Join
Monday, March 30, 2026
Monday, March 30, 2026

ਫੈਕਟਰੀਆਂ ਦੇ ਠੇਕੇਦਾਰਾਂ ਵੱਲੋਂ ਵੇਸਟਜ ਕੈਮੀਕਲ ਮਟੀਰੀਅਲ ਨੂੰ  ਖੁੱਲੇ ਵਿੱਚ ਸੁੱਟਿਆ ਜਾ ਰਿਹਾ

ਵਾਤਾਵਰਨ  ਪ੍ਰੇਮੀਆ ਵਿੱਚ ਭਾਰੀ  ਰੋਸ , ਫੈਲ ਰਿਹਾ ਪ੍ਰਦੂਸ਼ਣ,  ਲੋਕਾਂ ਕਈ ਤਰ੍ਹਾਂ ਦੀਆਂ ਬੀਮਰੀਆ ਨਾਲ ਹੋ ਰਹੇ ਪੀੜਿਤ

ਨਵਾਂਸ਼ਹਿਰ /ਕਾਠਗੜ੍ਹ 28 ਮਈ (ਜਤਿੰਦਰ ਪਾਲ ਸਿੰਘ ਕਲੇਰ )

ਕਸਬਾ ਰੈਲਮਾਜਰਾ ਦੇ ਸਨਅਤੀ ਖੇਤਰ ਵਿੱਚ ਲੱਗੀਆਂ ਫੈਕਟਰੀਆਂ  ਦੇ ਵੇਸਟਜ  ਕੈਮੀਕਲ   ਮਟੀਰੀਅਲ ਕੰਪਨੀਆਂ ਦੇ ਠੇਕੇਦਾਰਾਂ ਵੱਲੋਂ ਖੁੱਲੇ ਵਿੱਚ ਸੁੱਟਿਆ ਜਾ ਰਿਹਾ ਹੈ | ਜਿਸ ਕਾਰਨ ਵਾਤਾਵਰਨ  ਕਾਫੀ  ਦੂਸ਼ਿਤ ਹੋ ਰਿਹਾ ਹੈ | ਲੋਕ ਸਾਹ , ਚਮੜੀ ਅਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ | ਇਸ ਵੇਸਟਜ ਮਟੀਰੀਅਲ ਨੂੰ  ਲੈ ਕੇ  ਵਾਤਾਵਰਨ ਪ੍ਰੇਮੀਆ ਤੇ ਇਲਾਕਾ ਨਿਵਾਸੀਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉੱਘੇ ਸਮਾਜ ਸੇਵੀ ਸੁਰਿੰਦਰ ਸ਼ਿੰਦਾ ਰੈਲਮਾਜਰਾ ਪ੍ਰਧਾਨ , ਅਤੇ ਵਾਤਾਵਰਨ ਪ੍ਰੇਮੀ ਧਰਮਪਾਲ ਕਟਾਰੀਆ ਟੌਂਸਾ ਨੇ ਦੱਸਿਆ ਕਿ ਪਿੰਡ ਭੋਲੇਵਾਲ ਤੇ ਟੌਸਾਂ ਫੋਕਲ  ਪੁਆਇੰਟ ਅਨਾਜ ਮੰਡੀ ਦੇ ਕੋਲ ਫੈਕਟਰੀਆਂ ਦੇ ਠੇਕੇਦਾਰਾ ਵੱਲੋਂ ਕੰਪਨੀ ਦਾ ਵੈਸਟੇਜ ਮਟੀਰੀਅਲ  ਖੁੱਲੇ ਵਿੱਚ ਸੁੱਟਿਆ ਜਾ ਰਿਹਾ ਹੈ |ਉਹਨਾਂ ਨੇ ਕਿਹਾ ਠੇਕੇਦਾਰ ਦੇ ਬੀਤੀ ਰਾਤ ਦੇ ਸਮੇਂ ਇਸ ਨੂੰ  ਵੇਸਟਜ ਮਟੀਰੀਅਲ ਅੱਗ ਲਾ ਦਿੱਤੀ ਗਈ |ਜਿਸ ਨਾਲ ਅੱਗ ਬਹੁਤ ਦੂਰ ਤੱਕ ਫੈਲ ਗਈ ਬੜੀ ਹੀ ਜੱਦੋ ਜਹਿਦ ਮਗਰੋਂ ਅੱਗ ਤੇ ਕਾਬੂ ਪਾਈਆਂ ਗਿਆ ਜਿਸ ਨਾਲ ਵਾਤਾਵਰਨ ਦੂਸ਼ਿਤ ਹੋ ਗਿਆ ਜਿਸ ਨਾਲ ਨੇੜੇ ਘਰਾਂ ਵਿੱਚ ਰਹਿੰਦੇ ਦੇ ਸਾਹ  ਤੇ ਦਮੇ ਦੇ ਮਰੀਜਾਂ ਨੂੰ  ਸਾਹ ਲੈਣ ਵੀ ਮੁਸ਼ਕਲ ਹੋ ਰਿਹਾ ਹੈ | ਲੋਕ ਕਈ ਤਰਾਂ ਦੀਆਂ ਬੀਮਾਰੀਆਂ ਨਾਲ ਪੀੜਿਤ ਹੋ ਰਹੇ ਹਨ | ਉਨਾਂ ਨੇ ਜਿਲ੍ਹਾਂ ਪ੍ਰਸ਼ਾਸਨ ਤੋ ਮੰਗ ਕੀਤੀ  ਇਨ੍ਹਾਂ ਕੰਪਨੀਆਂ ਦੇ ਠੇਕੇਦਾਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਤਾਂ ਕਿ ਅੱਗੇ ਤੋ ਇਸ ਤਰ੍ਹਾਂ  ਖੁੱਲੇ ਵਿੱਚ ਵੈਸਟੇਜ ਮਟੀਰੀਅਲ  ਨਾ ਸੁੱਟਿਆ ਜਾਵੇ | ਇਸ ਮੌਕੇ ਚੌਧਰੀ ਬਲਦੇਵ ਰਾਜ, ਵਿਜੇ ਕੁਮਾਰ, ਸੰਜੀਵ ਸੋਨੂੰ, ਮੱਖਣ ਰਾਮ, ਸਤਪਾਲ ਰੈਲਮਾਜਰਾ , ਜਗਤਾਰ ਖਾਨ, ਦਰਸ਼ਨ ਪੰਚ, ਆਦਿ ਮੌਜੂਦ ਰਹੇ

Related Articles

LEAVE A REPLY

Please enter your comment!
Please enter your name here

Latest Articles

2

2