Friday, March 14, 2025

ਸਾਊਥ ਅਫਰੀਕਾ ਨੂੰ ਹਰਾ ਨਿਊਜ਼ੀਲੈਂਡ ਪਹੁੰਚਿਆ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ, 9 ਮਾਰਚ ਨੂੰ ਭਾਰਤ ਨਾਲ ਹੋਵੇਗਾ ਮੁਕਾਬਲਾ

ਨਿਊਜ਼ੀਲੈਂਡ ਨੇ ਦੂਜੇ ਸੈਮੀਫਾਈਨਲ ਵਿਚ ਸਾਊਥ ਅਫਰੀਕਾ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਟੀਮ ਨੇ ਤੀਜੀ ਵਾਰ ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ। ਟੀਮ ਨੇ ਇਸ ਤੋਂ ਪਹਿਲਾਂ 2000 ਤੇ 2009 ਵਿਚ ਫਾਈਨਲ ਖੇਡਿਆ ਸੀ। ਟੀਮ ਹੁਣ ਦੂਜੀ ਵਾਰ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ।

ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਨਿਊਜ਼ੀਲੈਂਡ ਨੇ ਬੈਟਿੰਗ ਚੁਣੀ। ਟੀਮ ਨੇ 6 ਵਿਕਟਾਂ ਗੁਆ ਕੇ 362 ਦੌੜਾਂ ਬਣਾਈਆਂ ਜਵਾਬ ਵਿਚ ਸਾਊਥ ਅਫਰੀਕਾ 9 ਵਿਕਟਾਂ ਗੁਆ ਕੇ 312 ਦੌੜਾਂ ਹੀ ਬਣਾ ਸਕੇ। ਡੇਵਿਡ ਮਿਲਰ ਨੇ ਸੈਂਕੜਾ ਲਗਾਇਆ।

ਟੌਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਉਤਰੀ ਨਿਊਜ਼ੀਲੈਂਡ ਟੀਮ ਨੇ ਓਪਨਰ ਰਚਿਨ ਰਵਿੰਦਰ ਨੇ ਸੈਂਕੜਾ ਲਗਾਇਆ। ਉਨ੍ਹਾਂ ਨੇ 108 ਦੌੜਾਂ ਦੀ ਪਾਰੀ ਖੇਡੀ ਤੇ ਕੇਨ ਵਿਲੀਅਮਸਨ ਨਾਲ ਦੂਜੇ ਵਿਕਟ ਲਈ 164 ਦੌੜਾਂ ਦੀ ਪਾਰਟਨਰਸ਼ਿਪ ਵੀ ਕੀਤੀ। ਫਿਰ ਗੇਂਦਬਾਜ਼ੀ ਵਿਚ ਸਿਰਫ 20 ਦੌੜਾਂ ਦੇ ਕੇ ਏਡਨ ਮਾਰਕਰਮ ਦਾ ਵੱਡਾ ਵਿਕਟ ਲਿਆ।

ਸਾਊਥ ਅਫਰੀਕਾ ਦੇ ਡੇਵਿਡ ਮਿਲਰ ਇਕੱਲੇ ਹੀ ਫਾਈਟ ਕਰਦੇ ਨਜ਼ਰ ਆਏ। ਉਨ੍ਹਾਂ ਨੇ 67 ਗੇਂਦਾਂ ‘ਤੇ 100 ਦੌੜਾਂ ਦੀ ਪਾਰੀ ਖੇਡੀ ਪਰ ਉਨ੍ਹਾਂ ਨੂੰ ਦੂਜੇ ਐਂਡ ‘ਤੇ ਕਿਸੇ ਦਾ ਸਾਥ ਨਹੀਂ ਮਿਲਿਆ। ਟੀਮ ਤੋਂ ਰਾਸੀ ਵਾਨ ਡਰ ਡਸਨ ਤੇ ਟੇਂਬਾ ਬਾਵੂਮਾ ਨੇ ਵੀ ਅਰਧ ਸੈਂਕੜਾ ਲਗਾਇਆ ਪਰ ਕੋਈ ਵੀ ਆਖਿਰ ਤਕ ਟਿੱਕ ਨਹੀਂ ਸਕਿਆ।

ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਚੁਣੀ ਪਰ ਪਾਵਰਪਲੇਅ ਵਿਚ ਹੀ ਟੀਮ ਨੇ ਆਪਣਾ ਵਿਕਟ ਗੁਆ ਦਿੱਤਾ। ਰਚਿਨ ਰਵਿੰਦਰ ਨੇ ਇਥੇ ਕੇਨ ਵਿਲੀਅਮਸਨ ਨਾਲ ਪਾਰੀ ਸੰਭਾਲੀ ਤੇ ਟੀਮ ਨੂੰ 200 ਦੇ ਪਾਰ ਪਹੁੰਚਾਇਆ। ਰਚਿਨ 108 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਦੇ ਬਾਅਦ ਵਿਲੀਅਮਸਨ ਨੇ 102 ਦੌੜਾਂ ਬਣਾਈਆਂ।

ਦੂਜੀ ਪਾਰੀ ਵਿਚ ਫਿਰ ਸਾਊਥ ਅਫੀਰਕਾ ਨੇ 125 ਦੌੜਾਂ ਤੱਕ 1 ਹੀ ਵਿਕਟ ਗੁਆਇਆ ਸੀ। ਇਥੇ ਕਪਤਾਨ ਟੇਂਬਾ ਬਾਵੂਮਾ ਫਿਫਟੀ ਲਗਾ ਕੇ ਆਊਟ ਹੋ ਗਏ। ਉਸ ਦੇ ਬਾਅਦ ਰਾਸੀ ਵਾਨ ਡਰ ਡਸਨ ਵੀ 69 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਦੋਵਾਂ ਨੂੰ ਮਿਚੇਲ ਸੈਂਟਨਰ ਨੇ ਪਵੇਲੀਅਨ ਭੇਜਿਆ ਸਾਊਥ ਅਫਰੀਕਾ ਦੀ ਬੈਟਿੰਗ ਵਿਚ ਇਹ ਵੱਡਾ ਟਰਨਿੰਗ ਪੁਆਇੰਟ ਸਾਬਤ ਹੋਇਆ।

ਨਿਊਜ਼ੀਲੈਂਡ ਦਾ ਸੈਮੀਫਾਈਲ ਲਾਹੌਰ ਵਿਚ ਸਾਊਥ ਅਫਰੀਕਾ ਨਾਲ ਹੋਇਆ। ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਕੀਤੀ। ਰਚਿਨ ਰਵਿੰਦਰ ਤੇ ਕੇਨ ਵਿਲੀਅਮਸਨ ਦੇ ਸੈਂਕੜੇ ਦੇ ਦਮ ‘ਤੇ ਟੀਮ ਨੇ 6 ਵਿਕਟਾਂ ਗੁਆ ਕੇ 362 ਦੌੜਾਂ ਬਣਾ ਦਿੱਤੀਆਂ। ਆਖਿਰ ਵਿਚ ਗਲੇਨ ਫਿਲਿਪਸ ਤੇ ਡੇਰਿਲ ਮਿਚੇਲ ਨੇ 49-49 ਦੌੜਾਂ ਦੀ ਪਾਰੀਆਂ ਖੇਡੀਆਂ।

ਵੱਡੇ ਟਾਰਗੈੱਟ ਦੇ ਸਾਹਮਣੇ ਸਾਊਥ ਅਫਰੀਕਾ ਨੇ ਸੰਭਲ ਕੇ ਸ਼ੁਰੂਆਤ ਕੀਤੀ। ਕਪਤਾਨ ਟੇਂਬਾ ਬਾਵੂਮਾ ਤੇ ਰਾਸੀ ਵਾਨ ਡਰ ਡਸਨ ਨੇ ਫਿਫਟੀ ਲਗਾਈ। ਦੋਵਾਂ ਦੇ ਆਊਟ ਹੁੰਦੇ ਹੀ ਟੀਮ ਬਿਖਰ ਗਈ। ਡੇਵਿਟ ਮਿਲਰ ਨੇ ਇਕ ਐਂਡ ਸੰਭਾਲਿਆ ਪਰ ਉਨ੍ਹਾਂ ਨੂੰ ਦੂਜੇ ਐਂਡ ਤੋਂ ਕੋਈ ਸਾਥ ਨਹੀਂ ਮਿਲਿਆ।

Related Articles

LEAVE A REPLY

Please enter your comment!
Please enter your name here

Latest Articles