ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਟੈਰਿਫ਼ ਕਟੌਤੀ ਲਈ ਸਹਿਮਤ ਹੋ ਗਿਆ ਹੈ। ਟਰੰਪ ਨੇ ਇਹ ਦਾਅਵਾ ਉਸ ਸਮੇਂ ਕੀਤਾ ਹੈ ਜਦੋਂ ਉਹ ਲਗਾਤਾਰ ਭਾਰਤ ਵੱਲੋਂ ਅਮਰੀਕੀ ਸਮਾਨ ‘ਤੇ ਲਗਾਏ ਗਏ ਟੈਰਿਫ਼ ਦੀ ਆਲੋਚਨਾ ਕਰ ਰਹੇ ਸਨ। ਟਰੰਪ ਨੇ ਆਪਣੇ ਬਿਆਨ ‘ਚ ਚੀਨ ਅਤੇ ਕੈਨੇਡਾ ‘ਤੇ ਵੀ ਨਿਸ਼ਾਨਾ ਸਾਧਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਸਾਡੇ ‘ਤੇ ਬਹੁਤ ਜ਼ਿਆਦਾ ਟੈਰਿਫ਼ ਲਾਉਂਦਾ ਹੈ। ਉਸ ਨੇ ਕਿਹਾ- “ਤੁਸੀਂ ਭਾਰਤ ਵਿੱਚ ਕੁਝ ਵੀ ਨਹੀਂ ਵੇਚ ਸਕਦੇ… ਖੈਰ, ਉਹ ਸਹਿਮਤ ਹੋ ਗਏ ਹਨ, ਉਹ ਹੁਣ ਆਪਣੇ ਟੈਰਿਫ਼ਾਂ ਵਿੱਚ ਕਟੌਤੀ ਕਰਨਾ ਚਾਹੁੰਦੇ ਹਨ ਕਿਉਂਕਿ ਕੋਈ ਆਖ਼ਰਕਾਰ ਉਹਨਾਂ ਦਾ ਖੁਲਾਸਾ ਕਰ ਰਿਹਾ ਹੈ …”
ਟਰੰਪ ਨੇ ਦੁਹਰਾਇਆ ਕਿ ਅਮਰੀਕੀ ਸਮਾਨ ‘ਤੇ ਟੈਰਿਫ਼ ਲਗਾਉਣ ਵਾਲੇ ਦੇਸ਼ਾਂ ‘ਤੇ ਜਵਾਬੀ ਟੈਰਿਫ਼ 2 ਅਪ੍ਰੈਲ ਤੋਂ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ, “ਸਭ ਤੋਂ ਵੱਡੀ ਗੱਲ 2 ਅਪ੍ਰੈਲ ਨੂੰ ਹੋਵੇਗੀ ਜਦੋਂ ਜਵਾਬੀ ਟੈਰਿਫ਼ ਲਾਗੂ ਕੀਤੇ ਜਾਣਗੇ, ਚਾਹੇ ਉਹ ਭਾਰਤ ਹੋਵੇ ਜਾਂ ਚੀਨ ਜਾਂ ਕੋਈ ਹੋਰ ਦੇਸ਼… ਭਾਰਤ ਇੱਕ ਅਜਿਹਾ ਦੇਸ਼ ਹੈ ਜੋ ਬਹੁਤ ਜ਼ਿਆਦਾ ਟੈਰਿਫ਼ ਲਗਾਉਂਦਾ ਹੈ।”