ਟਰਾਂਸਪੋਟਰ ਹੋਏ ਵਿਹਲੇ , ਕਿਸ਼ਤਾ ਦੇਣ ਦੇ ਪਏ ਲਾਲੇ, ਲਗਾਤਾਰ ਵੱਧ ਰਿਹਾ ਹੈ ਦਰਿਆਵਾਂ ਵਿੱਚ ਦਾ ਪੱਧਰ
ਸਰਕਾਰ ਤੁਰੰਤ ਹੱਲ ਕਰੇ ਇਸ ਸਮੱਸਿਆ ਦਾ:ਟਰਾਂਸਪੋਰਟ
ਨਵਾਂਸ਼ਹਿਰ 19 ਮਈ (ਜਤਿੰਦਰਪਾਲ ਸਿੰਘ ਕਲੇਰ )
ਹਰ ਇਕ ਇਨਸਾਨ ਦਾ ਘਰ ਬਣਾਉਣ ਦਾ ਸੁਪਨਾ ਹੁੰਦਾ ਹੈ | ਜੋ ਕਿ ਬਿਲਡਿੰਗ ਮਟੀਰੀਅਲ ਦੇ ਟਿਕਿਆ ਹੁੰਦਾ ਹੈ | ਜਦੋਂ ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਦਾ ਤਾਂ ਸਭ ਤੋ ਜਿਆਦਾ ਡਿਮਾਂਡ ਰੇਤਾ ,ਬਜਰੀ ਦੀ ਹੁੰਦੀ ਹੈ | ਜਿਸਦੀ ਛੋਟੇਜ ਆ ਜਾਂਦੀ ਹੈ | ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਰੇਤਾ ਦਾ ਦੇਖਣ ਨੂੰ ਮਿਲ ਰਿਹਾ ਹੈ | ਸੂਤਰਾਂ ਦੇ ਹਵਾਲੇ ਦੱਸਿਆ ਜਾਦਾ ਹੈ ਕਿ ਦਰਿਆਵਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਪਾਣੀ ਦਾ ਪੱਧਰ ਐਨਾ ਜਿਆਦਾ ਵੱਧ ਗਿਆ ਹੈ ਕਿ ਰੇਤ ਦੀ ਨਿਕਾਸੀ ਕਰ ਪਾਉਣ ਬਹੁਤ ਜਿਆਦਾ ਮੁਸ਼ਕਿਲ ਹੈ | ਜਦਕਿ ਸਰਕਾਰ ਇਸ ਵੱਲ ਧਿਆਨ ਨਹੀ ਦੇ ਰਹੀ | ਇਸ ਦਾ ਸਭ ਤੋਂ ਵੱਡਾ ਨੁਕਸਾਨ ਠੇਕੇਦਾਰ , ਟਰਾਸਪੋਰਟ ਤੇ ਆਮ ਜਨਤਾ ਦਾ ਹੋ ਰਿਹਾ ਹੈ |ਇਸ ਸਬੰਧੀ ਜਦੋਂ ਟਰਾਂਸਪੋਰਟਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਭਰੇ ਮਨ ਨਾਲ ਕਿਹਾ ਕਿ ਐਨੀਆਂ ਮੋਟੀਆਂ ਰਕਮਾਂ ਲਾ ਕੇ ਕਿਸ਼ਤਾਂ ਗੱਡੀਆਂ ਲਈਆਂ ਹਨ। ਪਰ ਪਿਛਲੇ ਲੰਮੇ ਸਮੇਂ ਤੋਂ ਦਰਿਆ ਦਾ ਪਾਣੀ ਹਰ ਰੋਜ ਵੱਧਦਾ ਹੀ ਜਾ ਰਿਹਾ ਹੈ ਪਰ ਉਥੇ ਰੇਤ ਦੀ ਨਿਕਾਸੀ ਨਾ ਹੋਣ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ |ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਰੈਲ ਬਰਾਮਦ ਅਤੇ ਰੈਲਮਾਜਰਾ ਦੀਆਂ ਖੱਡਾਂ ਦੀ ਸਰਕਾਰ ਵੱਲੋਂ ਬੋਲੀ ਕਰਕੇ ਠੇਕੇ ਤੇ ਦਿੱਤੀ ਗਈ ਸੀ ਪਰ ਪਿਛਲੇ ਕਈ ਮਹੀਨਿਆਂ ਤੋਂ ਦਰਿਆ ਦਾ ਪਾਣੀ ਦਾ ਪੱਧਰ ਵੱਧਣ ਕਰਕੇ ਠੇਕੇਦਾਰ ਵਿਹਲੇ ਬੈਠੇ ਹਨ ਪਰ ਸਰਕਾਰ ਨੂੰ ਇਸ ਸਮੱਸਿਆ ਦੇ ਹੱਲ ਕੱਢਣ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ ਤਾਂ ਜੋ ਲੋਕ ਇਸ ਕਾਰੋਬਾਰ ਨਾਲ ਜੁੜੇ ਹਨ ਉਨ੍ਹਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਅਗਲੇ ਦਿਨਾਂ ਵਿੱਚ ਮੋਨਸੂਨ ਸੀਜਨ ਆ ਰਿਹਾ ਹੈ ਜਿਸ ਵਿੱਚ ਸਰਕਾਰ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਤਿੰਨ ਮਹੀਨੇ ਲਈ ਸਭ ਖੱਡਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਹੋ ਜਾਦੇ ਹਨ।