Join
Monday, March 30, 2026
Monday, March 30, 2026

ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸੁਹਿਰਦਤਾ ਨਾਲ ਸਾਂਝੇ ਯਤਨ ਕਰਨ ਦੀ ਜਰੂਰਤ- ਡਾ ਸੁਨੀਲ ਪਾਠਕ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਬੀਏਵੀ ਸਕੂਲ ਵਿੱਖੇ ਪ੍ਰਭਾਵਸ਼ਾਲੀ ਸੈਮੀਨਾਰ


ਬਲਾਚੌਰ,20 ਮਈ (ਜਤਿੰਦਰਪਾਲ ਸਿੰਘ ਕਲੇਰ)-

ਸਮਾਜ ਨੂੰ ਨਸ਼ਾ ਮੁਕਤ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਲਾਚੌਰ ਵੱਲੋਂ ਬਲਾਚੌਰ ਦੀ ਸਭ ਤੋਂ ਪੁਰਾਤਨ ਵਿਦਿਅਕ ਸੰਸਥਾਂ ਬੀ ਏ ਵੀ ਸੀਨੀਅਰ ਸੈਂਕਡਰੀ ਸਕੂਲ ਬਲਾਚੌਰ ਵਿੱਖੇ ਪ੍ਰਧਾਨ/ਪ੍ਰਿੰਸੀਪਲ ਚੰਦਰੇਸ਼ ਸ਼ੋਰੀ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ,ਜਿਸ ਵਿੱਚ ਉੱਘੇ ਬੁੱਧੀਜੀਵੀ ਅਤੇ ਪੰਜਾਬ ਹੈਲਥ ਕਾਰਪੋਰੇਸ਼ਨ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਡਾ ਸੁਨੀਲ ਪਾਠਕ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ,ਇਸ ਮੌਕੇ ਪ੍ਰਿੰਸੀਪਲ ਚੰਦਰੇਸ਼ ਸ਼ੋਰੀ, ਸਕੂਲ ਸਟਾਫ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਡਾ ਪਾਠਕ ਦਾ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਡਾ ਸੁਨੀਲ ਪਾਠਕ ਨੇ ਪ੍ਰਭਾਵਸ਼ਾਲੀ ਸੰਬੋਧਨ ਦੌਰਾਨ ਹਾਜਰੀਨ ਨੂੰ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਅਰੰਭ ਕੀਤੀ ਮੁਹਿੰਮ ਯੁੱਧ ਨਸ਼ਿਆ ਵਿਰੁਧ ਨੂੰ ਜਿੱਥੇ ਸ਼ਾਨਦਾਰ ਹੁੰਗਾਰਾਂ ਮਿਲ ਰਿਹਾ ਹੈ,ਉਥੇ ਨਸ਼ਾ ਰੂਪੀ ਕੋਹੜ ਦਾ ਜੜ੍ਹ ਤੋਂ ਸਫਾਇਆ ਕਰਨ ਲਈ ਸਾਂਝੇ ਯਤਨਾਂ ਦੀ ਜਰੂਰਤ ਹੈ।ਉਨ੍ਹਾਂ ਆਖਿਆ ਕਿ ਨਸ਼ੇ ਕਾਰਨ ਘਰਾਂ ਦੇ ਘਰ ਤਬਾਹ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਰੂਪੀ ਦਲ ਦਲ ਵਿੱਚ ਫਸ ਚੱੁਕੇ ਹਨ, ਨੂੰ ਇਸ ਦਲ ਦਲ ਵਿੱਚੋਂ ਪਿਆਰ ਨਾਲ ਬਾਹਰ ਕੱਢਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ, ਅੋਟ ਕੇਂਦਰਾਂ ਵਿੱਚ ਕਾਊਸਲੰਿਗ ਨਾਲ ਬਹੁਤ ਮਰੀਜ ਠੀਕ ਹੋ ਜਾਂਦੇ ਹਨ ਤੇ ਕਈ ਇਲਾਜ ਨਾਲ।