ਸੂਫੀ ਗਾਇਕ ਕੰਵਰ ਗਰੇਵਾਲ ਲੋਕਾਂ ਦਾ ਮਨੋਰੰਜਨ ਕਰਨਗੇ
ਨਵਾਂਸ਼ਹਿਰ /ਕੁਰਾਲੀ 28ਮਈ (ਜਤਿੰਦਰ ਪਾਲ ਸਿੰਘ ਕਲੇਰ ):
-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਦੁੱਲੂਆਂ ਖੱਦਰੀ ਜ਼ਿਲਾ ਮੋਹਾਲੀ (ਨਿਊ ਚੰਡੀਗੜ੍ਹ) ਵਿਖੇ ਪੀਰਾਂ ਦੀ ਦਰਗਾਹ ਤੇ ਕਰਵਾਇਆ ਜਾਂਦਾ ਸਲਾਨਾਂ ਮੇਲਾ ਇਸ ਵਾਰ 5 ਜੂਨ ਨੂੰ ਕਰਵਾਇਆ ਜਾਵੇਗਾ।ਇਸ ਮੇਲੇ ਦਾ ਪੋਸਟਰ ਰਿਲੀਜ਼ ਕਰਦਿਆਂ ਸੋਨੂੰ ਦੁੱਲੂਆਂ ਅਤੇ ਕਸ਼ਮੀਰ ਸਿੰਘ ਟਿੰਕੂ (ਮੁੱਖ ਸੇਵਾਦਾਰ ਦਰਗਾਹ) ਸਰਪੰਚ ਹਰਜਿੰਦਰ ਸਿੰਘ ਦੁੱਲੂਆਂ ਗੁਰਵਿੰਦਰ ਸਿੰਘ ਨਗਲੀਆ ਜਸਵਿੰਦਰ, ਸਿੰਘ ਦੁੱਲੂਆ ਚਰਨ ਸਿੰਘ ਕਾਲਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਦੁੱਲੂਆਂ ਖਦਰੀ ਅਤੇ ਇਲਾਕੇ ਦੇ ਸਹਿਯੋਗ ਦੇ ਨਾਲ ਨੌਗਜਾ ਪੀਰ ਅਤੇ ਪੰਜ ਪੀਰ ਦੀ ਦਰਗਾਹ ਤੇ ਕਰਵਾਏ ਜਾਣ ਦੇ ਸਾਲਾਨਾ ਮੇਲਾ ਇਸ ਵਾਰ ਵੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਹਾਜਰੀ ਭਰੇਗੀ। ਉਥੇ ਹੀ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੀ ਇਸ ਮੇਲੇ ਦੌਰਾਨ ਹਾਜ਼ਰੀ ਭਰਨਗੇ। ਉਹਨਾਂ ਦੱਸਿਆ ਕਿ ਪੀਰਾਂ ਦੀ ਦਰਗਾਹ ਤੇ ਚਾਦਰ ਦੀ ਰਸਮ ਸਵੇਰੇ 11 ਵਜੇ ਕੀਤੀ ਜਾਵੇਗੀ। ਉਪਰੰਤ ਸੱਭਿਆਚਾਰਕ ਮੇਲਾ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਕਈ ਨਾਮੀ ਕਲਾਕਾਰਾਂ ਸਮੇਤ ਪ੍ਰਸਿੱਧ ਸੂਫੀ ਗਾਇਕ ਕੰਵਰ ਗਰੇਵਾਲ ਆਪਣੀ ਸੂਫੀ ਗਾਇਕੀ ਰਾਹੀਂ ਆਏ ਲੋਕਾਂ ਦਾ ਮਨੋਰੰਜਨ ਕਰਨਗੇ। ਉਹਨਾਂ ਦੱਸਿਆ ਕਿ ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ ਇਸ ਲਈ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਮੇਲੇ ਵਿੱਚ ਹਾਜਰੀ ਭਰਨ ਲਈ ਬੇਨਤੀ ਕੀਤੀ।


