
ਪਲਾਸਟਿਕ ਦੀ ਵਰਤੋਂ ਤੋਂ ਗ਼ੁਰੇਜ਼ : ਹਰਿੰਦਰ ਸਿੰਘ
ਗੁਰੂ ਨਾਨਕ ਖਾਲਸਾ ਕਾਲਜ , ਪਿੰਡ ਡਰੋਲੀ ਕਲਾਂ ( ਆਦਮਪੁਰ ) ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ । ਇਸ ਮੌਕੇ ਤੇ ਚਰਚਾ ਦਾ ਮੁੱਖ ਬਿੰਦੂ ” ਪਲਾਸਟਿਕ ” ਰਖਿਆ ਗਿਆ । ਕਾਲਜ ਵੱਲੋਂ ਵਿਸ਼ੇਸ਼ ਸੱਦੇ ਤੇ, ਇਲਾਕੇ ਦੇ ਉਘੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ, ਇੰਜ ਹਰਿੰਦਰ ਸਿੰਘ ( ਪ੍ਰਧਾਨ : ਪ੍ਰਿਥਵੀ ਵੈਲਫੇਅਰ ਸੋਸਾਇਟੀ );ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ । ਹਰਿੰਦਰ ਸਿੰਘ ਨੇ ਦੱਸਿਆ ਕਿ ਕਿਵੇਂ 1856 ਵਿੱਚ ਐਲੇਕਸੇਂਡਰ ਪਾਰਕਸ ਨਾਮਕ ਵਿਗਿਆਨੀ ਨੇ ਪਹਿਲੀ ਵਾਰ ਪਾਰਕੈਸਿਨ ਪਲਾਸਟਿਕ ਦੀ ਕਾਢ ਕੱਢੀ । ਫਿਰ 1907 ਵਿੱਚ ਲਿਉ ਬੈਕੇਲੈਂਡ ਨੇ ਬੈਕੈਲਾਇਟ ਪਲਾਸਟਿਕ ਦੀ ਕਾਢ ਕੱਢੀ । ਇਸ ਪੂਰੀ ਤਰ੍ਹਾਂ ਰਸਾਇਣਕ ਪਦਾਰਥਾਂ ਨਾਲ ਬਣਾਈਆ ਗਿਆ ਸੀ । ਇਸ ਤੋਂ ਬਾਅਦ ਤਾਂ ਪਲਾਸਟਿਕ ਦੇ ਅਨੇਕਾਂ ਰੂਪ ਵਿਸ਼ਵ ਭਰ ਵਿੱਚ ਆ ਗਏ । ਇਸ ਦੀ ਗੁਣਵੱਤਾ ਨੂੰ ਦੇਖਦਿਆਂ ਹਰ ਖੇਤਰ ਵਿੱਚ ਇਸ ਦੀ ਵਰਤੋਂ ਵੱਧ ਗਈ ।
ਹਰਿੰਦਰ ਸਿੰਘ ਨੇ ਦੱਸਿਆ ਕਿ ਇਸ ਦੀ ਖੂਬੀਆਂ, ਜਿਵੇਂ ਇਸ ਨੂੰ ਜੰਗਾਲ ਨਹੀਂ ਲੱਗਦਾ, ਕੀੜਾ ਜਾਂ ਘੁਣ ਨਹੀਂ ਲੱਗਦਾ, ਪਾਣੀ ਵਿੱਚ ਗਲਦਾ ਨਹੀਂ , ਭਾਰ ਵਿੱਚ ਹਲਕਾ ਹੋਣਾ, ਕਿਸੇ ਵੀ ਆਕਾਰ ਵਿੱਚ ਅਸਾਨੀ ਨਾਲ ਢਲਣਾ, ਕੀਮਤ ਵਿੱਚ ਸਸਤਾ , ਆਦ ਅਨੇਕ ਖ਼ਬੀਆਂ ਹਨ । ਪਰੰਤੂ ਇਸ ਦੇ ਅਨੇਕਾਂ ਹੀ ਨੁਕਸਾਨ ਵੀ ਹਨ । ਖਾਸ ਤੌਰ ਤੇ ਇਕ ਬਾਰ ਵਰਤੋਂ ਵਿੱਚ ਆਉਣ ਵਾਲਾ ਪਲਾਸਟਿਕ ( single use plastic ) ਧਰਤੀ ਦੀ ਮਿੱਟੀ, ਅਤੇ ਪਾਣੀ ਨੂੰ ਬਹੁਤ ਪ੍ਰਦੂਸ਼ਿਤ ਕਰ ਰਿਹਾ ਹੈ । ਇਹ ਕਈ ਸੋ ਸਾਲ ਗਲਦਾ ਨਹੀਂ । ਮਾਈਕਰੋ ਪਲਾਸਟਿਕ ਯਾਨੀ ਪਲਾਸਟਿਕ ਦਾ ਸੁਖੰਮ ਰੂਪ, ਬੇਹੱਦ ਖਤਰਨਾਕ ਹੁੰਦਾ ਹੈ । ਇਹ ਹਵਾ, ਪਾਣੀ ਜਾਂ ਖਾਣ ਵਾਲਿਆਂ ਵਸਤਾਂ ਰਾਹੀਂ ਜਿਵ ਦੇ ਖੂਨ ਵਿੱਚ ਪਹੁੰਚ ਜਾਂਦਾ ਹੈ । ਉਪਰੰਤ ਮਨੁੱਖ ਜਾਂ ਜੀਵ ਨੂੰ ਖਤਰਨਾਕ ਅਤੇ ਜਾਨਲੇਵਾ ਬੀਮਾਰਿਆਂ ਲੱਗਦੀਆਂ ਹਨ । ਉਨ੍ਹਾਂ ਕਿਹਾ ਕਿ ਪਲਾਸਟਿਕ ਤੋਂ ਬੱਚਣ ਲਈ, ਇਸ ਦੀ ਘੱਟ ਤੋਂ ਘੱਟ ਵਰਤੋਂ ਕਰੋ , ਮੁੜ ਇਸਤੇਮਾਲ ਵਾਲਾ ਪਲਾਸਟਿਕ ਵਰਤੋ , ਪੁਰਾਣੇ ਪਲਾਸਟਿਕ ਦਾ ਸਹੀ ਤਰੀਕੇ ਨਾਲ ਨਬੇੜਾ ( disposal ) ਕਰਨਾ ਚਾਹੀਦਾ ਹੈ । ਪਲਾਸਟਿਕ ਦੇ ਬੈਗ ਜਾ ਲਿਫਾਫੇ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ । ਇਸ ਦੀ ਥਾਂ ਕਪੜੇ ਆਦ ਨਾਲ ਬਣੇ ਬੈਗ ਵਰਤੋ । ਘਰ ਦਾ ਕੁੜਾ ਲਿਫਾਫੇ ਵਿੱਚ ਬੰਨ੍ਹ ਕੇ ਨਾ ਸੁੱਟੋ । ਕੋਸ਼ਿਸ਼ ਕਰੋ ਕਿ ਕੂੜੇ ਨੂੰ ਵੱਖ ਵੱਖ ਕਰਕੇ ( segregation & waste management ) ਨਿਪਟਾਰਾ ਕਰੋ । ਪਲਾਸਟਿਕ ਨੂੰ ਅੱਗ ਲਗਾ ਕੇ ਨਾ ਸਾੜੋ । ਪਲਾਸਟਿਕ ਦੇ ਲਿਫ਼ਾਫ਼ੇ, ਚੱਮਚ , ਗਿਲਾਸ, ਸ਼ੀਸ਼ੀਆਂ, ਬੋਤਲਾਂ, ਫੱਕਣ, ਆਦ ਅਨੇਕ ਚੀਜ਼ਾਂ ਸ਼ਹਿਰਾਂ ਅਤੇ ਪਿੰਡਾਂ ਦਿਆਂ ਨਾਲੀਆਂ ਦਾ ਕੂੜਾ, ਸੜਕਾਂ ਕਿਨਾਰੇ ਲੱਗੇ ਕੂੜੇ ਦੇ ਢੇਰ, ਇਹ ਸਬ ਬਰਸਾਤ ਜਾਂ ਹੜਾਂ ਦੌਰਾਨ ਛੋਟੇ ਪਾਣੀ ਦੇ ਸੋਮਿਆਂ ਰਾਹੀਂ ਦਰਿਆਵਾਂ ਵਿੱਚ ਡਿੱਗਦਾ ਹੈ । ਫਿਰ ਇਹ ਦਰਿਆ ਅਤੇ ਨਦਿਆਂ ਸਾਰਾ ਕੁੱਝ ਸਮੁੰਦਰ ਵਿੱਚ ਸੁੱਟਦੇ ਹਨ । ਪਿਛਲੇ ਕਈ ਦਹਾਕਿਆਂ ਦੌਰਾਨ, ਅਨੇਕ ਸਮੁੰਦਰਾਂ ਵਿੱਚ ਲਖਾਂ ਟਨ ਪਲਾਸਟਿਕ ਤੈਰ ਰਿਹਾ ਹੈ । ਇਹ ਪਾਣੀ ਵਿੱਚ ਰਹਿੰਦੇ ਜੀਵ ਜੰਤੂਆਂ ਦੀ ਹੋਂਦ ਲਈ ਖਤਰਨਾਕ ਹੈ । ਅਕਸਰ ਵੇਖਿਆ ਜਾਂਦਾ ਹੈ ਕਿ ਲੋਕ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਕੂੜਾ ਸੁੱਟ ਜਾਂਦੇ ਹਨ , ਫਿਰ ਅਵਾਰਾ ਪਸ਼ੂ ਲਿਫ਼ਾਫ਼ੇ ਸਮੇਤ ਹੀ ਸਬ ਕੁੱਝ ਨਿਗਲ ਜਾਂਦੇ ਹਨ । ਉਪਰੰਤ ਉਨ੍ਹਾਂ ਦੀ ਮੌਤ ਦਾ ਕਾਰਨ ਬਣਦੇ ਹਨ ਇਹ ਕੂੜੇ ਵਾਲੇ ਲਿਫ਼ਾਫ਼ੇ । ਉਨ੍ਹਾਂ ਕਿਹਾ ਕਿ ਤਿੰਨ ਆਰ ( RRR ) ਅਪਨਾਉ : ਪਲਾਸਟਿਕ ਨੂੰ ਮਨਾ ਕਰੋ , ਮੁੜ ਵਰਤੋਂ ਕਰੋ , ਮੁੜ ਨਵੀਂ ਵਰਤੋਂ ਵਿੱਚ ਲਿਆਉ ( Refuse, Recycle , Reuse ) । ਉਨ੍ਹਾਂ ਦੱਸਿਆ ਕਿ ਕਿਵੇਂ ਰਵਾਂਡਾ ਵਿਸ਼ਵ ਵਿੱਚ ਪਹਿਲਾ ਏਸਾ ਦੇਸ਼ ਬਣਿਆ, ਜਿਸ ਨੇ ਪਲਾਸਟਿਕ ਦੇ ਨਿਪਟਾਰੇ ਉਪਰ ਪੂਰੀ ਤਰ੍ਹਾਂ ਕਾਬੂ ਪਾਇਆ । ਹੋਰ ਵੀ ਕੁੱਝ ਦੇਸ਼, ਸਵੀਡਨ , ਫਰਾਂਸ, ਜਰਮਨੀ, ਸਵੀਜਰਲੈਂਡ, ਆਦ ਵੀ ਕਾਬੂ ਪਾਉਣ ਵਿੱਚ ਸਫਲ ਹੋਏ ਹਨ । ਭਾਰਤ ਵਿੱਚ ਕੇਰਲ ਰਾਜ ਦਾ ਕਨੂੰਰ ਜ਼ਿਲਾ 2017 ਵਿੱਚ ਪਲਾਸਟਿਕ ਮੁਕਤ ਜਿਲਾ ਬਣਿਆ । ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸੰਭਾਲ ਵਿੱਚ ਆਪ ਵੀ ਜਾਗਰੂਕ ਹੋਣ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨ । ਵਿਦਿਆਰਥੀਆਂ ਵੱਲੋਂ ਵੀ ਪੁਰਾਣੇ ਸਮਾਨ ਤੋਂ ਬਣਾਈਆਂ ਵਸਤੂਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ । ਹਰਿੰਦਰ ਸਿੰਘ ਅਤੇ ਦੀ ਸੰਸਥਾ ਦੇ ਸਾਥੀਆਂ ਨੇ ਬਹੁਤ ਸ਼ਲਾਘਾ ਕੀਤੀ । ਉਨ੍ਹਾਂ ਕਾਲਜ ਦੇ ਪ੍ਰਿੰਸੀਪਲ, ਡਾਕਟਰ ਹਰਪ੍ਰੀਤ ਕੌਰ ਜੀ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਗੁਰਪ੍ਰੀਤ ਸਿੰਘ ਨਿੱਝਰ, ਸ਼ਿੰਗਾਰਾ ਸਿੰਘ, ਪ੍ਰੇਮ ਪਾਲ ਸਿੰਘ, ਸੁਖਜਿੰਦਰ ਸਿੰਘ ਸੁੱਖਾ ਵੀ ਹਾਜ਼ਰ ਸਨ । ਕਾਲਜ ਵੱਲੋਂ ਸਭਨਾਂ ਨੂੰ ਸਨਮਾਨ ਚਿੰਨ੍ਹ ਵਜੋਂ ਇਕ ਇਕ ਬੂਟਾ ਭੇਂਟ ਕੀਤਾ ਗਿਆ ।


