11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ ਬੂਟੇ ਲਗਾ ਕੇ ਵਨ ਅਰਥ ਵਨ ਹੈਲਥ ਦਾ ਦਿੱਤਾ ਸੁਨੇਹਾ
ਨਵਾਂਸ਼ਹਿਰ, 21 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ “ਯੋਗਾ ਫਾਰ ਵਨ ਅਰਥ, ਵਨ ਹੈਲਥ” ਥੀਮ ਨੂੰ ਉਤਸ਼ਾਹਿਤ ਕਰਦਿਆਂ ਵਿਸ਼ੇਸ਼ ਪੌਧਾਰੋਪਣ ਕੀਤਾ। ਇਸ ਮੌਕੇ ਵਿਧਾਇਕ ਡਾ. ਨਛਤਰ ਪਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਮੈਡੀਸਿਨਲ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ। ਇਸ ਦੌਰਾਨ ਅਸਿਸਟੈਂਟ ਕਮਿਸ਼ਨਰ (ਜਨਰਲ) ਜਗਦੀਪ ਸਿੰਘ, ਜ਼ਿਲ੍ਹਾ ਆਯੁਰਵੈਦ ਅਤੇ ਯੂਨਾਨੀ ਅਫਸਰ ਡਾ. ਸਰਬਜੀਤ ਕੌਰ, ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਅਗਨਿਹੋਤਰੀ, ਸਮਾਜਸੇਵੀ ਗੁਰਚਰਨ ਅਰੋੜਾ, ਵਾਤਾਵਰਣ ਸੰਭਾਲ ਗਤੀਵਿਧੀ ਦੇ ਜ਼ਿਲ੍ਹਾ ਸੰਯੋਜਕ ਮਨੋਜ ਕੰਡਾ ਅਤੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਮੋਜੂਦ ਰਹੇ।
ਵਾਤਾਵਰਣ ਪ੍ਰੇਮੀ ਅੰਕੁਸ਼ ਨਿਝਾਵਨ ਨੇ ਕਿਹਾ ਕਿ ਇਹ ਪੌਧਾਰੋਪਣ ਆਰ.ਕੇ. ਆਰੀਆ ਕਾਲਜ ਵਿੱਚ ਆਯੋਜਿਤ ਜ਼ਿਲ੍ਹਾ ਸਤਰੀ ਯੋਗ ਪ੍ਰੋਗਰਾਮ ਦੇ ਬਾਅਦ ਕੀਤਾ ਗਿਆ। ਯੋਗ ਦਿਵਸ ਦੇ ਮੌਕੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਾਨੂੰ ਪ੍ਰਕਿਰਤੀ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਂਦੀਆਂ ਹਨ। ਉਨ੍ਹਾਂ ਨੋਜਵਾਨ ਵਰਗ ਨੂੰ ਅਜਿਹੇ ਅਭਿਆਨਾਂ ਵਿੱਚ ਸਰਗਰਮ ਭਾਗੀਦਾਰੀ ਲਈ ਉਤਸ਼ਾਹਿਤ ਕੀਤਾ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਪੌਧਾਰੋਪਣ ਨਾਲ ਸਿਰਫ ਵਾਤਾਵਰਣ ਸੰਰਖਣ ਹੁੰਦਾ ਹੈ, ਸਗੋਂ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਤੰਦਰੁਸਤ ਅਤੇ ਸੁਰੱਖਿਅਤ ਭਵਿੱਖ ਸੁਨਿਸ਼ਚਿਤ ਕਰਦਾ ਹੈ। ਯੋਗ ਅਤੇ ਵਾਤਾਵਰਣ ਸੰਭਾਲ ਦੇ ਵਿਚਕਾਰ ਡੂੰਘਾ ਸੰਬੰਧ ਹੈ, ਅਤੇ ਅਜਿਹੀਆਂ ਪਹਿਲਾਂ ਨਾਲ ਇਹ ਸੁਨੇਹਾ ਹੋਰ ਮਜ਼ਬੂਤ ਹੁੰਦਾ ਹੈ। ਵਿਧਾਇਕ ਡਾ. ਨਛਤਰ ਪਾਲ ਨੇ ਕਿਹਾ ਕਿ ਪੌਧਾਰੋਪਣ ਨਾ ਸਿਰਫ ਧਰਤੀ ਦੇ ਤਾਪਮਾਨ ਨੂੰ ਕਾਬੂ ਕਰਨ ਵਿੱਚ ਸਹਾਇਕ ਹੈ, ਸਗੋਂ ਇਹ ਆਕਸੀਜਨ ਦੇ ਕੁਦਰਤੀ ਸਰੋਤ ਵਜੋਂ ਵੀ ਕੰਮ ਕਰਦਾ ਹੈ। ਯੋਗ ਸਾਨੂੰ ਪ੍ਰਕਿਰਤੀ ਨਾਲ ਜੁੜਨ ਅਤੇ ਉਸਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ। “ਵਨ ਅਰਥ, ਵਨ ਹੈਲਥ” ਦਾ ਸੁਨੇਹਾ ਸਾਨੂੰ ਸਿਖਾਉਂਦਾ ਹੈ ਕਿ ਸਾਡੀ ਧਰਤੀ ਅਤੇ ਸਾਡੀ ਸਿਹਤ ਆਪਸ ਵਿੱਚ ਡੂੰਘੇ ਤੌਰ ‘ਤੇ ਜੁੜੇ ਹੋਏ ਹਨ।
ਮਨੋਜ ਕੰਡਾ ਨੇ ਕਿਹਾ ਕਿ ਯੋਗ ਦੇ ਜ਼ਰੀਏ ਵਿਅਕਤੀਗਤ ਸਿਹਤ ਅਤੇ ਪੌਧਾਰੋਪਣ ਦੇ ਜ਼ਰੀਏ ਵਾਤਾਵਰਣੀ ਸਿਹਤ ਦੇ ਏਕਤਾ ਦਾ ਸ਼ਾਨਦਾਰ ਉਦਾਹਰਣ ਹੈ, ਜੋ ਸਮਾਜ ਵਿੱਚ ਇੱਕ ਸਕਾਰਾਤਮਕ ਅਤੇ ਸ਼ਕਤੀਸ਼ਾਲੀ ਸੁਨੇਹਾ ਦਿੰਦਾ ਹੈ।


