ਜਲੰਧਰ, (ਕਰਮਵੀਰ ਸਿੰਘ)-
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਆਇਲ ਸਟੋਰ ਉਦੇਸੀਆਂ ਵਿਖੇ ਏ.ਆਈ.ਜੀ ਜਗਜੀਤ ਸਿੰਘ ਸਰੋਆ ਅਤੇ ਪਰਮਜੀਤ ਸਿੰਘ ਬਿੰਪਲ ਦੇ ਵਿਸ਼ੇਸ਼ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ। ਅੱਤ ਦੀ ਪੈ ਰਹੀ ਗਰਮੀ ਵਿੱਚ ਇਸ ਛਬੀਲ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ ਅਤੇ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ। ਛਬੀਲ ਦੌਰਾਨ ਨੌਜਵਾਨਾਂ ਨੇ ਸੇਵਾ ਕੀਤੀ। ਇਸ ਮੌਕੇ ਮੈਨੇਜਰ ਬੂਟਾ ਸਿੰਘ ਆਦਮਪੁਰ ਆਇਲ ਸਟੋਰ, ਮੈਨੇਜਰ ਸੁਖਵਿੰਦਰ ਸਿੰਘ ਕੇ.ਐੱਸ.ਕੇ ਪਾਸ਼ਟਾ, ਸ਼ਰੀਫ, ਬਿੱਟੂ, ਦੇਸਰਾਜ, ਸੰਨੀ, ਜੱਸਾ, ਅੰਮ੍ਰਿਤਪਾਲ ਸਿੰਘ, ਸੈਂਨਡੀ, ਮੰਨਾ, ਸੁਖਵਿੰਦਰ ਸਿੰਘ, ਰੋਹਿਤ, ਸ਼ਿਵਾ, ਜੱਸਾ, ਜੱਤੂ, ਪਰਦੀਪ, ਸਾਹਿਲ, ਰਾਜਵੀਰ, ਜੱਸਾ ਉਦੇਸੀਆ, ਰਾਜਾ, ਰਵੀ, ਮਿੰਦਾ, ਸੰਜੇ, ਪ੍ਰਿਤਪਾਲ, ਰੋਹਨ, ਤੇਜੀ, ਬੋਬੀ, ਇੰਦਾ, ਸੁਖਰਾਜ ਸਿੰਘ, ਪ੍ਰਦੀਪ, ਸੁੱਖਾ, ਨੇ ਵੀ ਇਸ ਮੌਕੇ ਸੇਵਾ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।