ਇਸ ਕਾਰੋਬਾਰ ਨਾਲ ਜੁੜੇ ਟਰਾਂਸਪੋਰਟਰਾਂ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਰੇਤੇ ਦੀ ਨਿਕਾਸੀ ਲਈ ਕੋਈ ਟੁਕਵਾ ਹੱਲ ਕੱਢ ਕੇ ਸਾਡੀ ਮਦਦ ਕੀਤੀ ਜਾਵੇ ਅਤੇ ਜਿਸ ਨਾਲ ਅਸੀਂ ਆਪਣੇ ਪਰਿਵਾਰਾਂ ਅਤੇ ਗੱਡੀਆਂ ਦੀ ਕਿਸ਼ਤਾਂ ਦੇ ਸਕੀਏ। ਉਨ੍ਹਾਂ ਨੇ ਕਿਹਾ ਕਿ ਬੈਂਕਾਂ ਵਾਲੇ ਕਿਸ਼ਤਾਂ ਲੈਣ ਲਈ ਉਨ੍ਹਾਂ ਨੂੰ ਬਹੁਤ ਤੰਗ ਅਤੇ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਇਸ ਸੰਬੰਧੀ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ ਜੋ ਆਪਣੇ ਘਰ ਬਣਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਘਰ ਬਣਾਉਣ ਦਾ ਸੁਪਨਾ ਧਰੀਆਂ ਧਰਾਈਆਂ ਹੀ ਰਹਿ ਗਈਆਂ ਹਨ। ਕਿਉਂਕਿ ਰੇਤਾਂ ਨਾ ਮਿਲਣ ਕਰਕੇ ਰੇਤੇ ਦੀ ਕੀਮਤਾਂ ਅਸਮਾਨ ਛੂੰਹ ਗਈਆਂ ਅਤੇ ਰੇਤਾਂ ਖਰੀਦਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ ਇਸ ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਇਸ ਸਮੱਸਿਆ ਦਾ ਹੱਲ ਕਰਕੇ ਉਨ੍ਹਾਂ ਦਾ ਬਿਲਡਿੰਗਾਂ ਦਾ ਰੁਕਿਆ ਕੰਮ ਚਾਲੂ ਕਰਵਾਈਆਂ ਜਾਵੇ ਤਾਂ ਓਹ ਆਪਣੇ ਮਕਾਨ ਬਣਾਉਣ ਦਾ ਸੁਪਨਾ ਕਰ ਸਕਣ |
ਜਦੋਂ ਇਸ ਸਬੰਧੀ ਖੱਡਾਂ ਦੇ ਠੇਕੇਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਬਹੁਤ ਜਿਆਦਾ ਪ੍ਰੇਸ਼ਾਨ ਹਾਂ ਪਾਣੀ ਦਾ ਪੱਧਰ ਵੱਧਣ ਕਰਕੇ ਅਤੇ ਕਈ ਵਾਰ ਕੋਸ਼ਿਸ਼ ਕੀਤੀ ਹੈ ਕੰਮ ਚਲਾਉਣ ਦੀ ਪਰ ਪਾਣੀ ਦੇ ਵੱਧਦੇ ਪੱਧਰ ਕਰਕੇ ਸਭ ਕੁੱਝ ਫੇਲ੍ਹ ਹੋ ਜਾਦਾ ਹੈ ਜਿਸ ਨਾਲ ਸਾਡਾ ਵੱਡਾ ਨੁਕਸਾਨ ਹੋ ਰਿਹਾ ਹੈ।
ਜਦੋਂ ਇਸ ਸਬੰਧੀ ਮਾਇਨਿੰਗ ਐਕਸੀਅਨ ਨਵਾਂਸ਼ਹਿਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਾਣੀ ਦਾ ਪੱਧਰ ਜਲਦ ਕੱਟਣ ਦੀ ਆਸ ਅਤੇ ਜਲਦੀ ਹੀ ਲੋਕਾਂ ਨੂੰ ਰੇਤੇ ਸਬੰਧੀ ਆ ਰਹੀ ਮੁਸ਼ਕਿਲ ਦਾ ਹੱਲ ਕਰਕੇ ਲੋਕਾਂ ਨੂੰ ਸਸਤਾ ਰੇਤਾ ਮਹੁੱਈਆ ਕਰਵਾਉਣ ਲਈ ਪਹਿਲ ਕਦਮੀ ਕੀਤਾ ਜਾਵੇ ਗੀ।


