Join
Monday, March 16, 2026
Monday, March 16, 2026

ਦਿੱਲੀ ਵਾਲਿਆਂ ਨੂੰ ਚੇਅਰਮੈਨ ਲਾਉਣਾ ਬਦਲਾਅ ਜਾਂ ਭਾਈ ਭਤੀਜਾਵਾਦ :ਚੋਧਰੀ ਦਰਸ਼ਨ ਲਾਲ ਮੰਗੂਪੁਰ 

ਨਵਾਂਸ਼ਹਿਰ 20 ਮਈ (ਜਤਿੰਦਰਪਾਲ ਸਿੰਘ ਕਲੇਰ )ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਚੋਧਰੀ ਦਰਸ਼ਨ ਲਾਲ ਮੰਗੂਪੁਰ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ  ਕਿਹਾ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਸਿਆਸਤ ‘ਚ ਵੱਡੇ ਬਦਲਾਅ ਦੀਆਂ ਗੱਲਾਂ ਕਰਨ ਵਾਲੇ ਹੁਣ ਪੰਜਾਬ ਦਾ ਲੁਟਾਉਣ ਲਈ ਦਿੱਲੀ ਵਾਲਿਆਂ ‘ਤੇ ਗੈਰ ਪੰਜਾਬੀਆਂ ਨੂੰ ਪੰਜਾਬ ‘ਚ ਚੇਅਰਮੈਨ ਲਾ ਕੇ ਕਿਹੜਾ ਬਦਲਾ ਲੈਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਪਾਠਕ ਦੇ ਸਾਬਕਾ ਪੀ.ਏ. ਦੀਪਕ ਚੌਹਾਨ ਨੂੰ ਪੰਜਾਬ ਦੇ ਵੱਡੇ ਉਦਯੋਗਿਕ ਵਿਕਾਸ ਬੋਰਡ ਦਾ ਚੇਅਰਮੈਨ ਲਾਇਆ ਹੈ ਜਦਕਿ ਨਾ ਉਨ੍ਹਾਂ ਕੋਲ ਅਜਿਹਾ ਕੋਈ ਤਜਰਬਾ ਹੈ ਨਾ ਉਹ ਪੰਜਾਬੀ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਕੱਤਰ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚੇਅਰਮੈਨ ਲਾ ਦਿੱਤਾ ਗਿਆ ਜੋ ਕਿ ਪੰਜਾਬੀਆਂ ਦੀ ਕੜੀ ਮਿਹਨਤ ਨਾਲ ਕਮਾਏ ਟੈਕਸ ਉੱਤੇ ਬਾਹਰੀਆਂ ਨੂੰ ਵੱਡੀਆਂ ਸਹੂਲਤਾਂ ਦੇਣ ਦਾ ਤਰੀਕਾ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੁੱਖ ਮੰਤਰੀ ਦੱਸਣ ਕਿ ਇਹ ਬਦਲਾਅ ਹੈ ਜਾਂ ਭਾਈ ਭਤੀਜਾਵਾਦ।

ਤਸਵੀਰ ਹਰਸਿਮਰਨ ਜੋਤ ਸਿੰਘ ਕਲੇਰ

Related Articles

LEAVE A REPLY

Please enter your comment!
Please enter your name here

Latest Articles

2