ਨਵਾਂਸ਼ਹਿਰ /ਕਾਠਗੜ੍ਹ 19 ਮਈ (ਜਤਿੰਦਰਪਾਲ ਸਿੰਘ ਕਲੇਰ)
ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਕਮਾਲਪੁਰ ਦੇ ਕੱਟ ਦੇ ਸਰਵਿਸ ਰੋਡ ਤੇ ਕਾਰ ਅਤੇ ਮੋਟਰਸਾਈਕਲ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਕੁਲਵੀਰ ਸਿੰਘ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਮਿਲੀ ਕਾਠਗੜ੍ਹ ਮੋੜ ਨੈਸ਼ਨਲ ਹਾਈਵੇ ਦੇ ਸਰਵਿਸ ਰੋਡ ਤੇ ਨੇੜੇ ਨਿਆਰਾ ਪੈਟਰੋਲ ਪੰਪ ਦੇ ਸਾਹਮਣੇ ਜਾ ਕੇ ਦੇਖਿਆ ਕਿ ਇੱਕ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 32 ਏ ਡੀ 0492 ਜਿਸ ਨੂੰ ਰਾਜਵੀਰ ਸਿੰਘ ਪੁੱਤਰ ਮੇਹਰਚੰਦ ਪਿੰਡ ਟੌਂਸਾ ਤਹਿਸੀਲ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਜੋ ਕੀ ਬਲਾਚੌਰ ਤੋਂ ਕਾਠਗੜ੍ਹ ਸਰਵਿਸ ਰੋਡ ਤੇ ਜਾ ਰਿਹਾ ਸੀ ਤੇ ਕਾਠਗੜ੍ਹ ਮੋੜ ਸਾਈਡ ਤੋਂ ਬਰੀਜਾ ਕਾਰ ਬਲਾਚੌਰ ਸਾਈਡ ਨੂੰ ਜਾ ਰਹੀ ਜਿਸ ਦਾ ਨੰਬਰ ਨੰਬਰ ਪੀ ਬੀ 20ਡੀ 0190 ਜਿਸ ਨੂੰ ਓਮਕਾਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਕਰਾਵਰ ਤਹਿਸੀਲ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਚਲਾ ਰਿਹਾ ਸੀ ਜਦੋਂ ਇਹ ਦੋਨੋਂ ਵਾਹਨ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੇ ਤਾਂ ਇਨ੍ਹਾਂ ਦੀ ਟੱਕਰ ਹੋ ਗਈ ਅਤੇ ਜਿਸ ਮੋਟਰਸਾਈਕਲ ਸਵਾਰ ਰਾਜਵੀਰ ਪੁੱਤਰ ਮੇਹਰਚੰਦ ਵਾਸੀ ਪਿੰਡ ਟੌਂਸਾ ਤਹਿਸੀਲ ਬਲਾਚੌਰ ਦੇ ਸੱਟਾਂ ਲੱਗੀਆਂ ਜਿਸ ਨੂੰ ਐਨ ਐਚ ਏ ਆਈ ਐਮਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਗਿਆ ਐਸ ਐਸ ਐਫ ਟੀਮ ਵੱਲੋਂ ਰੋਡ ਨੂੰ ਕਲੀਅਰ ਕਰਵਾਇਆ ਗਿਆ ਅਤੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ ਹਾਦਸੇ ਦੀ ਇਤਲਾਹ ਕੰਟਰੋਲ ਰੂਮ ਨਵਾਂਸ਼ਹਿਰ ਅਤੇ ਪੁਲਿਸ ਥਾਣਾ ਕਾਠਗੜ੍ਹ ਨੂੰ ਦਿੱਤੀ ਗਈ|


