Join
Monday, March 30, 2026
Monday, March 30, 2026

ਔਰਤਾਂ ਦੀ ਸੁਰੱਖਿਆ ਨੂੰ ਮੁਕੰਮਲ ਤੌਰ ‘ਤੇ ਯਕੀਨੀ ਬਣਾਏਗਾ ਪ੍ਰੋਜੈਕਟ ਹਿਫਾਜਤ 

ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ ਔਰਤਾਂ ਦੀ ਕੀਤੀ ਜਾਵੇਗੀ ਮਦਦ

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਸੰਬੰਧਤ ਵਿਬਾਗਾਂ ਵੱਲੋਂ ਮੀਟਿੰਗ 

ਸ਼ਹੀਦ ਭਗਤ ਸਿੰਘ ਨਗਰ, (ਜਤਿੰਦਰ ਪਾਲ ਸਿੰਘ ਕਲੇਰ ) ਜੂਨ: ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜਿਲਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠ ਪ੍ਰੋਜੈਕਟ ਹਿਫਾਜਤ ਅਧੀਨ ਔਰਤਾਂ ਦੀ ਸੁਰੱਖਿਆ ਲਈ ਹੋਰ ਪੁਖਤਾ ਇੰਤਜ਼ਾਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। 

ਜ਼ਿਲ੍ਹਾ ਪ੍ਰੋਗਰਾਮ ਅਫਸਰ  ਨੇ ਵੱਖ-ਵੱਖ ਬਲਾਕਾਂ ਤੋਂ ਹਾਜ਼ਰ ਹੋਈਆਂ ਆਂਗਣਵਾੜੀ ਸੁਪਰਵਾਈਜ਼ਰਾਂ ਨੂੰ ਪ੍ਰੋਜੈਕਟ ਹਿਫਾਜ਼ਤ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪ੍ਰੋਜੈਕਟ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਉਠਾਇਆ ਗਿਆ ਇੱਕ ਠੋਸ ਕਦਮ ਹੈ ਜਿਸ ਵਿੱਚ ਵੱਖ-ਵੱਖ ਵਿਭਾਗ ਪੁਲਿਸ, ਇਸਤਰੀ ਤੇ ਬਾਲ ਵਿਕਾਸ, ਸਿਹਤ ਦੇ ਨਾਲ-ਨਾਲ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਵੀ ਮਹੱਤਵਪੂਰਨ ਰੋਲ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਵਿਸਥਾਰਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਹਰ ਵਿਭਾਗ ਦੀ ਭੂਮਿਕਾ ਬਾਰੇ ਦਸਿਆ ਗਿਆ ਹੈ। 

ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਨੇ ਦੱਸਿਆ ਕਿ ਪ੍ਰੋਜੈਕਟ ਹਿਫਾਜਤ ਦਾ ਮੁੱਖ ਮੰਤਵ ਕਿਸੇ ਵੀ ਤਰ੍ਹਾਂ ਦੀ ਹਿੰਸਾ (ਜਿਵੇਂ ਕਿ ਮਾਨਸਿਕ ਹਿੰਸਾ, ਸਰੀਰਕ ਹਿੰਸਾ, ਜਿਨਸੀ ਹਿੰਸਾ ਜਾਂ ਵਿੱਤੀ ਹਿੰਸਾ) ਦੀ ਸ਼ਿਕਾਰ ਔਰਤ ਨੂੰ ਹਰ ਪੱਖੋਂ ਸੁਰੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਹਿਫਾਜਤ ਤਹਿਤ ਔਰਤ ਨੂੰ ਸ਼ੈਲਟਰ ਪ੍ਰਦਾਨ ਕਰਨਾ, ਮੈਡੀਕਲ ਸਹੂਲਤ ਪ੍ਰਦਾਨ ਕਰਨਾ, ਕਾਉਂਸਲਿੰਗ ਸਹੂਲਤ ਪ੍ਰਦਾਨ ਕਰਨਾ ਜਾਂ ਫਿਰ ਲੋੜ ਅਨੁਸਾਰ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਐਫ ਆਈ ਆਰ ਦਰਜ ਕਰਵਾਉਣਾ ਆਦਿ ਸਹੂਲਤਾਂ ਸ਼ਾਮਿਲ ਹਨ। ਉਨ੍ਹਾ ਦੱਸਿਆ ਕਿ ਪ੍ਰੋਜੈਕਟ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਕੇਸ ਦੇ ਪ੍ਰਾਪਤ ਹੋਣ ਤੇ ਸੰਬੰਧਤ ਸੀਡੀਪੀਓ, ਜੋ ਕਿ ਪ੍ਰੋਜੈਕਟ ਹਿਫਾਜ਼ਤ ਅਧੀਨ ਬਤੌਰ ਪ੍ਰੋਟੈਕਸ਼ਨ ਅਫਸਰ ਨਾਮਜ਼ਦ ਕੀਤੇ ਗਏ ਹਨ, ਵੱਲੋਂ ਆਪਣੇ ਸਰਕਲ ਪ੍ਰੋਟੈਕਸ਼ਨ ਅਫਸਰ (ਸੁਪਰਵਾਈਜਰ) ਸਮੇਤ ਪੁਲਿਸ ਮਹਿਲਾ ਮਿੱਤਰ, ਪੀੜਿਤਾ ਦੇ ਘਰ ਵਿਜਿਟ ਕੀਤਾ ਜਾਵੇਗਾ ਅਤੇ ਲੋੜ ਅਨੁਸਾਰ ਉਸ ਔਰਤ ਨੂੰ ਸਹੂਲਤ ਮੁਹਈਆ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਪ੍ਰੋਜੈਕਟ ਅਧੀਨ ਡੀਲ ਕੀਤੇ ਗਏ ਕੇਸਾਂ ਸਬੰਧੀ ਮਹੀਨਾ ਵਾਰ ਰਿਪੋਰਟ ਨੋਡਲ ਅਫਸਰ ਜਿਲ੍ਹਾ ਪ੍ਰੋਗਰਾਮ ਅਫਸਰ ਜੀ ਨੂੰ ਪੇਸ਼ ਕੀਤੀ ਜਾਵੇਗੀ। ਮੌਕੇ ‘ਤੇ ਪੁਲਿਸ ਵਿਭਾਗ ਵੱਲੋਂ  ਡੀ.ਐਸ.ਪੀ. (ਡੀ) ਨਿਰਮਲ ਸਿੰਘ ਵੱਲੋਂ ਪੂਰਾ ਵਿਸ਼ਵਾਸ ਦਵਾਇਆ ਗਿਆ ਕਿ ਇਸ ਪ੍ਰੋਜੈਕਟ ਦੀ ਕਾਰਗੁਜ਼ਾਰੀ ਵਿੱਚ ਅਤੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਪੀੜਿਤ ਔਰਤਾਂ ਅਤੇ ਬੱਚਿਆਂ ਦੇ ਕੇਸ ਨੂੰ ਡੀਲ ਕਰਦੇ ਸਮੇਂ ਉਸਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਵਿਭਾਗ ਵੱਲੋਂ ਪੂਰਨ ਸਹਿਯੋਗ ਜਰੂਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਵੱਲੋਂ ਵੂਮੈਨ ਹੈਲਪਲਾਈਨ 181 ਅਤੇ ਪੁਲਿਸ ਵਿਭਾਗ ਅਧੀਨ ਐਮਰਜੰਸੀ ਨੰਬਰ 112 ਬਾਰੇ ਜਾਣੂ ਕਰਵਾਇਆ ਗਿਆ ਤਾਂ ਜੋ ਕਿਸੇ ਵੀ ਸਮੇਂ ਇਮਰਜੇਂਸੀ ਹੋਣ ਤੇ ਕੋਈ ਵੀ ਵਿਅਕਤੀ ਇਸ ਨੰਬਰ ਤੇ ਕਾਲ ਕਰਕੇ ਆਪਣੇ ਨਾਲ ਵਾਪਰੀ ਕਿਸੇ ਵੀ ਘਟਨਾ ਬਾਰੇ ਸੂਚਨਾ ਦੇ ਸਕਦਾ ਹੈ ਅਤੇ ਪੁਲਿਸ ਦੀ ਮਦਦ ਲੈ ਸਕਦਾ ਹੈ। ਮੀਟਿੰਗ ਦੌਰਾਨ ਜਿਲਾ ਨਵਾਂ ਸ਼ਹਿਰ ਅਧੀਨ ਆਉਣ ਵਾਲੇ ਆਂਗਨਵਾੜੀ ਸੈਂਟਰਾਂ ਤੋਂ ਆਂਗਣਵਾੜੀ ਸੁਪਰਵਾਈਜ਼ਰਾਂ, ਚੇਅਰ ਪਰਸਨ ਬਾਲ ਭਲਾਈ ਕਮੇਟੀ ਸੋਨੀਆ ਅੰਗਰਿਸ਼, ਜ਼ਿਲਾ ਵੋਮੈਨ ਹਬ ਕੋਰਡੀਨੇਟਰ ਸੁਪਰੀਆ ਠਾਕੁਰ, ਸਖੀ ਵਨ ਸਟੋਪ ਸੈਂਟਰ ਤੋਂ ਹਿਮਸ਼ਿਖ਼ਾ    ਅਤੇ ਜ਼ਿਲਾ ਪ੍ਰੋਗਰਾਮ ਦਫਤਰ ਤੋਂ ਸੁਰਜੀਤ ਸਿੰਘ ਵੀ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2