ਪੰਜਾਬੀ ਪੌਪ ਸੰਸਕ੍ਰਿਤੀ ਦਾ ਚਿਹਰਾ ਬਣੇ ਦਿਲਜੀਤ ਦੋਸਾਂਝ ਨੇ ਹੁਣ ਆਪਣੇ ਨਾਲ ਇੱਕ ਹੋਰ ਪ੍ਰਾਪਤੀ ਜੋੜ ਲਈ ਹੈ। ਲੇਵੀਜ਼ (Levi’s) ਨੇ ਦਿਲਜੀਤ ਦੋਸਾਂਝ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪੰਜਾਬੀ ਕਲਾਕਾਰ ਬ੍ਰਾਂਡ ਦੇ ਕ੍ਰਿਏਟਿਵ ਪਾਵਰਹਾਊਸਲ ਦਾ ਹਿੱਸਾ ਬਣਿਆ ਹੈ। ਇਹ ਐਲਾਨ ਉਸ ਦੇ ਸਫਲ ਦਿਲ-ਲੁਮਿਨਾਤੀ ਟੂਰ ਅਤੇ ਇਤਿਹਾਸਕ ਕੋਚੇਲਾ ਡੇਬਿਊ ਦੇ ਤੁਰੰਤ ਬਾਅਦ ਹੋਇਆ ਹੈ।
ਦਿਲਜੀਤ ਦੋਸਾਂਝ ਨੇ ਕਿਹਾ, “ਮੈਂ ਹਮੇਸ਼ਾ ਲੇਵੀਜ਼ ਦੀ ਪ੍ਰਸ਼ੰਸਾ ਕੀਤੀ ਹੈ ਇਹ ਕਿਸ ਤਰ੍ਹਾਂ ਵਿਰਾਸਤ ਨੂੰ ਆਧੁਨਿਕ ਸ਼ੈਲੀ ਨਾਲ ਮਿਲਾਉਂਦਾ ਹੈ, ਡੈਨਿਮ ਸਿਰਫ ਕੱਪੜੇ ਨਹੀਂ, ਇਰਹ ਇੱਕ ਬਿਆਨ ਹੈ।
ਇਸ ਗੱਲ ਦਾ ਐਲਾਨ ਪੰਜਾਬੀ ਗਾਇਕ ਨੇ ਆਪਣੇ ਸੋਸ਼ਲ ਮੀਡੀਆ ‘ਤੇ ਕੀਤਾ। ਵੀਡੀਓ ਵਿੱਚ ਉਸਨੂੰ ਇੱਕ ਕਲਾਸਿਕ ਚਿੱਟੇ ਰੰਗ ਦੀ ਕਮੀਜ਼ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਨੂੰ ਉਸ ਨੇ ਇੱਕ ਡੈਨਿਮ ਜੈਕੇਟ ਅਤੇ ਜੀਨਸ ਨਾਲ ਪਾਇਆ ਹੋਇਆ ਹੈ। ਉਸ ਨੇ ਇਸ ਲੁਕ ਦੇ ਨਾਲ ਟੈਨ ਬੂਟਸ ਪਾਏ ਹਨ ਅਤੇ ਚਮਕੀਲੇ ਲਾਲ ਰੰਗ ਦੀ ਪੱਗ ਦੇ ਨਾਲ ਰੰਗ ਨੂੰ ਹੋਰ ਵੀ ਨਿਖਾਰਿਆ ਹੈ।।
ਲੇਵੀ ਸਟ੍ਰਾਸ ਐਂਡ ਕੰਪਨੀ ਵਿਚ ਦੱਖਣੀ ਏਸ਼ੀਆ, ਮੱਧ ਪੂਰਬ, ਅਫਰੀਕਾ ਅਤੇ ਗੈਰ-ਈਯੂ ਦੀ ਮੈਨੇਜਿੰਗ ਡਾਇਰੈਕਟਰ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਮੀਸ਼ਾ ਜੈਨ ਨੇ ਕਿਹਾ, “ਦਿਲਜੀਤ ਦੋਸਾਂਝ ਲੇਵੀ ਦੀ ਪ੍ਰਗਤੀਸ਼ੀਲ ਭਾਵਨਾ ਨੂੰ ਪੂਰੀ ਤਰ੍ਹਾਂ ਦਰਸਾਉਂਦੇ ਹਨ। ਉਨ੍ਹਾਂ ਦੀ ਬੇਮਿਸਾਲ ਯਾਤਰਾ ਸੰਗੀਤ, ਫੈਸ਼ਨ ਅਤੇ ਸੱਭਿਆਚਾਰ ਰਾਹੀਂ ਸਵੈ-ਪ੍ਰਗਟਾਵੇ ਨੂੰ ਸ਼ਕਤੀ ਪ੍ਰਦਾਨ ਕਰਨ ਦੀ ਸਾਡੀ ਬ੍ਰਾਂਡ ਭਾਵਨਾ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ” ਅਸੀਂ ਕੁਝ ਅਜਿਹਾ ਬਣਾਉਣ ਲਈ ਤਿਆਰ ਹੋਏ ਜੋ ਸੱਚਮੁੱਚ ਪ੍ਰਤੀਕ ਹੈ।”
ਇਹ ਸਾਂਝੇਦਾਰੀ ਲੇਵੀ ਦੀ ਵਿਸਥਾਰਤ ਮੈਨਸਵੀਅਰ ਰੇਂਜ ਨੂੰ ਪ੍ਰਦਰਸ਼ਿਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰੇਗੀ, ਜਿਸ ਵਿਚ ਟ੍ਰੇਂਡੀ ਨਿਊ ਲੂਜ਼ ਅਤੇ ਰਿਲੈਕਸਡ ਫਿਟਸ ਸ਼ਾਮਲ ਹਨ। ਕੰਪਨੀ ਨੇ ਕਿਹਾ, ‘ਦਿਲ-ਲੁਮਿਨਾਤੀ ਟੂਰ ਮਰਚੇਂਡਾਈਜ਼ ਦੀ ਸਫਲਤਾ ‘ਤੇ ਆਧਾਰਤ, ਇਹ ਸੰਗੀਤ ਤੇ ਫੈਸ਼ਨ ਦਾ ਸਹਿਜ ਮਿਸ਼ਰਣ ਹੈ।”