Join
Monday, March 30, 2026
Monday, March 30, 2026

ਸਹਿਕਾਰੀ ਬੈਂਕ ਬਲਾਚੌਰ ਵਿੱਖੇ ਮੈਨੇਜਰ ਅਰੁਣ ਸਿੰਘ ਰਾਣਾ ਦੀ ਅਗਵਾਈ ਹੇਠ ਗ੍ਰਹਕ ਮਿਲਣੀ

ਲਾਭਪਾਤਰੀ ਸਕੀਮਾ ਦੀ ਜਾਣਕਾਰੀ ਦਿੱਤੀ

ਬਲਾਚੌਰ 22 ਮਈ ( ਜਤਿੰਦਰਪਾਲ ਸਿੰਘ ਕਲੇਰ)

ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਬਲਾਚੌਰ ਵਿੱਖੇ ਮੈਨੇਜਰ ਅਰੁਣ ਸਿੰਘ ਰਾਣਾ ਦੀ ਅਗਵਾਈ ਹੇਠ ਸਟਾਫ-ਗ੍ਰਾਹਕ ਮਿਲਣੀ ਕਰਾਈ ਗਈ।ਇਸ ਮੌਕੇ ਮੈਨੇਜਰ ਅਰੁਣ ਸਿੰਘ ਰਾਣਾ ਨੇ ਸਹਿਕਾਰੀ ਬੈਂਕ ਵਲੋਂ ਚਲਾਈਆਂ ਜਾ ਰਹੀਆਂ ਲਾਭ ਪਾਤਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਉਹ ਘਰ ਬਣਾਉਣ ਲਈ ਕਰਜੇ, ਸੈਲਰੀ ਲੋਨ, ਜਾਇਦਾਦ ਲੋਨ,ਮੁਲਾਜਮ ਲਈ ਲੋਨ ਅਤੇ ਹੋਰ ਪਰਸਨਲ ਲੋਨ ਬਾਰੇ ਵੀ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਕੈਸ਼ ਕਰੈਡਿਟ ਫਾਰਮਰਜ, ਕੈਸ਼ ਕਰੈਡਿਟ ਟ੍ਰੇਡਰਜ ਬਾਰੇ ਵੀ ਦੱਸਿਆ।ਇਸ ਤੋਂ ਇਲਾਵਾ ਜੇ ਐੱਲ ਜੀ ਜਿਸ ਵਿੱਚ 4 ਮਹਿਲਾਵਾਂ ਨੂੰ 50-50 ਹਜਾਰ ਰੁਪਏ ਤੇ ਇਸ ਤੋਂ ਉਪਰ ਰਾਸ਼ੀ ਦੇ ਲੋਨ ਬਾਰੇ ਵੀ ਦੱਸਿਆ।ਇਸ ਤੋਂ ਇਲਾਵਾ ਉਨ੍ਹਾਂ ਹਰ ਤਰਾਂ ਤੇ ਬੀਮੇ ਤੋਂ ਇਲਾਵਾ ਸੁਸਾਇਟੀ ਕਰਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੇਂ ਸਿਰ ਕਰਜਾ ਰਾਸ਼ੀ ਮੋੜਣ ਤੇ 3 ਫੀਸਦੀ ਰੀਬੇਟ ਦਾ ਲਾਭ ਲਿਆ ਜਾ ਸਕਦਾ ਹੈ ਅਤੇ ਬੈਂਕ ਕੌਮੀ ਬੈਂਕਾਂ ਨਾਲੋ ਸੀਨੀਅਰ ਸਿਟੀਜਨ ਨੂੰ 50 ਪੈਸੇ ਵੱਧ ਵਿਆਜ ਦੇਣ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨਾਂ ਦਾ ਕਰਜਾ ਰਾਸ਼ੀ 31/03/2018 ਤੋਂ ਪਹਿਲਾਂ ਦਾ ਖੜਾ ਹੈ ੳ.ਟੀ.ਐਸ ਸਕੀਮ ਦਾ 31/07/2025 ਤੱਕ ਲਾਭ ਲੈਣ।ਇਸਦੇ ਨਾਲ ਹੀ ਉਨ੍ਹਾਂ ਕਰਜਾ ਲੈਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਲਏ ਕਰਜੇ ਦੀ ਰਾਸ਼ੀ ਸਮੇਂ ਸਿਰ ਜਮ੍ਹਾ ਕਰਾਉਣ ਐਨਪੀਏ ਨਾ ਹੋਣ ।ਉਨ੍ਹਾਂ ਕਿਹਾ ਕਿ ਸਮੇਂ ਸਿਰ ਕਰਜਾ ਰਾਸ਼ੀ ਵਾਪਿਸ ਕਰਨ ਵਾਲੇ ਹੋਰ ਕਰਜੇ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ।ਇਸ ਮੌਕੇ ਸਹਾਇਕ ਮੈਨੇਜਰ ਗੁਰਜੀਤ ਸਿੰਘ, ਅਰਸ਼ਪ੍ਰੀਤ ਕੌਰ, ਈਸ਼ਾ,ਰਮਨ ਕੁਮਾਰ, ਬਲਾਚੌਰ/ਰੱਕੜਾਂ ਬੇਟ ਸਹਿਕਾਰ ਸਭਾ ਦੇ ਸੈਕਟਰੀ ਬਲਿਹਰ ਸਿੰਘ, ਥੋਪੀਆ ਦੇ ਸੈਕਟਰੀ ਲਾਲ ਸਿੰਘ ਢਿੱਲੋਂ, ਨਾਨੋਵਾਲ ਬੇਟ ਦੇ ਸੈਕਟਰੀ ਰਵਿੰਦਰ ਸਿੰਘ, ਕੁਲਵੀਰ ਸਿੰਘ, ਕੌਮੀ ਕਿਸਾਨ ਯੂਨੀਅਨ ਦੇ ਹਰਵਿੰਦਰ ਸਿੰਘ ਚਾਹਲ, ਸੁਖਵਿੰਦਰ ਸਿੰਘ ਸੁੱਖੀ ਤੇ ਹੋਰ ਹਾਜਿਰ ਸਨ।
ਕੈਪਸ਼ਨ-ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਬਲਾਚੌਰ ਦੇ ਮੈਨੇਜਰ ਅਰੁਣ ਸਿੰਘ ਰਾਣਾ ਗ੍ਰਾਹਕ ਮਿਲਣੀ ਮੌਕੇ ਜਾਣਕਾਰੀ ਦਿੰਦਿਆਂ ਨਾਲ ਸਟਾਫ ਮੈਂਬਰ।

Related Articles

LEAVE A REPLY

Please enter your comment!
Please enter your name here

Latest Articles

2

2