– ਮੌਖਿਕ ਸਿੱਖਿਆ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ’ਤੇ ਜ਼ੋਰ ਦਿੱਤਾ ਜਾਵੇਗਾ- ਡਾ. ਹਰਮੇਸ਼ ਲਾਲ
ਨਵਾਂਸ਼ਹਿਰ, 3 ਜੂਨ(ਜਤਿੰਦਰ ਪਾਲ ਸਿੰਘ ਕਲੇਰ)
ਕੇਸੀ ਕਾਲਜ ਆੱਫ਼ ਇੰਜੀਨੀਅਰਿੰਗ ਐਂਡ ਆਈਟੀ ’ਚ ਪ੍ਰੋ. ਡਾ. ਹਰਮੇਸ਼ ਲਾਲ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ ਹੈ। ਡਾ. ਹਰਮੇਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਐਮਟੈਕ ਅਤੇ ਆਈਕੇਜੀ ਪੀਟੀਯੂ ਕਪੂਰਥਲਾ (ਜਲੰਧਰ) ਤੋਂ ਮਕੈਨੀਕਲ ਇੰਜੀਨੀਅਰਿੰਗ ’ਚ ਪੀਐਚਡੀ ਕੀਤੀ ਹੈ। ਉਨ੍ਹਾਂ ਨੂੰ ਅਧਿਆਪਨ ’ਚ ਲਗਭਗ 20 ਸਾਲਾਂ ਦਾ ਤਜਰਬਾ ਹੈ। ਉਨ੍ਹਾਂ ਨੂੰ ਇੰਡਸਟ੍ਰੀਜ ’ਚ ਕਰੀਬ 8.5 ਸਾਲਾਂ ਦਾ ਤਜਰਬਾ ਹੈ। ਹੁਣ ਤੱਕ ਉਨ੍ਹਾਂ ਨੇ ਜਨਰਲ ਲਈ 8 ਪੇਪਰ ਅਤੇ ਵੱਖੋ-ਵੱਖ ਸੈਮੀਨਾਰਾਂ ਅਤੇ ਕਾਨਫਰੰਸਾਂ ’ਚ 19 ਪੇਪਰ ਪੇਸ਼ ਕੀਤੇ ਹਨ। ਉਨ੍ਹਾਂ ਨੂੰ ਜੀਐਨਏ ਯੂਨੀਵਰਸਿਟੀ ਵਿਖੇ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਬੇਸਟ ਪੇਪਰ ਅਵਾਰਡ ਵੀ ਮਿਲਿਆ ਹੈ ਅਤੇ ਦੋ ਪੇਟੈਂਟ ਵੀ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਵੱਖੋ-ਵੱਖ ਕਾਲਜਾਂ ’ਚ ਪ੍ਰਿੰਸੀਪਲ, ਐਚਓਡੀ, ਸਹਾਇਕ ਪ੍ਰੋਫੈਸਰ, ਪ੍ਰੋਫੈਸਰ ਅਤੇ ਹੋਰ ਉੱਚ ਅਹੁਦਿਆਂ ’ਤੇ ਆਪਣੀਆਂ ਡਿਊਟੀਆਂ ਨਿਭਾਈਆਂ ਹਨ। ਉਹ ਕਾਲਜ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਣਗੇ। ਡਾ. ਹਰਮੇਸ਼ ਲਾਲ ਨੇ ਕਿਹਾ ਕਿ ਉਹ ਕਾਲਜ ’ਚ ਮੌਖਿਕ ਸਿੱਖਿਆ ਦੇ ਨਾਲ-ਨਾਲ ਪ੍ਰੈਕਟਕਲੀ ਸਿੱਖਿਆ ’ਤੇ ਜ਼ੋਰ ਦੇਣਗੇ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਨੇ ਕਿਹਾ ਕਿ ਡਾ. ਹਰਮੇਸ਼ ਲਾਲ ਵਲੋ ਕਾਲਜ ਦੇ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ, ਕਾਲਜ ਵਿੱਚ ਵਿਦਿਆਰਥੀਆਂ ਦਾ ਭਵਿੱਖ ਨਾ ਸਿਰਫ਼ ਉੱਜਵਲ ਹੋਵੇਗਾ ਬਲਕਿ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਨਾਲ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਵੀ ਮਿਲੇਗਾ। ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਕਿਹਾ ਕਿ ਡਾ. ਹਰਮੇਸ਼ ਲਾਲ ਦੇ ਅਹੁਦਾ ਸੰਭਾਲਣ ਤੋਂ ਬਾਅਦ, ਕਾਲਜ ਵਿੱਚ ਅਧਿਆਪਨ, ਪ੍ਰੈਕਟੀਕਲ ਅਤੇ ਨੌਕਰੀ ਦੀ ਪਲੇਸਮੈਂਟ ’ਚ ਵੀ ਤੇਜ਼ੀ ਆਵੇਗੀ।


