ਇੰਗਲੈਂਡ ਦੇ ਜੋਸ ਬਟਲਰ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਵਨਡੇ ਤੇ ਟੀ-20 ਫਾਰਮੇਟ ਤੋਂ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਚੈਂਪੀਅਨਸ ਟਰਾਫੀ ਵਿਚ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਬਟਲਰ ਨੇ ਇਹ ਫੈਸਲਾ ਲਿਆ। ਸ਼ਨੀਵਾਰ ਨੂੰ ਕਰਾਚੀ ਵਿਚ ਸਾਊਥ ਅਫਰੀਕਾ ਖਿਲਾਫ ਹੋਣ ਵਾਲੇ ਗਰੁੱਪ ਸਟੇਜ ਮੈਚ ਵਿਚ ਆਖਰੀ ਵਾਰ ਟੀਮ ਦੀ ਕਮਾਨ ਸੰਭਾਲਣਗੇ।
ਬਟਲਰ ਨੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿਚ ਕਪਤਾਨੀ ਛੱਡਣ ਦੀ ਗੱਲ ਕਹੀ। ਇੰਗਲੈਂਡ ਦੀ ਟੀਮ 2023 ਦੇ ਵਨਡੇ ਵਰਲਡ ਕੱਪ ਤੇ 2025 ਦੀ ਚੈਂਪੀਅਨਸ ਟਰਾਫੀ ਵਿਚ ਗਰੁੱਪ ਸਟੇਜ ਤੋਂ ਹੀ ਬਾਹਰ ਗਈ।
ਜੋਸ ਬਟਲਰ ਨੇ ਅਫਗਾਨਿਸਤਾਨ ਤੋਂ ਮੈਚ ਹਾਰਨ ਦੇ ਬਾਅਦ ਕਿਹਾ ਸੀ, ‘ਮੈਨੂੰ ਲੱਗਦਾ ਹੈ ਕਿ ਟੀਮ ਨੂੰ ਉਹੋ ਜਿਹੇ ਨਤੀਜੇ ਨਹੀਂ ਮਿਲੇ, ਜਿਹੋ ਜਿਹੇ ਸਾਨੂੰ ਮਿਲਣੇ ਚਾਹੀਦੇ ਸੀ। ਇਸ ਲਈ ਮੈਨੂੰ ਕਪਤਾਨੀ ਦੇ ਫੈਸਲੇ ‘ਤੇ ਵਿਚਾਰ ਕਰਨਾ ਪਿਆ। ਇੰਗਲੈਂਡ ਕ੍ਰਿਕਟ ਨੂੰ ਵ੍ਹਾਈਟ ਬਾਲ ਦੇ ਦੋਵੇਂ ਫਾਰਮੈਟ ਵਿਚ ਬਹੁਤ ਸੋਚਣ ਦੀ ਲੋੜ ਹੈ। ਮੈਨੂੰ ਆਪਣੇ ਗੇਮ ‘ਤੇ ਬਹੁਤ ਕੰਮ ਕਰਨਾ ਹੈ। ਮੈਨੂੰ ਸਮਝਣਾ ਹੋਵੇਗਾ ਕਿ ਮੈਂ ਸਮੱਸਿਆ ਦਾ ਹਿੱਸਾ ਹਾਂ ਜਾਂ ਸਮਾਧਾਨ ਦਾ?”
ਚੈਂਪੀਅਨਸ ਟਰਾਫੀ ਵਿਚ ਇੰਗਲੈਂਡ ਨੂੰ ਪਹਿਲੇ ਹੀ ਮੈਚ ਵਿਚ ਆਸਟ੍ਰੇਲੀਆ ਨੇ ਹਰਾਇਆ। ਟੀਮ 351 ਦੌੜਾਂ ਨਹੀਂ ਬਣਾ ਸਕੀ ਸੀ। ਫਿਰ ਅਫਗਾਨਿਸਤਾਨ ਖਿਲਾਫ ਟੀਮ 326 ਦੌੜਾਂ ਦਾ ਟਾਰਗੈੱਟ ਵੀ ਚੇਜ਼ ਨਹੀਂ ਕਰ ਸਕੀ। 2 ਹਾਰ ਦੇ ਬਾਅਦ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ।
ਚੈਂਪੀਅਨਸ ਟਰਾਫੀ ਤੋਂ ਪਹਿਲਾਂ ਇੰਗਲੈਂਡ ਨੂੰ ਭਾਰਤ ਵਿਟ ਟੀ-20 ਤੇ ਵਨਡੇ ਸੀਰੀਜ ਵਿਚ ਵੀ ਹਾਰ ਮਿਲੀ ਸੀ। 5 ਟੀ-20 ਦੀ ਸੀਰੀਜ ਭਾਰਤ ਨੇ 4-1 ਤੇ 3 ਵਨਡੇ ਦੀ ਸੀਰੀਜ 3-0 ਨਾਲ ਜਿੱਤੀ ਸੀ। ਬਟਲਰ ਦੀ ਕਪਤਾਨੀ ਵਿਚ ਟੀਮ ਨੇ ਲਗਾਤਾਰ 7 ਮੁਕਾਬਲੇ ਹਾਰੇ।