Join
Thursday, March 26, 2026
Thursday, March 26, 2026

ਓਵਰਲੋਡ ਟਿੱਪਰਾਂ ਕਰਕੇ ਆ ਰਹੀਆਂ ਸਮੱਸਿਆਵਾਂ ਤੋਂ ਦੁੱਖੀ ਕਰੀਮਪੁਰ ਚਾਹਵਾਲਾ ਦੇ ਲੋਕਾਂ ਨੇ ਕੜਾਕੇ ਦੀ ਧੁੱਪ ਚ ਦਿੱਤਾ ਧਰਨਾ 

ਬਲਾਚੌਰ /ਪੋਜੇਵਾਲ 12 ਜੂਨ(ਜਤਿੰਦਰ ਪਾਲ ਸਿੰਘ ਕਲੇਰ )

ਦਿਨ ਰਾਤ ਦੀ ਖੜ ਖੜ, ਉਡਦੀ ਪੱਥਰ ਮਿਕਸ ਧੂੜ ਮਿੱਟੀ ਕਾਰਨ ਤਬਾਹ ਹੋ ਰਹੇ ਪਸ਼ੂਆਂ ਦੇ ਚਾਰੇ ਅਤੇ ਵਾਤਾਵਰਨ ਨੂੰ ਬਚਾਉਣ ਅਤੇ ਦਿਨ ਰਾਤ ਨਹਿਰੀ ਪਟੜੀ ਤੋਂ ਕੇ ਗੁਜਰਨ ਵਾਲੇ ਓਵਰਲੋਡ ਟਿੱਪਰਾਂ ਕਾਰਨ ਪਿੰਡ ਦੇ ਧਾਰਮਿਕ ਅਸਥਾਨ ਅਤੇ ਆਮ ਲੋਕਾਂ ਦੇ ਮਕਾਨਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ ਅੱਜ ਕੰਢੀ ਨਹਿਰ ਦੇ ਨਜਦੀਕ  ਕੈਪਟਨ ਤੀਰਥ ਰਾਮ, ਬ੍ਰਹਮ ਕੁਮਾਰ, ਰਾਜ ਕੁਮਾਰ ਦੀ ਅਗੁਵਾਈ ਹੇਠ ਧਰਨਾ ਦਿੱਤਾ ਗਿਆ| ਇਸ ਧਰਨੇ ਨੂੰ  ਹਮਾਇਤ ਦਿੰਦਿਆਂ ਕੰਢੀ ਸੰਘਰਸ਼ ਕਮੇਟੀ ਦੇ ਸੁਬਾਈ ਆਗੂ ਮਹਾਂ ਸਿੰਘ ਰੌੜੀ, ਹੁਸਨ ਚੰਦ ਮਝੋਟ ਨੇ ਕਿਹਾ ਕਿ ਕੰਢੀ ਸੰਘਰਸ਼ ਕਮੇਟੀ ਵਲੋਂ ਵਾਤਾਵਰਨ ਨੂੰ ਤਬਾਹ ਕਰਨ ਵਾਲੇ ਅਤੇ ਇਲਾਕੇ ਅੰਦਰ 2012 ਤੋਂ ਮਾਈਨਿੰਗ ਕਰਦੇ ਆ ਰਹੇ ਕਰੈਸ਼ਰ ਨੂੰ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਕਰਕੇ 2020 ਤੋਂ 2024 ਤੱਕ ਬੰਦ ਕਰਵਾਇਆ ਸੀ| ਕਰੈਸ਼ਰ ਬੰਦ ਹੋਣ ਤੋਂ ਬਾਅਦ ਕਰੀਮਪੁਰ ਸਮੇਤ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਸੀ |ਪਰ ਪੰਜਾਬ ਅੰਦਰ ਸੱਤਾ ਬਦਲਣ ਦੇ ਢਾਈ ਸਾਲਾਂ ਬਾਅਦ ਰਾਜਨੀਤਕ ਸਰਪ੍ਰਸਤੀ ਨਾਲ ਇਹ  ਕਰੈਸ਼ਰ ਅਕਤੂਬਰ 2024 ਵਿੱਚ ਲੋਕਾਂ ਦੇ ਵਿਰੋਧ ਦੇ ਬਾਵਜੂਦ ਮੁੜ ਚਾਲੂ ਕਰ ਲਿਆ ਗਿਆ| ਉਹਨਾਂ ਕਿਹਾ ਕਿ ਕਰੀਮਪੁਰ ਦੇ ਲੋਕਾਂ ਵਲੋਂ ਪਿਛਲੇ ਦਿਨੀ ਕੰਢੀ ਸੰਘਰਸ ਕਮੇਟੀ ਦੀ ਅਗੁਵਾਈ ਵਿੱਚ  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ  ਆਪਣੀਆਂ ਸਮੱਸਿਆਵਾਂ  ਦੇ ਹੱਲ ਵਾਸਤੇ ਅਤੇ ਵਾਤਾਵਰਨ ਨੂੰ ਬਚਾਉਣ ਲਈ ਖਾਲਸਾ ਕਰੈਸ਼ਰ ਕੁਲਪੁਰ ਨਵਾਂ ਅਤੇ ਨਜਾਇਜ਼ ਮਾਈਨਿੰਗ ਨੂੰ ਬੰਦ ਕਰਵਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ|ਪਰ ਪ੍ਰਸ਼ਾਸ਼ਨ ਵਲੋਂ ਕੋਈ ਵੀ ਕਾਰਵਾਈ ਹੁੰਦੀ ਨਾ ਦੇਖ ਦੁੱਖੀ ਹੋਏ ਪਿੰਡ ਵਾਸੀਆਂ ਵੱਲੋਂ  ਲਗਾਏ ਇਸ ਧਰਨੇ  ਦੀ ਕੰਢੀ ਸੰਘਰਸ਼ ਕਮੇਟੀ ਪੂਰਨ ਹਮਾਇਤ ਕਰਦੀ ਹੈ |ਇਸ ਧਰਨੇ ਵਿੱਚ  ਪੁੱਜੇ ਨਾਇਬ ਤਹਿਸੀਲਦਾਰ ਬਲਾਚੌਰ ਨੂੰ ਪਿੰਡ ਕਰੀਮਪੁਰ ਚਾਹਵਾਲਾ ਦੀਆਂ ਔਰਤਾਂ ਨੇ ਦੱਸਿਆ ਕਿ ਕਰੈਸ਼ਰ ਦੀ ਦਿਨ ਰਾਤ ਦੀ ਖੜ ਖੜ, ਉਡਦੀ ਧੂੜ ਕਾਰਨ ਬਾਹਰ ਵਿਹੜੇ ਚ ਨਾ ਹੀ ਰੋਟੀ ਬਣਾ ਸਕਦੀਆਂ ਹਨ ਅਤੇ ਨਾ ਹੀ ਰਾਤ ਨੂੰ ਬਾਹਰ ਵਿਹੜੇ ਚ ਸੋਂ ਸਕਦੇ ਹਨ| ਉਹਨਾ ਇਹ ਵੀ ਕਿਹਾ ਕਿ ਕੱਪੜੇ ਧੋ ਕੇ ਬਾਹਰ ਸੁੱਕਣੇ ਨਹੀਂ ਪਾਏ ਜਾ ਸਕਦੇ, ਪਿੰਡ ਦੇ ਵਿਅਕਤੀਆਂ ਨੇ ਕਿਹਾ ਕਿ ਨਾਜਾਇਜ ਮਾਈਨਿੰਗ ਕਰਕੇ ਲੰਘਦੇ  ਉਵਰਲੋਡ ਟਿੱਪਰਾਂ ਕਰਕੇ ਉਹਨਾਂ ਦੇ ਮਕਾਨਾਂ  ਕੰਧਾਂ  ਭੂਰੀ ਵਾਲੀ ਕੁਟੀਆ ਦੀਆਂ ਕੰਧਾਂ ਕੰਬਣ ਲੱਗ ਜਾਂਦੀਆਂ ਹਨ ਜਿਸ ਕਰਕੇ ਉਹਨਾਂ ਦਾ ਕਿਸੇ ਵੀ ਵਕਤ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ |ਪਿੰਡ ਦੇ ਲੋਕਾਂ ਨੇ ਨਾਈਬ ਤਹਿਸੀਲਦਾਰ ਅਤੇ ਥਾਣਾ ਮੁੱਖੀ ਨੂੰ ਇਹ ਦੱਸਿਆ ਕੇ ਕਰੈਸ਼ਰ ਵਾਲਿਆਂ ਵੱਲੋਂ ਜੋ ਧੱਕੇ ਨਾਲ ਰਸਤੇ ਬਣਾਏ ਹੋਏ ਹਨ ਇਹਨਾਂ ਦੇ ਰਾਹੀਂ ਨਸ਼ਾ ਤਸਕਰ ਵੱਡੇ ਪੱਧਰ ਉੱਤੇ  ਨਸ਼ਾ ਸਪਲਾਈ ਵੀ ਕਰਦੇ ਹਨ| ਨਾਇਬ ਤਹਿਸੀਲ ਦਾਰ ਸਾਹਿਬਾ ਨੇ ਧਰਨਕਾਰੀਆਂ ਦੀਆਂ ਸਮੱਸਿਆਵਾਂ ਸੁਣ ਨ ਤੋਂ ਬਾਅਦ  ਵਿਸ਼ਵਾਸ ਦਵਾਇਆ ਤੁਹਾਡੀਆਂ ਮੰਗਾਂ ਜਾਇਜ ਹਨ ਜਲਦੀ ਹੀ ਇਹਨਾਂ ਦਾ ਹੱਲ ਕੀਤਾ ਜਾਵੇਗਾ| ਇਸ ਧਰਨੇ ਵਿੱਚ ਪੁੱਜੇ ਬੀਤ ਭਲਾਈ ਸੰਘਰਸ਼ ਕਮੇਟੀ ਅਤੇ ਲੋਕ ਬਚਾਉ ਪਿੰਡ ਬਚਾਉ ਸੰਘਰਸ਼ ਕਮੇਟੀ ਦੇ ਆਗੂ ਰਾਮ ਜੀ ਦਾਸ ਚੌਹਾਨ ਕੁਲਭੁਸ਼ਨ ਕੁਮਾਰ, ਦਵਿੰਦਰ ਰਾਣਾ, ਗਰੀਬਦਾਸ ਬੀਟਣ, ਪੰਮੀ ਸਰਪੰਚ     ਨੇ ਕਿਹਾ ਕਿ ਉਹ ਵਾਤਾਵਰਨ ਨੂੰ ਬਚਾਉਣ ਅਤੇ ਲੋਕਾਂ ਦੀਆਂ ਸਮੱਸਿਆਵਾ ਦੇ ਹੱਲ ਲਈ ਕਰੀਮਪੁਰ ਚਾਹਵਾਲਾ ਦੇ ਲੋਕਾਂ ਦੇ ਨਾਲ ਖੜੇ ਹਾਂ ਵਾਲੇ ਸਮੇੰ ਚ ਪਿੰਡ ਵਾਸੀ ਅਤੇ ਕੰਢੀ ਸੰਘਰਸ਼ ਕਮੇਟੀ ਜੋ ਵੀ ਸੰਘਰਸ਼ ਉਲੀਕੇਗੀ ਉਸ ਦਾ ਹਰ ਪੱਖੋਂ ਡੱਟ ਕੇ ਸਾਥ ਦਿੱਤਾ ਜਾਏਗਾ |ਇੱਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਕਮਲਜੀਤ ਖੇਪੜ, ਹਰਬੰਸ ਲਾਲ ਪੰਚ, ਜਗਦੀਸ਼ ਕੁਮਾਰ,, ਜਸਵੰਤ ਫੌਜੀ, ਮਾਸਟਰ ਰਤਨ ਚੰਦ, ਜੋਗੀ ਬਾਂਠ, ਮਾਸਟਰ ਮਹਿੰਦਰ ਪਾਲ, ਕਾਲਾ ਖੇਪੜ, ਕਾਲਾ ਚੌਧਰੀ, ਸ਼ਾਮ ਲਾਲ ਪੰਚ, ਬਲਵੀਰ ਕੁਮਾਰ, ਸੁਰਜੀਤ ਕੁਮਾਰ ਤੋਂ ਇਲਾਵਾ ਵਧੇਰੇ ਗਿਣਤੀ ਚ ਪਿੰਡ ਵਾਸੀ ਮੌਜੂਦ ਸਨ| ਅੰਤ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦਾ ਧਰਨੇ ਚ ਆਉਣ ਤੇ ਧੰਨਵਾਦ ਕਰਦਿਆਂ ਕੈਪਟਨ ਤੀਰਥ ਰਾਮ ਨੇ ਕਿਹਾ ਕੇ ਆਉਣ ਵਾਲੇ ਦਿਨਾਂ ਚ ਕੀਤੇ ਜਾਣ ਵਾਲੇ  ਸੰਘਰਸ਼ ਦਾ ਐਲਾਨ ਕੁਝ ਦਿਨਾਂ ਚ ਮੀਟਿੰਗ ਕਰਨ ਤੋਂ ਬਾਅਦ ਕੀਤਾ ਜਾਵੇਗਾ |ਇਥੇ ਦੱਸਣਾ ਬਣਦਾ ਹੈ ਅੱਤ ਦੇ ਦੁੱਖੀ ਕਰੀਮਪੁਰ ਚਾਹਵਾਲਾ ਦੇ ਲੋਕਾਂ ਨੇ ਤੱਕ ਕੜਾਕੇ ਦੀ ਧੁੱਪ ਦੀ ਪ੍ਰਵਾਹ ਕੀਤੇ ਬਿਨਾਂ 10 ਵਜੇ ਤੋਂ 1 ਵਜੇ ਤੱਕ ਲਗਾਤਾਰ ਧਰਨਾ ਦਿੱਤਾ |

Related Articles

LEAVE A REPLY

Please enter your comment!
Please enter your name here

Latest Articles

2

2