Join
Monday, March 30, 2026
Monday, March 30, 2026

ਪਿਛਲੇ 3 ਮਹੀਨਿਆਂ ਦੌਰਾਨ ਹਲਕਾ ਸ੍ਰੀ ਅਨੰਦਪੁਰ ਸਾਹਿਬ ‘ਚ 100 ਤੋਂ ਵੱਧ ਨਸ਼ਾ ਤਸਕਰਾਂ ਨੂੰ ਨੱਥ ਪਾਈ – ਹਰਜੋਤ ਬੈਂਸ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਬਾਸੋਵਾਲ ਵਿਖੇ ਨਸ਼ਾ ਮੁਕਤੀ ਯਾਤਰਾ ‘ਚ ਕੀਤੀ ਸ਼ਮੂਲੀਅਤ

ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ 23 ਮਈ (ਜਤਿੰਦਰਪਾਲ ਸਿੰਘ ਕਲੇਰ )

ਕੈਬਨਿਟ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਉਲੀਕੀ ਜਾ ਰਹੀ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਬਾਸੋਵਾਲ ਵਿਖੇ ਸ਼ਮੂਲੀਅਤ ਕੀਤੀ ਗਈ।

     ਇਸ ਮੌਕੇ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ 3 ਮਹੀਨੀਆਂ ਵਿੱਚ ਪੰਜਾਬ ਪੁਲਿਸ ਨੇ 11 ਹਜ਼ਾਰ ਨਸ਼ਾ ਤਸਕਰ ਜੇਲ੍ਹਾਂ ਵਿੱਚ ਸੁੱਟੇ ਹਨ, ਜੇਕਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ 100 ਤੋਂ ਵੱਧ ਨਸ਼ਾ ਤਸਕਰਾਂ ਨੂੰ ਨੱਥ ਪਾਈ ਤੇ ਉਨ੍ਹਾਂ ਨੂੰ ਵੀ ਜੇਲ੍ਹਾਂ ਵਿੱਚ ਸੁੱਟਿਆਂ ਹੈ। 

     ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਪੂਰੇ ਹਲਕੇ, ਜ਼ਿਲ੍ਹੇ ਤੇ ਪੰਜਾਬ ਨੂੰ ਨਸ਼ਾ ਤੋਂ ਛੁਟਕਾਰਾ ਦਿਵਾਉਣਾ ਹੈ, ਜਦੋਂ ਤੱਕ ਅਸੀਂ ਨਸ਼ਾ ਤੋਂ ਪੰਜਾਬ ਨੂੰ ਪੂਰੀ ਤਰ੍ਹਾਂ ਨਿਜ਼ਾਤ ਨਹੀਂ ਦਿਵਾ ਦਿੰਦੇ, ਅਸੀਂ ਟਿਕ ਕੇ ਨਹੀਂ ਬੈਠਾਂਗੇ।

       ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਤੁਸੀ ਵੀ ਇਸ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਓ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਜਾਰੀ ਵਟਸਐਪ ਨੰਬਰ ਤੇ ਸੁਨੇਹਾ ਭੇਜ ਕੇ ਨਸ਼ਾ ਤਸਕਰ ਦੀ ਜਾਣਕਾਰੀ ਸਾਂਝੀ ਕਰੋ, ਉਨ੍ਹਾਂ ਕਿਹਾ ਕਿ ਤੁਹਾਡੀ ਜਾਣਕਾਰੀ ਤੇ ਤੁਹਾਡੀ ਪਹਿਚਾਣ ਨੂੰ ਬਿਲਕੁਲ ਗੁਪਤ ਰੱਖਿਆ ਜਾਵੇਗਾ, ਇਸੇ ਲਈ ਸਿਰਫ ਵਟਸਐਪ ਨੰਬਰ ਹੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੰਤੂ ਕੁਝ ਲੋਕਾਂ ਵਲੋਂ ਇਸ ਦਾ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈ ਜੋ ਕਿ ਚੰਗੀ ਗੱਲ ਨਹੀਂ ਹੈ।

     ਇਸ ਮੌਕੇ ਪੰਡਿਤ ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ ਨੰਗਲ, ਨਿਤਿਨ ਪੁਰੀ, ਹਿਤੇਸ਼ ਸ਼ਰਮਾ ਦੀਪੂ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਅੰਕੁਸ਼ ਪਾਠਕ, ਨਿਤਿਨ ਕਾਲੀਆ, ਮਨਜੀਤ ਸਿੰਘ ਨੰਬਰਦਾਰ, ਰਛਪਾਲ ਸਿੰਘ, ਸੰਤ ਕਪਲਾ, ਨਿਤਿਨ ਸ਼ਰਮਾ ਮਹਿੰਦਰ ਰਾਣਾ, ਜਰਨੈਲ, ਜਸਮੇਰ ਰਾਣਾ, ਸਿੰਦੀ, ਗੁਰਮੀਤ ਕਲੋਤਾ ਬਲਾਕ ਪ੍ਰਧਾਨ, ਸਰਪੰਚ ਪ੍ਰਿੰਸ ਰਾਣਾ, ਬਬਲੂ ਪੰਡਿਤ, ਪੰਡਿਤ ਬਾਲਕਿਸ਼ਨ ਪਾਠਕ, ਪੰਚ ਸੁਖਵਿੰਦਰ ਸਿੰਘ,ਪੰਚ ਗੁਰਮੀਤ ਸਿੰਘ, ਸੰਤ ਕਪਿਲਾ,ਮਨਮੋਹਨ ਸਿੰਘ, ਹਿਤੇਸ਼ ਸ਼ਰਮਾ, ਸ਼ਿਵ ਕੁਮਾਰ ਪਾਠਕ,ਰਸ਼ਪਾਲ ਸ਼ਰਮਾ,ਦੀਪਕ ਨੱਡਾ,ਧਰਮਿੰਦਰ ਕਾਲੀਆ,ਅਮਿਤ ਕਪੂਰ,ਲੱਕੀ ਕਪਿਲਾ, ਭਗਵੰਤ ਅਟਵਾਲ, ਗਗਨਦੀਪ ਸਿੰਘ,ਕਰਤਾਰ ਸਿੰਘ,ਗੁਰਨਾਮ ਬਿੰਦਰਾ,ਚੇਤ ਰਾਮ, ਗਗਨ ਨੱਡਾ, ਨੀਰਜ ਨੱਡਾ, ਅਮਿਤ ਸ਼ਰਮਾ,ਯਸ਼ਪਾਲ ਪਾਠਕ,ਸੌਰਵ ਰਾਣਾ,ਗੁਰਦਿਆਲ ਸਿੰਘ, ਸ਼ਸ਼ੀ ਕਪੂਰ, ਮਨਜੀਤ ਰਾਣਾ, ਸਤੀਸ਼ ਰਾਣਾ,ਕਾਕੂ ਕਪੂਰ,ਚੀਨੂ ਕਪੂਰ, ਰਜਤ ਪਾਠਕ,ਅੰਕੁਸ਼ ਪਾਠਕ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2