ਨਵਾਂਸ਼ਹਿਰ 21 ਮਈ (ਜਤਿੰਦਰਪਾਲ ਸਿੰਘ ਕਲੇਰ )
ਪਿੰਡ ਕਾਹਮਾ ਵਿਖੇ ਸਮੂਹ ਪਿੰਡ ਵਾਸੀਆਂ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਤੇ ਵਿਲੇਜ਼ ਯੂਥ ਕਲੱਬ 60 ਵੇ ਫੁੱਟਬਾਲ ਟੂਰਨਾਮੈਂਟ ਦੀ ਤਿਆਰੀ ਪ੍ਰਧਾਨ ਗੁਰਨਾਮ ਸਿੰਘ ਗਾਮਾ ਕੋਚ ਦੇ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਐਨ.ਆਰ.ਆਈ ਭਰਾਵਾ ਨੂੰ 25 ਨਵੰਬਰ ਤੋ 30 ਨਵੰਬਰ ਨੂੰ ਹੋਣ ਜਾ ਰਹੇ ਟੂਰਨਾਮੈਂਟ ਲਈ ਪਿਆਰ ਭਰਿਆ ਸੱਦਾ ਭੇਜੇ ਜਾ ਰਹੇ ਹਨ। ਟੂਰਨਾਮੈਂਟ ਕਮੇਟੀ, ਵਿਲੇਜ਼ ਯੂਥ ਕਲੱਬ ਕਾਹਮਾ, ਫੁੱਟਬਾਲ ਅਕੈਡਮੀ ਦੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਕਾਹਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੁਰਾਨ ਕਿਹਾ ਕਿ ਅੱਜ 25 ਨਵੰਬਰ ਤੋ 30 ਨਵੰਬਰ ਸ਼ਹੀਦ ਕੁਲਦੀਪ ਸਿੰਘ, ਸ਼ਹੀਦ ਸੋਹਣ ਸਿੰਘ, ਸ਼ਹੀਦ ਚਮਨ ਲਾਲ ਦੀ ਯਾਦ ਵਿਚ ਸ਼ਹੀਦਾਂ ਨੂੰ ਸਮਰਪਿਤ 60 ਵਾਂ ਸ਼ਹੀਦੀ ਫੁੱਟਬਾਲ ਟੂਰਨਾਮੈਂਟ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਵਿੱਚ 8 ਕਲੱਬਾਂ ਕੈਟਾਗਰੀ ਅਤੇ ਪਿੰਡ ਪੱਧਰੀ 16 ਟੀਮਾਂ ਫੁੱਟਬਾਲ 4 ਅਕੈਡਮੀਆਂ ਭਾਗ ਲੈਣਗੀਆਂ ਸਰਪ੍ਰਸਤ ਸ.ਹਰਦੇਵ ਸਿੰਘ ਕਾਹਮਾ ਆਪਣੇ ਕਰ ਕਮਲਾ ਨਾਲ ਉਦਘਾਟਨ ਕਰਨਗੇ । ਗੁਰੂ ਦਾ ਲੰਗਰ ਅਤੁੱਟ ਵਰਤੇਗਾ। ਮੁੱਖ ਪ੍ਰਬੰਧਕ ਸਤਨਾਮ ਸਿੰਘ ਕਾਹਮਾ,ਅਮਰੀਕ ਸਿੰਘ ਸਰਪੰਚ ਫੁੱਟਬਾਲ ਅਕੈਡਮੀ,ਪ੍ਰਧਾਨ ਗੁਰਨਾਮ ਸਿੰਘ ਗਾਮਾ ਪੰਚ,ਮਨਜੀਤ ਸਿੰਘ ਖ਼ਜ਼ਾਨਚੀ,ਜਸਵਿੰਦਰ ਸਿੰਘ ਲੱਭਾ,ਰਾਮ ਪ੍ਰਕਾਸ਼ ਠੇਕੇਦਾਰ,ਪਰਮਜੀਤ ਕੰਦੋਲਾ,ਗੁਦਾਵਰ ਸਿੰਘ ਠੇਕੇਦਾਰ, ਜਰਨੈਲ ਸਿੰਘ ਸਾਬਕਾ ਪੰਚ,ਕਸ਼ਮੀਰ ਸਿੰਘ ਸਾਬਕਾ ਪੰਚ,ਅਮਰੀਕ ਸਿੰਘ ਪੰਚ,ਮਨਜੀਤ ਲਾਲ ਸਾਬਕਾ ਪੰਚ ਹੋਰ ਮੈਂਬਰ ਹਾਜ਼ਰ ਸਨ ।


