ ਮਿਲੀ ਹੈ, ਉਸ ਦੇ ਨਾਲ ਹੀ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਗੁਜਰਾਤ ਉਹ ਭੂਮੀ ਹੈ, ਜਿਸ ਨੂੰ ਭਾਰਤੀ ਜਨਤਾ ਪਾਰਟੀ ਦੀ ਜਨਮ ਭੂਮੀ ਕਿਹਾ ਜਾਂਦਾ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਆਪਣੀ ਭੂਮੀ ਜਿਸ ਤੇ ਪਿਛਲੇ 25 ਸਾਲ ਤੋਂ ਭਾਂਜਪਾ ਦਾ ਸਾਸ਼ਨ ਹੈ, ਉਥੇ ਆਮ ਆਦਮੀ ਪਾਰਟੀ ਨੇ ਆਪਣਾ ਪ੍ਰਚੱਡ ਲਹਿਰਾ ਕੇ ਦੇਸ਼ ਦੀ ਰਾਜਨੀਤੀ ਵਿੱਚ ਨਵੇ ਬਦਲਾਓ ਦਾ ਮੁੱਢ ਬੰਨਿਆ ਹੈ। ਜਿਸ ਦੇ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਦੇਸ਼ ਦਾ ਹਰ ਆਮ ਆਦਮੀ ਪਾਰਟੀ ਦੀ ਸੋਚ ਤੇ ਪਹਿਰਾ ਦੇਣ ਵਾਲਾ ਵੋਟਰ/ਨਾਗਰਿਕ ਵਧਾਈ ਦਾ ਪਾਤਰ ਹੈ। 

    ਅੱਜ ਨੰਗਲ ਵਿੱਚ ਇੱਕ ਵਾਈਕ ਰੈਲੀ ਰਾਹੀ ਜਿੱਤ ਦੀ ਖੁਸ਼ੀ ਮਨਾਉਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਅੱਜ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ। ਲੁਧਿਆਣਾ ਪੱਛਮੀ ਸੀਟ ਦੀ ਚੋਣ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀਫਾਈਨਲ ਹੈ, ਜਿਸ ਵਿੱਚ ਲਗਭਗ 11ਹਜਾਰ ਵੋਟਾਂ ਦੇ ਫਰਕ ਨਾਲ ਆਮ ਆਦਮੀ ਪਾਰਟੀ ਨੂੰ ਫਤਵਾ ਮਿਲਿਆ ਹੈ।  ਜਿਸ ਤਰਾਂ ਪੰਜਾਬ ਦੇ ਵੋਟਰਾਂ ਨੇ ਵਿਕਾਸ ਦੀ ਲਹਿਰ ਤੇ ਮੋਹਰ ਲਗਾਈ ਹੈ। ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਫਤਵਾ ਦਿੱਤਾ ਹੈ, ਸਿੱਖਿਆ ਕ੍ਰਾਂਤੀ ਨਾਲ ਪੰਜਾਬ ਦੇ ਸਿੱਖਿਆ ਢਾਂਚੇ ਵਿਚ ਆਏ ਬਦਲਾਓ ਨੂੰ ਸਵੀਕਾਰ ਕੀਤਾ ਹੈ। ਉਸੇ ਤਰਾਂ 2027 ਦਾ ਫਾਈਨਲ ਪੁਰਾਣੀਆਂ ਰਵਾਇਤੀ ਪਾਰਟੀਆਂ ਦਾ ਸੂਪੜਾ ਸਾਫ ਕਰ ਦੇਵੇਗਾ। ਅੱਜ ਬਾਈਕ ਰੈਲੀ ਵਿੱਚ ਸਾਮਿਲ ਸੈਂਕੜੇ ਨੋਜਵਾਨਾਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਜਮ ਕੇ ਖੁਸ਼ੀ ਵਿੱਚ ਨਾਅਰੇਬਾਜੀ ਕੀਤੀ। 

    ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਸੰਜੀਵ ਅਰੋੜਾ ਨੂੰ ਮਿਲੀ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ ਹੈ। ਇਹ ਜਿੱਤ ਨਾਲ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦਾ ਅਵਾਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੋ ਪੂਰੀ ਤਰਾਂ ਖੁਸ਼ ਹੈ। 

