
– ਅਜਿਹੇ ਵਿਦਿਆਰਥੀ ਭਵਿੱਖ ’ਚ ਤਰੱਕੀ ਵੱਲ ਅੱਗੇ ਵਧਣਗੇ- ਡਾ. ਹਰਮੇਸ਼ ਲਾਲ
ਨਵਾਂਸ਼ਹਿਰ, 29 ਮਈ(ਜਤਿੰਦਰ ਪਾਲ ਸਿੰਘ ਕਲੇਰ )
ਕੇਸੀ ਇੰਜੀਨੀਅਰਿੰਗ ਕਾਲਜ ਅਤੇ ਆਈਟੀ ਦੇ ਸੀਐਸਈ (ਕੰਪਿਊਟਰ ਸਾਇੰਸ ਇੰਜੀਨੀਅਰਿੰਗ) ਵਿਭਾਗ ਦੇ ਅੱਠਵੇਂ ਸਮੈਸਟਰ ਦੇ ਤਿੰਨ ਵਿਦਿਆਰਥੀਆਂ ਨੇ ਮੇਜਰ ਪ੍ਰੋਜੈਕਟ ਰਾਹੀਂ ਤਿੰਨ ਪ੍ਰੋਜੈਕਟ ਬਣਾਏ। ਕਾਲਜ ਪ੍ਰਿੰਸੀਪਲ ਡਾ. ਹਰਮੇਸ਼ ਲਾਲ ਨੇ ਦੱਸਿਆ ਕਿ ਸੀਐਸਈ ਦੇ ਸ਼ਾਹਿਦ ਨੇ ਪ੍ਰੋਜੈਕਟ ਆੱਨਲਾਈਨ ਵੀਡੀਓ ਚੈਟ ਅਤੇ ਮੈਸੇਜਿੰਗ, ਕਾਜਲ ਨੇ ਪ੍ਰੋਜੈਕਟ ਸਪੈਮ ਈਮੇਲ, ਡਿਟੈਕਟੇਸ਼ਨ ਯੂਜਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਅਤੇ ਨਿਤੀਸ਼ ਨੇ ਹਾਈਡ੍ਰਰੋਫਲਕਸ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਪ੍ਰੋਜੈਕਟ ਵੈੱਬਸਾਈਟ ਬਣਾਈ ਅਤੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਨ੍ਹਾਂ ਤਿੰਨਾਂ ਨੇ ਆਪਣੇ ਗਾਈਡ ਇੰਜਿ. ਮੇਹਾ ਸੇਠ ਨਾਲ ਮਿਲ ਕੇ ਇਹ ਪ੍ਰੋਜੈਕਟ ਬਣਾਏ ਜਿਸ ਰਾਹੀਂ ਵਿਦਿਆਰਥੀ ਨਿਤੀਸ਼ ਨੇ ਕੰਪਨੀ ਦੀ ਵੈੱਬਸਾਈਟ ਬਣਾਈ, ਸ਼ਾਹਿਦ ਨੇ ਇੱਕ ਆੱਨਲਾਈਨ ਵੀਡੀਓ ਕਾਲਿੰਗ ਐਪ ਬਣਾਈ ਅਤੇ ਕਾਜਲ ਨੇ ਈਮੇਲ ’ਚ ਆਉਣ ਵਾਲੇ ਸਪੈਮ ਦੀ ਪੁਸ਼ਟੀ ਕਰਕੇ ਦਿਖਾਈ। ਇੰਜਿ. ਮੇਹਾ ਸੇਠ ਨੇ ਕਿਹਾ ਕਿ ਸਿਖਲਾਈ ਦੌਰਾਨ ਇਸਨੂੰ ਬਣਾਉਣ ’ਚ ਉਨ੍ਹਾਂ ਨੂੰ ਲਗਭਗ ਤਿੰਨ ਮਹੀਨੇ ਲੱਗੇ ਹਨ। ਇਸ ਨਾਲ ਉਨ੍ਹਾਂ ਦਾ ਤਕਨੀਕੀ ਗਿਆਨ ਵਧੇਗਾ ਅਤੇ ਭਵਿੱਖ ’ਚ ਉਨ੍ਹਾਂ ਦਾ ਪ੍ਰੋਜੈਕਟ ਸਮਾਜ ਨੂੰ ਵੀ ਲਾਭ ਪਹੁੰਚਾਏਗਾ। ਪ੍ਰਿੰਸੀਪਲ ਡਾ. ਹਰਮੇਸ਼ ਲਾਲ ਨੇ ਕਿਹਾ ਕਿ ਇਹ ਪ੍ਰੋਜੈਕਟ ਉਨ੍ਹਾਂ ਦੇ ਭਵਿੱਖ ਨੂੰ ਰੌਸ਼ਨ ਕਰੇਗਾ ਅਤੇ ਉਹ ਆਪਣੇ ਆਲੇ-ਦੁਆਲੇ ਜਾਂ ਆਪਣੀ ਨੌਕਰੀ ਦੌਰਾਨ ਜੋ ਵੀ ਦੇਖਦੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰੋਜੈਕਟ ਆਪਣੇ ਹੱਥਾਂ ਨਾਲ ਅਮਲੀ ਤੌਰ ’ਤੇ ਬਣਾਉਣ ’ਚ ਕੋਈ ਮੁਸ਼ਕਲ ਨਹੀਂ ਆਵੇਗੀ। ਕੇ.ਸੀ. ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਨੇ ਵਿਦਿਆਰਥੀਆਂ, ਪ੍ਰਿੰਸੀਪਲ ਡਾ. ਹਰਮੇਸ਼ ਲਾਲ, ਗਾਈਡ ਇੰਜ. ਮੇਹਾ ਸੇਠ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਭਵਿੱਖ ਰੌਸ਼ਨ ਹੋਵੇਗਾ। ਮੌਕੇ ’ਤੇ ਸੁਪਰਡੈਂਟ ਜੈਪਾਲ ਥਿੰਦ ਮੌਜੂਦ ਸਨ।


