Join
Saturday, March 28, 2026
Saturday, March 28, 2026

ਭੁੰਗ ਦੀਆਂ ਓਵਰਲੋਡ ਟਰੈਕਟਰ ਟਰਾਲੀਆਂ ਕਾਰਨ ਬਿਜਲੀ ਦੀਆਂ ਤਾਰਾਂ ਨੂੰ ਪਹੁੰਚ ਸਕਦਾ ਨੁਕਸਾਨ, ਕਿਸੇ ਵੇਲੇ  ਵਾਪਰ ਸਕਦਾ ਵੱਡਾ ਹਾਦਸਾ ਹੈ

ਬਲਾਚੌਰ /ਕਾਠਗੜ੍ਹ, 29 ਮਈ ( ਜਤਿੰਦਰ ਪਾਲ ਸਿੰਘ )

ਕਾਠਗੜ੍ਹ ਹਲਕੇ ਵਿੱਚ ਭੁੰਗ ਨਾਲ ਓਵਰਲੋਡ   ਟਰੈਕਟਰ ਟਰਾਲੀਆਂ  ਜਿੱਥੇ  ਨੈਸ਼ਨਲ ਹਾਈਵੇ ‘ਤੇ ਆਮ ਹਾਦਸੇ ਵਾਪਰਦੇ ਰਹਿੰਦੇ ਹਨ ਇੱਥੇ ਹੀ ਪਿੰਡਾਂ ਦੀਆਂ  ਤੰਗ  ਸੜਕਾਂ ਤੋਂ ਲੰਘਦੀਆਂ ਇਹ ਓਵਰਲੋਡ ਭੁੰਗ ਦੀਆਂ ਟਰੈਕਟਰ ਟਰਾਲੀਆਂ ਬਿਜਲੀ ਦੀਆਂ ਤਾਰਾਂ ਨੂੰ ਕਿਸੇ ਸਮੇਂ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।ਜਿਸ ਨਾਲ ਅੱਗ ਲੱਗ ਸਕਦੀ ਹੈ ਅਤੇ ਵੱਡਾ ਹਾਦਸਾ ਵਾਪਰ ਸਕਦਾ ਹੈ ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡਾਂ ਦੇ ਜਿਹੜੇ ਲੋਕ ਆਪਣੇ ਪਸ਼ੂਆਂ ਵਾਸਤੇ ਤੂੜੀ ਮੰਗਵਾਉਂਦੇ ਹਨ ਉਹ ਤੂੜੀ ਦੀ ਸਪਲਾਈ ਵੱਡੇ ਵੱਡੇ ਓਵਰਲੋਡ ਭੁੰਗ ਵਾਲੀਆਂ ਟਰੈਕਟਰ-ਟਰਾਲੀਆਂ ਦੁਆਰਾ ਕੀਤੀ ਜਾਂਦੀ ਹੈ ਅਤੇ ਜਦੋਂ ਇਹ ਭੁੰਗ ਵਾਲੀਆਂ ਓਵਰਲੋਡ ਟਰੈਕਟਰ ਟਰਾਲੀਆਂ ਪਿੰਡਾਂ ਦੀਆਂ ਤੰਗ ਲਿੰਕ ਸੜਕਾਂ ਤੋਂ ਗੁਜਰਦੀਆਂ ਹਨ ਤਾਂ ਇਹਨਾਂ ਨਾਲ ਇੱਕ ਤਾਂ ਸੜਕਾਂ ਦੇ ਨਾਲ ਲੱਗਦੇ ਮਕਾਨਾਂ ਤੇ ਦੁਕਾਨਾਂ ਨੂੰ ਡਰ ਰਹਿੰਦਾ ਹੈ ਅਤੇ ਦੂਜਾ ਇਹਨਾਂ ਟਰੈਕਟਰ ਟਰਾਲੀਆਂ ਕਾਰਨ ਸਾਹਮਣੇ ਤੋਂ ਆ ਰਹੇ  ਅਤੇ ਅੱਗੇ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਇਸ ਤੋਂ ਇਲਾਵ ਸਭ ਤੋਂ ਖਤਰੇ ਵਾਲੀ ਗੱਲ ਇਹ ਹੈ ਕਿ ਜਿਆਦਾਤਰ ਪਿੰਡਾਂ ਵਿੱਚ ਬਿਜਲੀ ਦੀਆਂ ਤਾਰਾਂ ਲਿੰਕ ਸੜਕਾਂ ਦੇ ਉੱਪਰੋਂ ਇਧਰ ਉਧਰ ਲੰਘਦੀਆਂ ਹਨ ਪਰੰਤੂ ਜਦੋਂ ਪਿੰਡਾਂ ਵਿੱਚ ਭੁੰਗ ਵਾਲੀਆਂ ਟਰੈਕਟਰ ਟਰਾਲੀਆਂ ਤੂੜੀ ਲੈ ਕੇ ਆਉਂਦੀਆਂ ਹਨ ਤਾਂ ਉਹਨਾਂ ਦੇ ਚਾਲਕਾਂ ਨੂੰ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਚੁੱਕ ਕੇ ਲੰਘਣਾ ਪੈਂਦਾ ਹੈ ਜਦਕਿ ਕਈ ਥਾਈਂ ਤਾਂ ਹਾਈ ਵੋਲਟੇਜ ਲਾਈਨਾਂ ਵੀ ਲੰਘਦੀਆਂ ਹਨ। ਇਹਨਾਂ ਬਿਜਲੀ ਦੀਆਂ ਤਾਰਾਂ ਕਰਕੇ ਕੋਈ ਵੀ ਭਿਆਨਕ ਹਾਦਸਾ ਕਿਸੇ ਸਮੇਂ ਵੀ ਵਾਪਰ ਸਕਦਾ ਹੈ ਅਤੇ ਨਾਲ ਹੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਬੀਤੇ ਸਮੇਂ ਦੌਰਾਨ ਅਜਿਹੀ ਹੀ ਇੱਕ ਓਵਰਲੋਡ ਭੁੰਗ ਵਾਲੀ ਟਰੈਕਟਰ ਟਰਾਲੀ ਕਾਰਨ ਇੱਕ ਪਿੰਡ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਿਆ ਸੀ । ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣਨ ਵਾਲੀਆਂ ਇਹਨਾਂ ਓਵਰਲੋਡ ਭੁੰਗ ਵਾਲੀਆਂ ਟਰੈਕਟਰ ਟਰਾਲੀਆਂ ਦੀ ਪਿੰਡਾਂ ਵਿੱਚ ਆਮਦ ‘ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ।

Related Articles

LEAVE A REPLY

Please enter your comment!
Please enter your name here

Latest Articles

2

2