ਕਮੇਟੀ ਵੱਲੋਂ ਕਟਾਰੀਆ ਦਾ ਸਿਰੋਪਾ ਭੇਂਟ ਕਰਕੇ ਕੀਤਾ ਸਨਮਾਨ
ਬਲਾਚੌਰ /ਪੋਜੇਵਾਲ ਸਰਾਂ 14ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਧੰਨ ਧੰਨ ਬਾਬਾ ਖੜਕ ਸਿੰਘ ਜੀ ਬੜੇ ਦੇਹਰਾ ਸਾਹਿਬ ਨੇੜੇ ਜਗੀਰਾਬਾਦ ਯੂ.ਪੀ. ਵਿਖੇ ਬਾਬਾ ਜੀ ਦੇ ਦਰਸ਼ਨ ਲਈ ਨਮਸਤਕ ਹੋਣ ਪਹੁੰਚੇ ਵਿਧਾਨ ਸਭਾ ਹਲਕਾ ਬਲਾਚੋਰ ਦੇ ਹਲਕਾ ਵਿਧਾਇਕਾ ਸ਼੍ਰੀਮਤੀ ਸ਼ੰਤੋਸ ਕਟਾਰੀਆ ਦੇ ਪਤੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨਾਲ ਸ੍ਰੀ ਰਣਵੀਰ ਸਿੰਘ ਧਾਲੀਵਾਲ ਜੱਟਪੁਰ ਅਤੇ ਸ੍ਰੀ ਜਸਵੀਰ ਸਿੰਘ ਘੁੰਮਣ ਦਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਭੇਂਟ ਕਰਕੇ ਸਨਮਾਨ ਵੀ ਕੀਤਾ ਗਿਆ ਕਟਾਰੀਆ ਦੇ ਵੱਲੋਂ ਬੜੇ ਦੇਹਰੇ ਵਿਖੇ ਪਹੁੰਚੀਆਂ ਹਲਕੇ ਦੀਆਂ ਸੰਗਤਾਂ ਦੇ ਕੋਲ ਪਹੁੰਚ ਕਿ ਹਾਜ਼ਰੀ ਲਗਾਈ ਤੇ ਸੰਗਤਾਂ ਨੂੰ ਬਾਬਾ ਜੀ ਦੇ ਸ਼ੁੱਭ ਚਾਲੇ ਦੀ ਵਿਧਾਈ ਦਿੱਤੀ ਇਸ ਮੋਕੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਦੇ ਸਰਦਾਰ ਗੁਰਬਖਸ਼ ਸਿੰਘ ਸੈਣੀ,ਸਰਦਾਰ ਜੋਗਾ ਸਿੰਘ ਬਗਵਾਂਈ,ਸਰਦਾਰ ਬਲਵੀਰ ਸਿੰਘ ਟੱਪਰੀਆਂ, ਮਾਸਟਰ ਸੰਤੋਖ ਸਿੰਘ, ਅਤੇ ਜੀਤ ਸਿੰਘ, ਮੱਖਣ ਸਿੰਘ ਗੜ੍ਹੀ, ਭੁਪਿੰਦਰ ਸਿੰਘ ਸਰਪੰਚ ਬਲਵੀਰ ਸਿੰਘ ਯੂ ਐਸ ਏ,ਹੁਸਨ ਲਾਲ ਬਲਾਕ ਪ੍ਰਧਾਨ, ਕਾਲਾ ਬੂਥਗੜ੍ਹ ਸਮੇਤ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਮੋਕੇ ਤੇ ਹਾਜਿਰ ਸਨ|