ਉਨ੍ਹਾਂ ਕਿਹਾ ਕਿ ਨਸ਼ਾ ਰੂਪੀ ਅੱਗ ਦੀ ਭੱਠੀ ਤੋਂ ਚਿੰਗਿਆੜੀ ਪਤਾ ਨਹੀ ਕਿਸ ਦੇ ਘਰ ਡਿੱਗ ਜਾਣੀ ਹੈ,ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾੳੇੁਣ ਲਈ ਨੌਜਵਾਨ ਖਾਸ ਕਰਕੇ ਵਿਦਿਆਰਥੀ ਵਰਗ ਅਹਿਮ ਭੂਮਿਕਾ ਨਿਭਾਉਣ ਦੇ ਸਮਰਥ ਹਨ।ਉਨ੍ਹਾਂ ਕਿਹਾ ਕਿ ਜਿਸ ਤਰਾਂ ਵਿਦਿਆਰਥੀ ਵੱਲੋਂ ਗੀਤ ਗਾ ਕੇ ਲੋਕਾਂ ਖਾਸ ਕਰ ਜਿਹੜੇ ਨਸ਼ਿਆਂ ਦੀ ਦਲ ਦਲ ਵਿੱਚ ਫਸ ਚੱੁਕੇ ਹਨ, ਵਿੱਚ ਜਾਗਰੂਕਤਾ ਲਿਆ ਸਕਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਆਖਿਆ ਕਿ ਉਹ ਆਪਣੇ ਆਲੇ ਦੁਆਲੇ ਬਾਜ ਨਜਰ ਵਾਂਗ ਦੇੇਖਣ ਜੇਕਰ ਕੋਈ ਸਾਥੀ ਗਲਤ ਰਾਹ ਪੈ ਗਿਆ ਹੈ, ਉਸ ਬਾਰੇ ਆਪਣੇ ਅਧਿਆਪਕ ਸਾਹਿਬਾਨ ਨੂੰ ਦੱਸਣ ਤਾਂ ਜੋ ਉਹ ਉਨ੍ਹਾਂ ਦੇ ਮਾਪਿਆਂ ਦੇ ਧਿਆਨ ਵਿੱਚ ਲਿਆ ਸਕਦੇ ਹਨ ਤਾਂ ਜੋ ਸਮੇਂ ਸਿਰ ਉਸ ਨੂੰ ਜਾਗਰੂਕ ਕੀਤਾ ਜਾ ਸਕੇ।ਇਸ ਤੋਂ ਇਲਾਵਾ ਉਨ੍ਹਾਂ ਨੇ ਚੌਗਿਰਦੇ ਦੀ ਸਾਂਭ ਸੰਭਾਲ ਤੇ ਜੋਰ ਦਿੱਤਾ।ਇਸ ਮੌਕੇ ਪ੍ਰਿੰਸੀਪਲ/ਪ੍ਰਧਾਨ ਚੰਦਰੇਸ਼ ਸ਼ੋਰੀ, ਸਾਬਕਾ ਕੌਂਸਲ ਪ੍ਰਧਾਨ ਰਾਣਾ ਰਣਦੀਪ ਕੌਸ਼ਲ ਸੈਕਟਰੀ ਬੀ.ਵੀ.ਪੀ, ਸੀਨੀਅਰ ਵਕੀਲ ਪੀ ਕੇ ਰਾਣਾ, ਵਿਜੇਪਾਲ ਰਾਣਾ, ਡਾ ਐਸ ਕੇ ਪਨੇਸਰ ਨੇ ਵੀ ਵਿਚਾਰ ਸਾਂਝੇ ਕੀਤੇ।ੲਸ ਮੌਕੇ ਜਗਦੀਸ਼ ਕਪਿਲ, ਕੈਪਟਨ ਭਗਤ ਰਾਮ, ਸੂਬੇਦਾਰ ਪਰਮਜੀਤ ਸਿੰਘ, ਡਾ ਵਿਸ਼ਾਲ ਰਾਣਾ, ਵਿਸ਼ਵਰਾਜ ਕੌਸ਼ਲ,ਪ੍ਰਿੰਸੀਪਲ ਅਰੁਣਾ ਪਾਠਕ, ਲਲਿਤ ਰਾਣਾ,ਦੀਦਾਰ ਸਿੰਘ ਬਲਾਚੌਰੀਆ ਸ਼ੁਭਾਸ਼ ਰਾਣਾ, ਸੁਨੀਲ ਸ਼ਰਮਾਂ, ਰਾਣਾ ਹਰਵਿੰਦਰਪਾਲ ਸਿੰਘ, ਕੇਵਲ ਕ੍ਰਿਸ਼ਨ ਹਰੀਸ਼,ਲਾਲ ਟੇਲਰ,ਗਗਨ ਰਾਣਾ ਅਤੇ ਹੋਰ ਹਾਜਿਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2