ਨਵਾਂਸ਼ਹਿਰ /ਕਨੈਡਾ 20 ਜੂਨ (ਜਤਿੰਦਰ ਪਾਲ ਸਿੰਘ ਕਲੇਰ)
ਹਰਮਨਜੋਤ ਸਿੰਘ ਕਲੇਰ ਸਪੁੱਤਰ ਜਤਿੰਦਰ ਪਾਲ ਸਿੰਘ ਕਲੇਰ ਨੇ ਅਲਗੋਮਾ ਯੂਨੀਵਰਸਿਟੀ ਬ੍ਰੈਮਟਨ ਕਨੈਡਾ ਤੋਂ ਪ੍ਰੋਜੈਕਟ ਮੈਨੇਜਮੇੰਟ ਵਿੱਚ ਗ੍ਰੇਜੂਏਟ ਸਰਟੀਫਿਕੇਟ ਪ੍ਰਾਪਤ ਕਰਕੇ ਆਪਣੇ ਪਰਿਵਾਰ ਅਤੇ ਹਲਕੇ ਦਾ ਮਾਣ ਵਧਾਇਆ ਹੈ ਇਥੇ ਵਰਨਣ ਯੋਗ ਹੈ ਕਿ ਕਨੈਡਾ ਜਾਣ ਤੋਂ ਪਹਿਲਾਂ ਇਲਾਕੇ ਦੇ ਮਸ਼ਹੂਰ ਰਿਆਤ ਕਾਲਜ ਤੋਂ ਬੀ ਟੈਕ ਕੰਪਿਊਟਰ ਸਾਇੰਸ ਵਿੱਚ ਫਸਟ ਕਲਾਸ ਦਰਜੇ ਵਿੱਚ ਕੀਤੀ ਸੀ ਉਹ ਬਚਪਨ ਤੋਂ ਹੀ ਬਹੁਤ ਹੋਣਹਾਰ ਅਤੇ ਹੁਸ਼ਿਆਰ ਵਿਦਿਆਰਥੀ ਸੀ ਆਪਣੀ ਪੜ੍ਹਾਈ ਦੇ ਸਿਰ ਉਹ ਕਨੈਡਾ ਪੜ੍ਹਾਈ ਕਰਨ ਗਿਆ ਸੀ ਜਿਥੇ ਉਸ ਨੇ ਆਪਣੀ ਮੇਹਨਤ ਨਾਲ਼ ਸਫਲਤਾ ਪ੍ਰਾਪਤ ਕੀਤੀ ਅਤੇ ਆਪਣੇ ਪਰਿਵਾਰ ਅਤੇ ਹਲਕੇ ਦਾ ਨਾਮ ਦੁਨੀਆ ਭਰ ਵਿੱਚ ਚਮਕਾ ਦਿੱਤਾ ਹੈ | ਕਲੇਰ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ | ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪ੍ਰੋਫੈਸਰ ਨਰਿੰਦਰ ਭੂੰਬਲਾ ਰਿਆਤ ਕਾਲਜ, ਮਾਸਟਰ ਰਵਿੰਦਰ ਸੂਰਾਪੁਰ, ਤੇਜ ਪ੍ਰਕਾਸ ਖਾਸਾ ਪ੍ਰਧਾਨ ਭ੍ਰਿਸ਼ਟਾਚਾਰ ਨਿਰਮੂਲਨ ਸੰਸਥਾ ਭਾਰਤ,ਮੋਹਿਤ ਕੁਮਾਰ, ਦੀਦਾਰ ਸਿੰਘ ਬਲਾਚੌਰੀਆ,ਡਾ ਭੁਪਿੰਦਰ ਜੀਤ ਸੂਰੀ, ਡਾ ਤੇਜਿੰਦਰ ਸਿੰਘ ਜੋਤ, ਰਾਜੇਸ਼ ਸੋਨੂੰ ਕਾਠਗੜ੍ਹ ,ਮਨੋਰੰਜਨ ਕਾਲੀਆ ਨਵਾਂਸ਼ਹਿਰ,ਅਵਤਾਰ ਸਿੰਘ ਧੀਮਾਨ, ਸਮਰਦੀਪ ਸਿੰਘ ,ਯੋਗੇਸ਼ ਮਲਹੋਤਰਾ ਬਲਾਚੌਰ,ਆਦਿ ਹਾਜਰ ਸਨ।