    ਸ.ਬੈਂਸ ਨੇ ਕਿਹਾ ਕਿ ਅੱਜ਼ ਸਮੁੱਚੇ ਪੰਜਾਬ ਦੇ ਲੋਕ ਮੋਜੂਦਾ ਸਰਕਾਰ ਵੱਲੋਂ ਲੋਕਹਿੱਤ ਅਤੇ ਲੋਕ ਪੱਖੀ ਫੈਸਲਿਆਂ ਕਾਰਨ ਭਗਵੰਤ ਮਾਨ ਸਰਕਾਰ ਦੇ ਹੱਕ ਵਿੱਚ ਨਿੱਤਰ ਕੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਜਿਸ ਤਰਾਂ ਦਾ ਫਤਵਾ ਲੁਧਿਆਣਾ ਪੱਛਮੀ ਦੇ ਵੋਟਰਾਂ ਨੇ ਦਿੱਤਾ ਹੈ, ਇਹ ਅਗਾਮੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਸੰਕੇਤ ਹੈ। ਵੋਟਰਾਂ ਨੇ ਹਰ ਵਾਰ ਦੀ ਤਰਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਚੁਣ ਕੇ ਸਾਡੇ ਹੋਸਲੇ ਬੁਲੰਦ ਕੀਤੇ ਹਨ ਅਗਲੇ ਦਿਨਾਂ ਵਿੱਚ ਅਸੀ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਸਿੱਖਿਆ ਕ੍ਰਾਂਤੀ, ਯੁੱਧ ਨਸ਼ਿਆ ਵਿਰੁੱਧ ਲਹਿਰ ਮਜਬੂਤ ਹੋਈ ਹੈ। ਪੰਜਾਬੀਆ ਦਾ ਅਸੀ ਦਿਲੋ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਕੌਮੀ ਕਨਵੀਨਰ ਸ੍ਰੀ ਅਰਵਿੰਦਰ ਕੇਜਰੀਵਾਲ ਅਤੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਵੱਲੋਂ ਸੂਝਬੂਝ ਨਾਲ ਚੁਣੇ ਉਮੀਦਵਾਰ ਨੂੰ ਫਤਵਾ ਦਿੱਤਾ ਹੈ। ਇਹ ਸਾਡੇ ਆਗੂਆਂ ਦੀ ਦੂਰ ਅੰਦੇਸ਼ੀ ਸੋਚ ਹੈ ਅਤੇ ਭਵਿੱਖ ਵਿਚ ਰਵਾਇਤੀ ਪਾਰਟੀਆਂ ਹੋਰ ਹਾਸ਼ੀਏ ਤੇ ਪਹੁੰਚ ਜਾਣਗੀਆਂ, ਜਿਨ੍ਹਾਂ ਨੇ ਦਹਾਕਿਆਂ ਤੱਕ ਪੰਜਾਬ ਦੇ ਹਿੱਤਾਂ ਨੂੰ ਆਪਣੇ ਫਾਇਦੇ ਲਈ ਤੋੜਿਆ ਮਰੋੜਿਆ ਹੈ। ਉਨ੍ਹਾਂ ਨੇ ਸਮੁੱਚੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ।

      ਹਲਕੇ ਦੇ ਵਿਕਾਸ ਦਾ ਜਿਕਰ ਕਰਦੇ ਹੋਏ ਸ.ਬੈਂਸ ਨੇ ਕਿਹਾ ਕਿ 100 ਕਰੋੜ ਰੁਪਏ ਦੇ ਵਿਕਾਸ ਕਾਰਜ ਹਲਕੇ ਵਿੱਚ ਪ੍ਰਗਤੀ ਅਧੀਨ ਹਨ। ਅਸੀ ਨੰਗਲ ਦੀਆਂ ਨਗਰ ਕੋਂਸਲ ਚੋਣਾ ਵਿਚ ਉਹ ਉਮੀਦਵਾਰ ਲਿਆ ਰਹੇ ਹਾਂ, ਜੋ ਸੇਵਾ ਦੀ ਭਾਵਨਾ ਨਾਲ ਕੰਮ ਕਰਨਗੇ ਅਤੇ ਘਰ ਘਰ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਗੇ। ਉਨ੍ਹਾਂ ਨੇ ਹਲਕੇ ਵਿਚ ਪਹਿਲਾ ਕਰਵਾਏ ਵਿਕਾਸ ਕਾਰਜਾਂ ਤੇ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਦੱਸਿਆ।

    ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਪੱਮੂ ਢਿੱਲੋਂ ਸਰਪੰਚ, ਜਸਪਾਲ ਸਿੰਘ ਢਾਹੇ ਸਰਪੰਚ, ਸਤੀਸ਼ ਚੋਪੜਾ, ਓਕਾਰ ਸਿੰਘ ਮੇਗਪੁਰ, ਹਰਸ਼ਿਤ ਸ਼ਰਮਾ, ਊਸ਼ਾ ਰਾਣੀ, ਹਰਵਿੰਦਰ ਕੌਰ, ਸੁਮਿਤ ਤਲਵਾੜਾ, ਐਡਵੋਕੇਟ ਨਿਸ਼ਾਤ, ਮਨਜੋਤ ਰਾਣਾ, ਜੱਗਿਆ ਦੱਤ ਸਰਪੰਚ, ਜੁਝਾਰ ਸਿੰਘ ਆਸਪੁਰ, ਬਿੱਲਾ ਸਰਪੰਚ, ਬਿੱਲਾ ਮਹਿਲਵਾ, ਜੱਗ ਬਹਿਲੂ, ਕਾਲਾ ਸ਼ੋਕਰ, ਰਾਜੂ ਅਰੋੜਾ, ਨਿਤਿਨ ਪੁਰੀ, ਨਿਤਿਨ ਬਾਸੋਵਾਲ, ਬਿਕਰਮ ਸਚਦੇਵਾ, ਬਲਵੰਤ ਮੰਡੇਰ, ਅੰਕੁਸ਼, ਸੁਖਵਿੰਦਰ ਸਿੰਘ, ਸੋਹਣ ਸਿੰਘ ਨਿੱਕੂਵਾਲ ਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2