Join
Monday, March 30, 2026
Monday, March 30, 2026

ਸੰਤ ਬਾਬਾ ਬਲਦੇਵ ਦਾਸ ਜੀ ਦੀ 38ਵੀਂ ਬਰਸ਼ੀ ਪਿੰਡ ਮੁਗਲ ਮਾਜਰੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ

ਮੁਹਾਲੀ/ਕੁਰਾਲੀ, 20 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮੁਗਲ ਮਾਜ਼ਰੀ ਜ਼ਿਲ੍ਹਾ ਰੋਪੜ ਵਿਖੇ ਸਥਿਤ ਡੇਰਾ ਬਾਬਾ ਸ਼੍ਰੀ ਚੰਦ ਜੀ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਬਲਦੇਵ ਦਾਸ ਜੀ ਦੀ 38 ਵੀਂ ਬਰਸ਼ੀ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਬਰਸੀ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਅਤੇ ਮੁੱਖ ਸੇਵਾਦਾਰ ਭਾਈ ਰਣਧੀਰ ਸਿੰਘ ਸਾਂਝੇ ਰੂਪ ਵਿੱਚ ਦੱਸਿਆ ਕਿ ਸੰਤ ਬਾਬਾ ਬਲਦੇਵ ਦਾਸ ਜੀ ਦੇ 38ਵੀਂ ਬਰਸੀ ਸਮਾਗਮ ਨੂੰ ਮੁੱਖ ਰੱਖਦਿਆਂ ਚਾਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕੀਰਤਨੀ ਜਥਿਆਂ ਵੱਲੋਂ ਆਈਆਂ ਸੰਗਤਾਂ ਨੂੰ ਇਲਾਹੀ ਗੁਰਬਾਣੀ ਗਾ ਕੇ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਬਰਸੀ ਸਮਾਗਮ ਦੌਰਾਨ ਸੱਚਖੰਡ ਵਾਸੀ ਬਾਬਾ ਬਲਦੇਵ ਦਾਸ ਜੀ ਦੇ ਭਰਾਤਾ ਮਾਸਟਰ ਕੰਵਰ ਪਾਲ ਸਿੰਘ ਦਾ ਵਿਸ਼ੇਸ਼ ਤੌਰ ਤੇ ਪਹੁੰਚਣ ਤੇ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ।ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਕੇ ਅਤੁੱਟ ਲੰਗਰ ਵੀ ਵਰਤਾਏ ਗਏ। ਗਰਮੀ ਜਿਆਦਾ ਹੋਣ ਕਾਰਨ ਕੋਲ-ਡਰਿੰਕਸ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਡੇਰੇ ਦੇ ਮੁੱਖ ਸੇਵਾਦਾਰ ਭਾਈ ਰਣਧੀਰ ਸਿੰਘ ਨੇ ਦੱਸਿਆ ਕਿ ਇਹਨਾਂ ਅਸਥਾਨਾਂ ਤੋਂ ਦਸੰਬਰ ਮਹੀਨੇ ਵਿੱਚ ਸ਼ਹੀਦੀ ਹਫਤੇ ਦੌਰਾਨ ਗੁਰਦੁਆਰਾ ਜੋਤੀ ਸਾਹਿਬ ਦੇ ਬਿਲਕੁਲ ਨਜ਼ਦੀਕ ਗੁਰਦੁਆਰਾ ਬਾਬਾ ਸ਼੍ਰੀ ਚੰਦ ਵਿਖੇ ਅਤੇ ਵਿਸਾਖੀ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਅਤੁੱਟ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਸਮਾਗਮਾਂ ਦੇ ਅੰਤ ਵਿੱਚ ਦਵਿੰਦਰ ਸਿੰਘ ਬਾਜਵਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਬਰਸੀ ਸਮਾਗਮ ਮੌਕੇ ਚੇਅਰਮੈਨ ਨਰਿੰਦਰ ਸਿੰਘ ਰਾਣਾ, ਜੈ ਸਿੰਘ ਚੱਕਲਾਂ, ਮੇਜਰ ਸਿੰਘ,  ਲਛਮਣ ਸਿੰਘ ਪ੍ਰਧਾਨ, ਕਿਰਪਾਲ ਸਿੰਘ, ਸਰਪੰਚ ਬਲਜਿੰਦਰ ਸਿੰਘ, ਸੁਖਦੇਵ ਸਿੰਘ,  ਹਰਨੇਕ ਸਿੰਘ ਗਿੱਲ,  ਜਸਮੀਤ ਸਿੰਘ,  ਦੀਪ ਸਟੂਡੀਓ,  ਤਲਵਿੰਦਰ ਸਿੰਘ ਬਾਠ,  ਗੁਰਮੀਤ ਸਿੰਘ, ਸੁਖਵੰਤ ਸਿੰਘ ਮੋਹਾਲੀ,  ਗੁਰਮੀਤ ਸਿੰਘ ਮਹਿਤੋਤ,  ਨਵਰਾਜ ਸਿੰਘ, ਡਾਕਟਰ ਹਰਮੇਸ਼ ਸਿੰਘ,  ਗੁਰਮੇਲ ਸਿੰਘ ਗਗਨ ਟੈਂਟ ਮੋਰਿੰਡਾ ਸਮੇਤ ਵੱਖ-ਵੱਖ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।

Related Articles

LEAVE A REPLY

Please enter your comment!
Please enter your name here

Latest Articles

2

2